ਵਾਸ਼ਿੰਗਟਨ (ਭਾਸ਼ਾ)— ਪੇਂਟਾਗਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਗੁਆਂਤਨਾਮੋ ਬੇ ਵਿਚ ਬੰਦ ਇਕ ਕੈਦੀ ਨੂੰ ਸਾਊਦੀ ਅਰਬ ਟਰਾਂਸਫਰ ਕਰ ਦਿੱਤਾ ਗਿਆ ਹੈ। ਉਸ ਨੇ ਸਾਲ 2002 ਵਿਚ ਫਰਾਂਸ ਦੇ ਇਕ ਤੇਲ ਟੈਂਕਰ 'ਤੇ ਕੀਤੇ ਹਮਲੇ ਵਿਚ ਮਦਦ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਜਦੋਂ ਕੋਈ ਕੈਦੀ ਮਿਲਟਰੀ ਜੇਲ ਵਿਚੋਂ ਬਾਹਰ ਗਿਆ ਹੈ। ਪੇਂਟਾਗਨ ਨੇ ਬਿਆਨ ਜਾਰੀ ਕਰ ਕੇ ਕਿਹਾ,''ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਅਹਿਮਦ ਮੁਹੰਮਦ ਹਜ਼ਾ ਅਲ-ਦਰਬੀ ਨੂੰ ਗੁਆਂਤਨਾਮੋ ਬੇ ਸਥਿਤ ਹਿਰਾਸਤ ਕੇਂਦਰ ਤੋਂ ਸਾਊਦੀ ਅਰਬ ਸ਼ਾਸਨ ਨੂੰ ਸੌਂਪਣ ਦਾ ਐਲਾਨ ਕੀਤਾ।'' ਦਰਬੀ ਨੇ ਫਰਵਰੀ 2014 ਵਿਚ ਇਕ ਐੱਮ. ਵੀ. ਲਿਮਬਰਗ 'ਤੇ ਹਮਲੇ ਦੀ ਸਾਜਸ਼ ਰਚਣ ਅਤੇ ਉਸ ਵਿਚ ਮਦਦ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ਇਸ ਹਾਦਸੇ ਵਿਚ ਇਕ ਬੁਲਗੇਰੀਆਈ ਮੱਲਾਹ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ।
ਦਾਣਾ ਮੰਡੀ 'ਚ ਖੁੱਲ੍ਹੇ ਆਸਮਾਨ ਹੇਠ ਪਈਆਂ ਲੱਖਾਂ ਬੋਰੀਆਂ ਭਿੱਜੀਆਂ
NEXT STORY