ਲੁਧਿਆਣਾ (ਵਿੱਕੀ) : ਦੇਸ਼ ਦੀ ਆਜ਼ਾਦੀ ਦੇ 70 ਸਾਲ ਬੀਤ ਜਾਣ ਤੇ ਦੇਸ਼ 'ਚ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤੇ ਜਾਣ ਦੇ ਬਾਵਜੂਦ ਪੰਜਾਬ ਦਾ ਇਕ ਅਜਿਹਾ ਪਿੰਡ ਵੀ ਹੈ, ਜਿਥੋਂ ਦੇ ਬੱਚੇ 5ਵੀਂ ਜਮਾਤ ਦੇ ਬਾਅਦ ਸਿੱਖਿਆ ਛੱਡਣ ਨੂੰ ਮਜਬੂਰ ਹਨ। ਕੇਂਦਰ ਦੀ ਯੂ. ਪੀ. ਏ. ਸਰਕਾਰ ਵੱਲੋਂ ਪਾਸ ਕੀਤੇ ਗਏ ਰਾਈਟਸ ਟੂ ਐਜੂਕੇਸ਼ਨ ਐਕਟ ਦੇ ਮੁਤਾਬਿਕ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਸਿੱਖਿਆ ਦਾ ਮੌਲਿਕ ਅਧਿਕਾਰ ਹੈ ਪਰ ਮੱਤੇਵਾੜਾ ਦੇ ਜੰਗਲਾਂ ਨੇੜੇ ਸਥਿਤ ਗੜ੍ਹੀ ਫਾਜ਼ਲ ਦੇ ਬੱਚੇ 5ਵੀਂ ਜਮਾਤ ਦੇ ਬਾਅਦ ਸਕੂਲ ਨਹੀਂ ਜਾਂਦੇ, ਇਸ ਦਾ ਕਾਰਨ ਹੈ ਪਿੰਡ 'ਚ ਸਕੂਲ ਦਾ ਪ੍ਰਾਇਮਰੀ ਜਮਾਤ ਤੱਕ ਹੋਣਾ ਤੇ ਗੁਆਂਢ ਪਿੰਡ 'ਚ ਸਥਿਤ ਸਾਢੇ 3 ਕਿਲੋਮੀਟਰ ਦਾ ਖਤਰਨਾਕ ਜੰਗਲ ਬੱਚਿਆਂ ਦੀ ਪੜ੍ਹਾਈ ਦੇ ਰਸਤੇ 'ਚ ਡਰ ਬਣਿਆ ਹੋਇਆ ਹੈ। ਇਸ ਦਾ ਨਤੀਜਾ ਹੈ ਕਿ ਪਿੰਡ ਦੀਆਂ 50 ਫੀਸਦੀ ਕੁੜੀਆਂ 5ਵੀਂ ਤੱਕ ਹੀ ਪੜ੍ਹ ਸਕੀਆਂ ਹਨ, ਕਿਉਂਕਿ ਬੱਚਿਆਂ ਨੂੰ 6ਵੀਂ ਕਲਾਸ ਦੀ ਪੜ੍ਹਾਈ ਲਈ ਸਾਢੇ 3 ਕਿਲੋਮੀਟਰ ਦਾ ਜੰਗਲ ਪਾਰ ਕਰਨਾ ਪੈਂਦਾ ਹੈ। ਲਿਹਾਜਾ ਬੱਚਿਆਂ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਘਰ 'ਚ ਹੀ ਬਿਠਾ ਦਿੱਤਾ ਜਾਂਦਾ ਹੈ।
ਖਤਰੇ ਨਾਲ ਖੇਡ ਕੇ ਸਕੂਲ ਜਾਂਦੇ ਹਨ 100 ਬੱਚੇ
ਪਿੰਡ 'ਚ ਕਰੀਬ 110 ਘਰ ਹਨ ਤੇ ਆਬਾਦੀ 1000 ਦੇ ਕਰੀਬ ਹੈ। ਪਿੰਡ ਦੇ ਕਰੀਬ 100 ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨੂੰ ਸਰਕਾਰੀ ਹਾਈ ਸਕੂਲ ਤੱਕ ਜਾਣ ਲਈ ਬੱਚਿਆਂ ਨੂੰ ਜੰਗਲ ਦਾ ਰਸਤਾ ਚੁਣਨਾ ਪੈਂਦਾ ਹੈ ਜੋ ਕਿ ਸੁੰਨਸਾਨ ਹੈ। ਕਈ ਵਾਰ ਬਾਂਦਰ, ਰੋਜ਼, ਨੀਲ ਗਾਵਾਂ, ਸੂਰ ਆਦਿ ਬੱਚਿਆਂ ਦੇ ਰਸਤੇ 'ਚ ਆ ਜਾਂਦੇ ਹਨ। ਪੈਦਲ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਦੀ ਸਿੱਖਿਆ ਅਧੂਰੀ ਰਹਿ ਰਹੀ ਹੈ। ਲੜਕੀਆਂ ਦੀ ਸਿੱਖਿਆ ਅਧੂਰੀ ਨਾ ਰਹਿ ਜਾਵੇ, ਇਸ ਦੇ ਲਈ ਪਿੰਡ ਦੇ ਹੀ ਗ੍ਰੈਜੂਏਸ਼ਨ ਪਾਸ ਨੌਜਵਾਨ ਪ੍ਰਦੀਪ ਨੇ ਹੋਪ ਐੱਨ. ਜੀ. ਓ. ਦੇ ਸਹਿਯੋਗ ਨਾਲ ਇੱਥੇ ਵੱਖਰੇ ਤੌਰ 'ਤੇ ਕਲਾਸਾਂ ਵੀ ਸ਼ੁਰੂ ਕਰਵਾਈਆਂ ਸਨ। ਪ੍ਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਅਧਿਆਪਕਾਂ ਨੂੰ ਵੀ ਪਿੰਡ ਤਕ ਰੋਜ਼ਾਨਾ ਆਉਣ-ਜਾਣ 'ਚ ਮੁਸ਼ਕਲ ਆਉਣ ਕਾਰਨ ਯਤਨ ਅਧੂਰਾ ਰਹਿ ਗਿਆ।
ਟਿਫਨ ਹੱਥ 'ਚ ਦੇਖ ਬੱਚਿਆਂ 'ਤੇ ਟੁੱਟ ਪੈਂਦੇ ਹਨ ਬਾਂਦਰ
ਬੱਚਿਆਂ ਦੇ ਹੱਥ 'ਚ ਲਿਫਾਫਾ ਜਾਂ ਟਿਫਨ ਦੇਖ ਕੇ ਬਾਂਦਰ ਉਸ ਤੋਂ ਖੋਹਣ ਲਈ ਬੱਚਿਆਂ ਵੱਲ ਟੁੱਟ ਪੈਂਦੇ ਹਨ। ਪਿੰਡ ਵਾਸੀਆਂ ਦੀ ਮੰਨੀਏ ਤਾਂ ਜੰਗਲ ਦੇ ਇਸ ਸੁੰਨਸਾਨ ਰਸਤੇ 'ਚ ਨਸ਼ੇੜੀ ਕਿਸਮ ਦੇ ਲੋਕ ਵੀ ਘੁੰਮਦੇ ਹਨ। ਸਕੂਲ ਨੂੰ ਜਾਣ ਲਈ ਇਕ ਰਸਤਾ ਪਿੰਡ ਦੇ ਬਾਹਰੋਂ ਗੁਜ਼ਰਦੀ ਸੜਕ ਤੋਂ ਵੀ ਹੈ ਪਰ ਇਸ ਰਸਤੇ 'ਤੇ ਵੀ ਕੋਈ ਆਵਾਜਾਈ ਦੀ ਸਹੂਲਤ ਨਹੀਂ ਹੈ। ਬੱਚੇ ਜੇਕਰ ਸਕੂਲ ਇਸ ਰਸਤੇ ਤੋਂ ਜਾਂਦੇ ਹਨ ਤਾਂ ਥੋੜ੍ਹੀ ਦੂਰ ਹੀ ਬਾਂਦਰਾਂ ਦੀਆਂ ਟੋਲੀਆਂ ਘੁੰਮਦੀਆਂ ਦੇਖਣ ਨੂੰ ਮਿਲਦੀਆਂ ਹਨ। ਜਿੱਥੋਂ ਬੱਚਿਆਂ ਨੇ ਬਹੁਤ ਹੀ ਧਿਆਨ ਨਾਲ ਨਿਕਲਣਾ ਹੁੰਦਾ ਹੈ। ਬੱਚਿਆਂ ਦੇ ਮੁਤਾਬਕ ਉਨ੍ਹਾਂ ਦੇ ਹੱਥ 'ਚ ਲਿਫਾਫਾ ਦੇਖ ਕੇ ਬਾਂਦਰ ਉਨ੍ਹਾਂ ਤੋਂ ਖੋਹਣ ਲਈ ਉਨ੍ਹਾਂ ਵੱਲ ਭੱਜਦੇ ਹਨ।
ਸੜਕ 'ਤੇ ਅਚਾਨਕ ਆ ਜਾਂਦੇ ਹਨ ਬਾਂਦਰ
ਸੜਕ ਦੇ ਰਸਤੇ ਤੋਂ ਖਤਰਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਉੱਥੋਂ ਰਸਤੇ 'ਚ ਵਾਹਨ ਤੋਂ ਗੁਜ਼ਰਦੇ ਹੋਏ ਅਚਾਨਕ ਬਾਂਦਰਾਂ ਦੀ ਟੋਲੀ 'ਚ ਆ ਜਾਂਦੀ ਹੈ, ਜਿਸ ਨਾਲ ਕਈ ਵਾਰ ਦੁਰਘਟਨਾ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਲਈ ਜਿਹੜੇ ਵਿਦਿਆਰਥੀ ਨਿਜੀ ਅਤੇ ਸਰਕਾਰੀ ਸਕੂਲ 'ਚ ਜਾਣ ਲਈ ਆਪਣੇ ਵਾਹਨ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਵੀ ਇਸ ਕੁਝ ਮੀਟਰ ਦੇ ਰਸਤੇ ਤੋਂ ਬੜੇ ਹੀ ਧਿਆਨ ਨਾਲ ਗੁਜ਼ਰਨਾ ਪੈਂਦਾ ਹੈ।
ਰੋਜ਼ ਮਾਪੇ ਜਾਂਦੇ ਹਨ ਬੱਚਿਆਂ ਨੂੰ ਸਕੂਲ ਤੱਕ ਛੱਡਣ
ਜਿਹੜੀਆਂ ਲੜਕੀਆਂ 6ਵੀਂ ਤੋਂ ਪੜ੍ਹਨ ਲਈ ਸਕੂਲ ਜਾਂਦੀਆਂ ਹਨ ਜਾਂ ਤਾਂ ਉਨ੍ਹਾਂ ਦੇ ਮਾਪੇ ਦੋਪਹੀਆ ਵਾਹਨਾਂ 'ਤੇ ਉਨ੍ਹਾਂ ਨੂੰ ਛੱਡ ਕੇ ਆਉਣ ਦੇ ਨਾਲ ਛੁੱਟੀ ਸਮੇਂ ਲੈਣ ਵੀ ਜਾਂਦੇ ਹਨ। ਨਾਲ ਹੀ ਕਈ ਲੜਕੀਆ ਸਾਈਕਲ 'ਤੇ ਇਕ ਗਰੁੱਪ ਦੇ ਰੂਪ 'ਚ ਸਕੂਲ ਆਉਂਦੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਨਾਲ ਪਿੰਡ ਦਾ ਕੋਈ ਨਾ ਕੋਈ ਮਾਪੇ ਵੀ ਆਪਣੇ ਦੋਪਹੀਆ ਵਾਹਨ 'ਤੇ ਸਕੂਲ ਛੱਡਣ ਅਤੇ ਲੈਣ ਜਾਂਦਾ ਹੈ।
ਸੈਮਸੰਗ ਭਾਰਤ 'ਚ 4 ਨਵੇਂ ਬਜਟ ਸਮਾਰਟਫੋਨਜ਼ ਕਰੇਗੀ ਲਾਂਚ
NEXT STORY