ਸ਼ਾਂਤੀ ਨਿਕੇਤਨ (ਬੰਗਲਾਦੇਸ਼)— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੁਸੀਬਤ ਦੀ ਘੜੀ 'ਚ ਉਨ੍ਹਾਂ ਦਾ ਸਾਥ ਦੇਣ ਲਈ ਸ਼ੁੱਕਰਵਾਰ ਨੂੰ ਭਾਰਤ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਦੋਸਤਾਨਾ ਤਰੀਕੇ ਨਾਲ ਕੀਤੀ ਗਈ ਗੱਲਬਾਤ 'ਚ ਕਈ ਦੋ-ਪੱਖੀ ਮੁੱਦਿਆਂ ਨੂੰ ਸੁਲਝਾਉਣ 'ਚ ਮਦਦ ਮਿਲੀ ਹੈ।
ਹਸੀਨਾ ਨੇ ਕਿਹਾ ਕਿ ਅਤੀਤ 'ਚ ਦੋਵਾਂ ਦੇਸ਼ਾਂ ਨੇ ਐਨਕਲੇਵਾਂ ਦੇ ਲੈਣ-ਦੇਣ ਦੇ ਲਈ ਜ਼ਮੀਨੀ ਸਮਝੌਤੇ 'ਤੇ ਦਸਤਖਤ ਕਰਕੇ ਸਰਹੱਦ ਵਿਵਾਦ ਸੁਲਝਾਏ ਸਨ। ਉਨ੍ਹਾਂ ਨੇ ਕਿਹਾ ਕਿ ਨਾਲ ਮਿਲ ਕੇ ਅਸੀਂ ਦੋਸਤਾਨਾ ਤਰੀਕੇ ਨਾਲ ਕਈ ਅਜਿਹੇ ਦੋ-ਪੱਖੀ ਮੁੱਦੇ ਸੁਲਝਾਏ ਹਨ ਜੋ ਦੋਵਾਂ ਦੇਸ਼ਾਂ ਦੇ ਫਾਇਦੇ ਲਈ ਹਨ। ਹਾਲਾਂਕਿ ਅਜੇ ਵੀ ਅਜਿਹੇ ਮੁੱਦੇ ਹਨ, ਜਿਨ੍ਹਾਂ 'ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ ਪਰ ਉਨ੍ਹਾਂ ਦਾ ਜ਼ਿਕਰ ਮੈਂ ਇਸ ਪ੍ਰੋਗਰਾਮ 'ਚ ਨਹੀਂ ਕਰਨਾ ਚਾਹੁੰਦੀ। ਵਿਸ਼ਵ ਭਾਰਤੀ ਯੂਨੀਵਰਸਿਟੀ ਕੈਂਪਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੰਗਲਾਦੇਸ਼ ਭਵਨ ਦਾ ਉਦਘਾਟਨ ਕਰਦੇ ਹੋਏ ਹਸੀਨਾ ਨੇ 'ਸੰਕਟ ਦੇ ਸਮੇਂ ਬੰਗਲਾਦੇਸ਼ ਦਾ ਸਾਥ ਦੇਣ ਲਈ' ਭਾਰਤ ਦਾ ਧੰਨਵਾਦ ਕੀਤਾ।
ਬੰਗਲਾਦੇਸ਼ ਭਵਨ ਸੰਸਕ੍ਰਿਤਿਕ ਸਹਿਯੋਗ ਦੇ ਲਈ ਸਮਰਪਿਤ ਕੇਂਦਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਵੀ ਨਹੀਂ ਭੁੱਲਾਂਗੇ ਕਿ 1971 ਦੇ ਮੁਕਤੀ ਯੁੱਧ ਦੌਰਾਨ ਭਾਰਤ ਕਿਸ ਤਰ੍ਹਾਂ ਸਾਡੇ ਨਾਲ ਖੜ੍ਹਾ ਹੋਇਆ। ਹਸੀਨਾ ਨੇ ਕਿਹਾ ਕਿ ਖੇਤਰ 'ਚ ਗਰੀਬੀ ਤੋਂ ਉਭਰਣ ਦੇ ਲਈ ਬੰਗਲਾਦੇਸ਼ ਸਖਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਭਾਰਤ ਤੋਂ ਸਹਿਯੋਗ ਮਿਲ ਰਿਹਾ ਹੈ, ਕਿਉਂਕਿ ਦੋਵੇਂ ਦੇਸ਼ ਇਸ ਖੇਤਰ 'ਚ ਗਰੀਬੀ ਦਾ ਖਾਤਮਾ ਚਾਹੁੰਦੇ ਹਨ। ਸਾਲ 2041 ਤੱਕ ਅਸੀਂ ਬੰਗਲਾਦੇਸ਼ ਨੂੰ ਸੋਨਾਰ ਬੰਗਲਾ 'ਚ ਵਿਕਸਿਕ ਕਰਨਾ ਚਾਹੁੰਦੇ ਹਾਂ।
ਜਿਓ ਨੇ ਪੇਸ਼ ਕੀਤਾ 101 ਰੁਪਏ ਦਾ ਨਵਾਂ ਪਲਾਨ
NEXT STORY