ਯੇਰੂਸ਼ਲਮ (ਏ.ਐਫ.ਪੀ)- ਗਾਜ਼ਾ ਪੱਟੀ ਉੱਤੇ ਮੌਜੂਦ ਫਲਸਤੀਨੀ ਅੱਤਵਾਦੀਆਂ ਨੇ ਅੱਜ ਦੱਖਣੀ ਇਜ਼ਰਾਇਲ ਵਿਚ ਮੋਰਟਾਰ ਤੋਂ ਦਰਜਨਾਂ ਬੰਬ ਸੁੱਟੇ, ਜਿਸ ਨਾਲ ਸਰਹੱਦੀ ਖੇਤਰ ਵਿਚ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ। ਇਜ਼ਰਾਇਲੀ ਫੌਜ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਇਜ਼ਰਾਇਲੀ ਖੇਤਰ ਵਿਚ ਕਈ ਥਾਵਾਂ ਉੱਤੇ ਮੋਰਟਾਰ ਸਣੇ 25 ਬੰਬ ਸੁੱਟੇ ਗਏ। ਫੌਜ ਦਾ ਕਹਿਣਾ ਹੈ ਕਿ ਆਈ.ਡੀ.ਐਫ. ਦੀ ਆਇਰਨ ਡੋਮ ਹਵਾਈ ਰੱਖਿਆ ਤਕਨੀਕ ਨੇ ਕਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਇਜ਼ਰਾਇਲ ਦੇ ਅੰਦਰ ਖੁੱਲੇ ਮੈਦਾਨਾਂ ਵਿਚ ਮੋਰਟਾਰ ਡਿੱਗੇ। ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ ਕਲ ਇਕ ਫਲਸਤੀਨੀ ਵੀ ਸਰਹੱਦ ਉੱਤੇ ਲੱਗੀ ਵਾੜ ਨੇੜੇ ਆਇਆ ਸੀ ਜਿਸ ਨੂੰ ਇਜ਼ਰਾਇਲੀ ਫੌਜ ਨੇ ਮਾਰ ਦਿੱਤਾ। ਫੌਜ ਦਾ ਕਹਿਣਾ ਹੈ ਕਿ ਉਹ ਹਮਲਾ ਕਰਨ ਦੇ ਇਰਾਦੇ ਨਾਲ ਉਥੇ ਆਇਆ ਸੀ।
ਬੇਟੇ ਨਾਲ ਸਮੁੰਦਰ ਕੰਢੇ ਆਰਾਮ ਫਰਮਾਉਂਦੀ ਦਿਖੀ ਲੀਜ਼ਾ
NEXT STORY