ਭਦੌੜ (ਰਾਕੇਸ਼) - ਘਰੇਲੂ ਝਗੜੇ ਕਾਰਨ ਅਕਾਲੀ ਆਗੂ ਫਤਿਹ ਸਿੰਘ ਰਾਮਗੜ੍ਹ ਬੀਤੀ ਦੇਰ ਰਾਤ ਪਿੰਡ ਦੀਪਗੜ੍ਹ ਦੀ ਵਾਟਰ ਵਰਕਸ ਵਾਲੀ ਟੈਂਕੀ 'ਤੇ ਚੜ੍ਹ ਗਿਆ। ਇਸ ਦਾ ਪਤਾ ਸਵੇਰੇ ਪਿੰਡ ਵਾਲਿਆਂ ਨੂੰ ਲੱਗਾ। ਜਿਸ ਤੋਂ ਪਿੰਡ ਵਾਸੀਆਂ ਤੇ ਪੁਲਸ ਦੇ ਹੱਥ-ਪੈਰ ਫੁੱਲ ਗਏ ਪਰ ਇਕ ਵਿਅਕਤੀ ਨੇ ਆਪਣੀ ਸੂਝ-ਬੂਝ ਨਾਲ ਹੇਠਾਂ ਉਤਾਰ ਲਿਆ ਪਰ ਪੁਲਸ ਹੇਠਾਂ ਖੜ੍ਹੀ ਦੇਖਦੀ ਰਹੀ। ਜਾਣਕਾਰੀ ਅਨੁਸਾਰ ਫਤਿਹ ਸਿੰਘ ਮਾਨਸਿਕ ਪ੍ਰੇਸ਼ਾਨੀ ਕਾਰਨ ਸ਼ਰਾਬੀ ਹਾਲਤ 'ਚ ਸੀ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਮੋਟਰਸਾਈਕਲ, ਮੋਬਾਇਲ ਖੋਹ ਲਿਆ ਅਤੇ ਉਸ ਨਾਲ ਕੁੱਟ-ਮਾਰ ਕੀਤੀ। ਜਦੋਂ ਤਕ ਉਨ੍ਹਾਂ 'ਤੇ ਕੇਸ ਦਰਜ ਨਹੀਂ ਹੁੰਦਾ, ਉਦੋਂ ਤਕ ਉਹ ਹੇਠਾਂ ਨਹੀਂ ਉਤਰੇਗਾ। ਵਿਅਕਤੀ ਦੇ ਕਾਫੀ ਸਮਝਾਉਣ 'ਤੇ ਜਦ ਉਹ ਨਾ ਮੰਨਿਆ ਤਾਂ ਉਸ ਨੇ ਉਸ ਨੂੰ ਜਕੜ ਕੇ ਕਾਬੂ ਕਰ ਲਿਆ ਅਤੇ ਹੇਠਾਂ ਆਵਾਜ਼ ਮਾਰ ਕੇ ਨੌਜਵਾਨਾਂ ਨੂੰ ਉਪਰ ਆਉਣ ਲਈ ਕਿਹਾ। 2 ਹੋਰ ਨੌਜਵਾਨਾਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ। ਇਸ ਸਬੰਧੀ ਥਾਣਾ ਮੁਖੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਕੋਈ ਘਰੇਲੂ ਝਗੜਾ ਹੈ। ਫਤਿਹ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਸੱਦਿਆ ਗਿਆ ਹੈ। ਜਿਸ ਦੇ ਮਗਰੋਂ ਹੀ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਮਹਾਨਗਰ ਦੇ ਚਾਰੋਂ ਪਾਸੇ ਨਾਕਾਬੰਦੀ, ਦੁੱਧ ਦੀ ਕਿੱਲਤ ਵਧੀ, ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ
NEXT STORY