ਲੁਧਿਆਣਾ (ਸਿਆਲ) : ਜੇਲ ਮੰਤਰੀ ਬਣਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਰੇ ਸੈਂਟਰਲ ਜੇਲ ਸੁਪਰਡੈਂਟਾਂ ਨਾਲ ਬੀਤੇ ਦਿਨ ਆਯੋਜਿਤ ਵਿਸ਼ੇਸ਼ ਮੀਟਿੰਗ 'ਚ ਜੇਲਾਂ ਦੇ ਸਟਾਫ ਵੱਲੋਂ ਮੋਬਾਇਲ ਫੋਨ ਅੰਦਰ ਲੈ ਕੇ ਜਾਣ 'ਤੇ ਲਾਈ ਪਾਬੰਦੀ ਦਾ ਅਸਰ ਖੂਬ ਨਜ਼ਰ ਆਇਆ, ਜਿਸ ਕਾਰਨ ਅੱਜ ਕੋਈ ਵੀ ਕਰਮਚਾਰੀ ਮੋਬਾਇਲ 'ਤੇ ਟਿੱਕ-ਟਿੱਕ ਕਰਦਾ ਨਹੀਂ ਦਿੱਸਿਆ। ਮਹਾਨਗਰ ਦੀ ਸੈਂਟਰਲ ਜੇਲ ਦਾ ਦੌਰਾ ਕਰਨ 'ਤੇ ਇਹ ਗੱਲ ਵੀ ਸਾਹਮਣੇ ਆਈ ਕਿ ਜ਼ਿਆਦਾਤਰ ਸਟਾਫ ਨੇ ਜਿੱਥੇ ਆਪਣੇ-ਆਪਣੇ ਮੋਬਾਇਲ ਜੇਲ ਡਿਓਡੀ ਵਿਚ ਜਮ੍ਹਾ ਕਰਵਾਏ ਹੋਏ ਸਨ, ਉਥੇ ਕੁਝ ਘਰੋਂ ਹੀ ਨਾਲ ਨਹੀਂ ਲਿਆਏ। ਦੱਸ ਦੇਈਏ ਕਿ ਜੇਲ ਮੰਤਰੀ ਨੇ ਜੇਲ ਸੁਪਰਡੈਂਟਾਂ ਦੇ ਮੋਬਾਇਲ ਨਾਲ ਲਿਜਾਣ 'ਤੇ ਕੋਈ ਪਾਬੰਦੀ ਨਹੀਂ ਲਾਈ ਹੈ ਪਰ ਸਹਾਇਕ ਸੁਪਰਡੈਂਟ ਹੈੱਡ ਵਾਰਡਨ, ਪੈਸਕੋ, ਹੋਮਗਾਰਡ, ਕਲੈਰੀਕਲ ਸਟਾਫ ਤੇ ਫਾਰਮਾਸਿਸਟ ਜੇਲ ਡਿਊਟੀ ਦੇਣ ਸਮੇਂ ਮੋਬਾਇਲ ਫੋਨ ਨਾਲ ਨਹੀਂ ਰੱਖ ਸਕਣਗੇ।
ਏ-ਸ਼੍ਰੇਣੀ ਦੇ ਗੈਂਗਸਟਰਾਂ ਲਈ ਹੋਣਗੇ ਵੱਖਰੇ ਸੈੱੱਲ
ਜੇਲਾਂ 'ਚ ਬੈਠ ਕੇ ਮੋਬਾਇਲ ਰਾਹੀਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪੋਸਟਾਂ ਪਾਉਣ ਵਾਲੇ ਏ-ਸ਼੍ਰੇਣੀ ਦੇ ਗੈਂਗਸਟਰਾਂ 'ਤੇ ਸਖ਼ਤ ਨਜ਼ਰ ਰੱਖਣ ਦੇ ਮੱਦੇਨਜ਼ਰ ਵੱਖਰੇ ਸੈੱਲ ਸਥਾਪਤ ਕੀਤੇ ਜਾਣਗੇ। ਹਾਲਾਂਕਿ ਕਈ ਜੇਲਾਂ 'ਚ ਅਜਿਹੇ ਸੈੱਲ ਪਹਿਲਾਂ ਤੋਂ ਹੀ ਸਥਾਪਤ ਹਨ। ਉਥੇ ਇਸ ਤਰ੍ਹਾਂ ਦੇ ਗੈਂਗਸਟਰ ਕੈਦੀਆਂ ਦੀ ਮੁਲਾਕਾਤ ਹਫਤੇ 'ਚ ਇਕ ਦਿਨ ਨਿਸ਼ਚਿਤ ਕੀਤੀ ਜਾਵੇਗੀ।
ਜੇਲ ਹਸਪਤਾਲਾਂ 'ਚ 24 ਘੰਟੇ ਤਾਇਨਾਤ ਰਹਿਣਗੇ ਮੈਡੀਕਲ ਅਧਿਕਾਰੀ
ਜੇਲ ਮੰਤਰੀ ਜੇਲਾਂ ਵਿਚ ਐੱਚ. ਆਈ. ਵੀ. ਤੋਂ ਪੀੜਤ ਕੈਦੀਆਂ ਦੇ ਇਲਾਜ ਲਈ ਵੀ ਸੰਜੀਦਾ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਜੇਲ ਹਸਪਤਾਲ ਵਿਚ 24 ਘੰਟੇ ਮੈਡੀਕਲ ਅਧਿਕਾਰੀ ਤਾਇਨਾਤ ਰੱਖਣ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਡਿਸਪੈਂਸਰੀ ਦੀ ਤਰਜ਼ 'ਤੇ ਬੀਮਾਰ ਕੈਦੀਆਂ ਨੂੰ ਇਲਾਜ ਲਈ ਹਰ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਕਰਵਾਉਣ 'ਤੇ ਵੀ ਵਿਚਾਰ ਕੀਤਾ ਜਾ ਰਹਾ ਹੈ। ਦੱਸ ਦੇਈਏ ਕਿ ਲੁਧਿਆਣਾ ਦੀ ਸੈਂਟਰਲ ਜੇਲ 'ਚ 60, ਬ੍ਰੋਸਟਲ ਜੇਲ 'ਚ 5 ਤੇ ਮਹਿਲਾ ਜੇਲ 'ਚ 3 ਦੇ ਲਗਭਗ ਐੱਚ. ਆਈ. ਵੀ. ਪਾਜ਼ੇਟਿਵ ਕੈਦੀਆਂ ਦਾ ਇਲਾਜ ਚੱਲ ਰਿਹਾ ਹੈ।
ਅਨੁਸ਼ਕਾ ਵਲੋਂ ਅਣਦੇਖਿਆ ਕਰਨ 'ਤੇ ਲੋਕਾਂ ਨੇ ਅਮਿਤਾਭ ਨੂੰ ਦਿੱਤੀਆਂ ਅਜਿਹੀਆਂ ਸਲਾਹਾਂ
NEXT STORY