ਜਲੰਧਰ (ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਕਲੋਅ ਖਾਨ ਦੀ ਭੈਣ ਤੇ ਪ੍ਰਸਿੱਧ ਮਾਡਲ ਲਾਰਿਨ ਗੁਡਮੈਨ ਨੇ ਮਾਨਚੈਸਟਰ ਯੂਨਾਈਟਿਡ ਦੇ ਸਟਾਰ ਖਿਡਾਰੀ ਮਾਰਕਸ ਰਸ਼ਫੋਰਡ ਨਾਲ ਡੇਟਿੰਗ ਦੀਆਂ ਖਬਰਾਂ ਨੂੰ ਬਿਲਕੁਲ ਅਫਵਾਹ ਦੱਸਿਆ ਹੈ। 27 ਸਾਲਾ ਲਾਰਿਨ ਦੀ ਬੀਤੇ ਦਿਨ ਮਾਰਕਸ ਦੇ ਪਰਿਵਾਰ ਨਾਲ ਫੋਟੋ ਆਉਣ 'ਤੇ ਚਰਚੇ ਹੋਏ ਸਨ ਕਿ ਦੋਵਾਂ ਵਿਚਾਲੇ ਕਾਫੀ ਨੇੜਤਾ ਹੋ ਗਈ ਹੈ ਪਰ ਅਜਿਹੀਆਂ ਸਾਰੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਲਾਰਿਨ ਨੇ ਕਿਹਾ ਕਿ ਉਹ 20 ਸਾਲਾ ਮਾਰਕਸ ਨੂੰ ਡੇਟਿੰਗ ਨਹੀਂ ਕਰ ਰਹੀ ਹੈ।
ਉਹ ਤਾਂ ਉਸ ਦਿਨ ਬ੍ਰਾਇਟਨ ਜਾ ਰਹੀ ਸੀ ਕਿ ਅਜਿਹੀ ਹਾਲਤ 'ਚ ਮਾਰਕਸ ਨਾਲ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਮੈਚ ਦੇਖਣ ਲਾਰਿਨ ਦੀ ਵੱਡੀ ਭੈਣ ਕਲੋਅ ਨੇ ਵੀ ਆਉਣਾ ਸੀ ਪਰ ਉਹ ਨਹੀਂ ਆ ਸਕੀ। ਦੋਵਾਂ ਨੂੰ ਇਕੱਠੇ ਦੇਖਣ ਵਾਲਿਆਂ ਨੇ ਦੱਸਿਆ ਕਿ ਲਾਰਿਨ ਤੇ ਮਾਰਕਸ ਆਪਸ 'ਚ ਕਾਫੀ ਘੁਲ-ਮਿਲ ਗਏ ਸਨ। ਉਨ੍ਹਾਂ ਨੇ ਦੇਰ ਰਾਤ ਤਕ ਇਕ ਰੈਸਟੋਰੈਂਟ ਛੱਡਿਆ ਸੀ। ਇਸ ਦੌਰਾਨ ਉਨ੍ਹਾਂ ਦੇ ਕੁਝ ਦੋਸਤ ਵੀ ਉਨ੍ਹਾਂ ਦੇ ਨਾਲ ਸਨ।
ਇਹ smart TV ਤੁਹਾਨੂੰ ਦੇਣਗੇ ਸਟੇਡੀਅਮ ਵਰਗਾ ਅਨੁਭਵ
NEXT STORY