ਲੁਧਿਆਣਾ(ਹਿਤੇਸ਼)–ਸ਼ੁਰੂਆਤੀ ਦੌਰ ਵਿਚ ਵਿਰੋਧ ਦਾ ਸਹਾਰਾ ਲੈਣ ਵਾਲੇ ਗਿਆਸਪੁਰਾ ਫਲੈਟਾਂ ਦੇ ਕਬਜ਼ਾਧਾਰੀ ਨਗਰ ਨਿਗਮ ਤੇ ਪੁਲਸ ਦੀ ਸਖਤੀ ਵਧਦੀ ਦੇਖ ਹੁਣ ਸਿਆਸੀ ਸ਼ਰਨ 'ਚ ਪਹੁੰਚ ਗਏ ਹਨ ਜਿਨ੍ਹਾਂ ਨੇ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਐੱਮ.ਪੀ. ਰਵਨੀਤ ਬਿੱਟੂ ਦੇ ਇਲਾਵਾ ਮੇਅਰ ਬਲਕਾਰ ਸੰਧੂ ਨੂੰ ਮਿਲ ਕੇ ਫਲੈਟ ਖਾਲੀ ਕਰਵਾਉਣ ਦੀ ਜਗ੍ਹਾ ਅਲਾਟ ਕਰਨ ਦੀ ਫਰਿਆਦ ਕੀਤੀ ਹੈ। ਦੱਸਣਯੋਗ ਹੈ ਕਿ ਕੇਂਦਰ ਦੀ ਬੀ.ਐੱਸ.ਯੂ.ਪੀ. ਸਕੀਮ ਤਹਿਤ ਗਿਆਸਪੁਰਾ ਫਲੈਟਾਂ 'ਚ ਉਨ੍ਹਾਂ ਲੋਕਾਂ ਨੂੰ ਅਲਾਟਮੈਂਟ ਕੀਤੀ ਗਈ ਹੈ ਜੋ ਲੋਕ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੇਬਰ ਕਾਲੋਨੀ, ਹੰਬੜਾਂ ਰੋਡ, ਹੈਬੋਵਾਲ, ਬੁੱਢੇ ਨਾਲੇ ਦੇ ਕਿਨਾਰੇ ਤਾਜਪੁਰ ਰੋਡ, ਜਗਰਾਓਂ ਪੁਲ ਆਦਿ ਇਲਾਕਿਆਂ 'ਚ ਸਰਕਾਰੀ ਜਗ੍ਹਾ 'ਤੇ ਝੁੱਗੀਆਂ ਦੇ ਰੂਪ 'ਚ ਕਬਜ਼ਾ ਕਰ ਕੇ ਬੈਠੇ ਹੋਏ ਸਨ। ਹੁਣ ਜਦ ਜਗਰਓਂ ਪੁਲ ਦੇ ਅਨਸੇਫ ਹਿੱਸੇ ਨੂੰ ਦੁਬਾਰਾ ਬਣਾਉਣ ਲਈ ਕਿਨਾਰੇ ਕਬਜ਼ਾ ਕਰ ਕੇ ਬੈਠੇ ਲੋਕਾਂ ਨੂੰ ਗਿਆਸਪੁਰਾ ਦੇ ਫਲੈਟਾਂ 'ਚ ਸ਼ਿਫਟ ਕਰਨ ਦੀ ਯੋਜਨਾ 'ਤੇ ਅਮਲ ਸ਼ੁਰੂ ਹੋਇਆ ਤਾਂ ਫਲੈਟਾਂ 'ਚ ਕਬਜ਼ੇ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਨ੍ਹਾਂ 'ਚੋਂ ਕਾਫੀ ਫਲੈਟ ਤਾਂ ਨਾਲ ਲੱਗਦੇ ਲੋਕਾਂ ਨੇ ਅਲਾਟਮੈਂਟ ਦੇ ਮੁਕਾਬਲੇ ਇਕ ਤੋਂ ਜ਼ਿਆਦਾ ਯੂਨਿਟਾਂ 'ਤੇ ਕਬਜ਼ੇ ਹੋ ਚੁੱਕੇ ਹਨ। ਇਸ ਦੇ ਇਲਾਵਾ ਕਾਫੀ ਲੋਕਾਂ ਨੇ ਕੋਈ ਅਲਾਟਮੈਂਟ ਨਾ ਹੋਣ ਦੇ ਬਾਵਜੂਦ ਫਲੈਟਾਂ 'ਤੇ ਕਬਜ਼ਾ ਜਮਾਇਆ ਹੋਇਆ ਹੈ ਜਿਨ੍ਹਾਂ ਨੂੰ ਫਲੈਟ ਖਾਲੀ ਕਰਵਾਉਣ ਲਈ ਬਕਾਇਦਾ ਨੋਟਿਸ ਦਿੱਤੇ ਗਏ। ਉਸ ਦੇ ਬਾਅਦ ਪਹਿਲੇ ਪੜਾਅ ਦੀ ਕਾਰਵਾਈ 'ਚ ਖਾਲੀ ਹੋਏ ਫਲੈਟਾਂ 'ਤੇ ਤਾਂ ਨਗਰ ਨਿਗਮ ਨੇ ਆਪਣੇ ਤਾਲੇ ਲਾ ਦਿੱਤੇ ਪਰ ਬਾਕੀ ਦੋ ਵਾਰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।ਉਸ ਦੇ ਬਾਅਦ ਨਿਗਮ ਦੀ ਟੀਮ ਜਦ ਵੀਰਵਾਰ ਨੂੰ ਫਲੈਟਾਂ ਨੂੰ ਖਾਲੀ ਕਰਵਾਉਣ ਗਈ ਤਾਂ ਇਕ ਨੌਜਵਾਨ ਨੇ ਟਰਾਂਸਫਾਰਮਰ 'ਤੇ ਚੜ੍ਹ ਕੇ ਵਿਰੋਧ ਜਤਾਉਣ ਦੀ ਕੋਸ਼ਿਸ਼ ਕੀਤੀ, ਜੋ ਬੈਲੇਂਸ ਵਿਗੜਨ ਕਾਰਨ ਹੇਠਾਂ ਡਿੱਗ ਗਿਆ ਅਤੇ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਉਸ ਨੂੰ ਕਰੰਟ ਵੀ ਲੱਗਿਆ ਜਿਸ ਤੋਂ ਗੁੱਸੇ 'ਚ ਆਏ ਲੋਕਾਂ ਨੇ ਅਫਸਰਾਂ 'ਤੇ ਪਥਰਾਅ ਕਰਨ ਸਮੇਤ ਉਨ੍ਹਾਂ ਦੀਆਂ ਗੱਡੀਆਂ ਤੋੜ ਦਿੱਤੀਆਂ।ਇਸ ਵਿਰੋਧ ਨੂੰ ਜਾਰੀ ਰੱਖਦੇ ਹੋਏ ਲੋਕਾਂ ਨੇ ਸ਼ੁੱਕਰਵਾਰ ਨੂੰ ਸ਼ੇਰਪੁਰ ਚੌਕ 'ਚ ਨੈਸ਼ਨਲ ਹਾਈਵੇ 'ਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ। ਉਨ੍ਹਾਂ ਲੋਕਾਂ 'ਤੇ ਦੋ ਕੇਸ ਦਰਜ ਹੋ ਚੁੱਕੇ ਹਨ, ਨਗਰ ਨਿਗਮ ਅਤੇ ਪੁਲਸ ਨੇ ਫਲੈਟ ਖਾਲੀ ਕਰਵਾÀਣ ਲਈ ਭਾਰੀ ਫੋਰਸ ਨਾਲ ਲਿਜਾ ਕੇ ਸਖਤ ਕਾਰਵਾਈ ਦੀ ਯੋਜਨਾ ਬਣਾ ਦਿੱਤੀ। ਨਿਗਮ ਤੇ ਪੁਲਸ ਪ੍ਰਸ਼ਾਸਨ ਦੇ ਇਸ ਰੁਖ਼ ਦੀ ਭਿਣਕ ਲੱਗਦੇ ਹੀ ਕਬਜ਼ਾਧਾਰੀਆਂ ਨੇ ਸਿਆਸੀ ਸ਼ਰਨ ਲੈਣ 'ਚ ਭਲਾਈ ਸਮਝੀ । ਜਿਨ੍ਹਾਂ ਲੋਕਾਂ ਨੇ ਸ਼ਨੀਵਾਰ ਨੂੰ ਮੰਤਰੀ ਆਸ਼ੂ ਅਤੇ ਐੱਮ.ਪੀ. ਬਿੱਟੂ ਦੇ ਇਲਾਵਾ ਮੇਅਰ ਨੂੰ ਮਿਲ ਕੇ ਫਲੈਟ ਖਾਲੀ ਕਰਵਾਉਣ ਦੀ ਜਗ੍ਹਾ ਅਲਾਟ ਕਰਨ ਦੀ ਫਰਿਆਦ ਕੀਤੀ ਸੀ ਜਿਸ ਦੇ ਬਦਲੇ 'ਚ ਉਨ੍ਹਾਂ ਨੇ ਪੈਸੇ ਜਮਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ।
ਇਹ ਹੈ ਅਲਾਟਮੈਂਟ ਲਈ ਕਬਜ਼ਾਧਾਰੀਆਂ ਦੀ ਦਲੀਲ
ਫਲੈਟਾਂ 'ਚ ਕਬਜ਼ਾ ਕਰ ਕੇ ਬੈਠੇ ਲੋਕਾਂ ਨੇ ਉਨ੍ਹਾਂ ਨੂੰ ਉਥੇ ਹੀ ਅਲਾਟਮੈਂਟ ਕਰਨ ਲਈ ਇਹ ਦਲੀਲ ਦਿੱਤੀ ਹੈ ਕਿ ਜਿਸ ਜਗ੍ਹਾ 'ਤੇ ਉਹ ਪਹਿਲਾਂ ਝੁੱਗੀਆਂ ਬਣਾ ਕੇ ਰਹਿ ਰਹੇ ਸਨ। ਉਥੇ ਨਗਰ ਨਿਗਮ ਦੀਆਂ ਗੱਡੀਆਂ 'ਚ ਬਿਠਾ ਕੇ ਹੀ ਉਨ੍ਹਾਂ ਨੂੰ ਫਲੈਟ 'ਚ ਭੇਜਿਆ ਗਿਆ ਸੀ ਕਿ ਮੌਕੇ 'ਤੇ ਕੈਂਪ ਲਾ ਕੇ ਉਨ੍ਹਾਂ ਨੂੰ ਅਲਾਟਮੈਂਟ ਕੀਤੀ ਜਾਵੇਗੀ। ਲੋਕਾਂ ਨੇ ਪੁਰਾਣੇ ਪੁਆਇੰਟ 'ਤੇ ਝੁੱਗੀਆਂ ਬਣਾ ਕੇ ਰਹਿਣ ਬਾਰੇ ਦਸਤਾਵੇਜ਼ ਹੋਣ ਦਾ ਦਾਅਵਾ ਵੀ ਕੀਤਾ।
ਪੁਲਸ ਨੇ ਲਗਾਤਾਰ ਦੂਜੀ ਵਾਰ ਅਣਪਛਾਤੇ ਲੋਕਾਂ 'ਤੇ ਦਰਜ ਕੀਤਾ ਕੇਸ
ਗਿਆਸਪੁਰਾ ਸਥਿਤ ਫਲੈਟਾਂ ਨੂੰ ਖਾਲੀ ਕਰਵਾਉਣ ਬਾਰੇ ਚੱਲ ਰਹੇ ਵਿਵਾਦ ਸਬੰਧੀ ਪੁਲਸ ਵਲੋਂ ਹੁਣ ਤੱਕ ਦੋ ਕੇਸ ਦਰਜ ਕੀਤੇ ਜਾ ਚੁੱਕੇ ਹਨ ਜਿਸ 'ਚ ਪਹਿਲਾ ਕੇਸ ਵੀਰਵਾਰ ਨੂੰ ਫਲੈਟਾਂ ਦੇ ਕਬਜ਼ੇ ਖਾਲੀ ਕਰਨ ਦੀ ਚਿਤਾਵਨੀ ਦੇਣ ਗਏ ਐਕਸੀਅਨ ਕਰਮਜੀਤ ਸਿੰਘ ਦੀ ਅਗਵਾਈ ਟੀਮ 'ਤੇ ਹਮਲਾ ਕਰਨ ਅਤੇ ਗੱਡੀਆਂ ਤੋੜਨ ਦੇ ਦੋਸ਼ ਵਿਚ ਦਰਜ ਕੀਤਾ ਗਿਆ ਹੈ ਜਦਕਿ ਦੂਜਾ ਕੇਸ ਕਬਜ਼ਾਧਾਰੀਆਂ 'ਤੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਦੋਸ਼ ਵਿਚ ਦਰਜ ਕੀਤਾ ਹੋਇਆ ਹੈ ਪਰ ਇਹ ਦੋਵੇਂ ਹੀ ਕੇਸ ਅਣਪਛਾਤੇ ਲੋਕਾਂ ਖਿਲਾਫ ਦਰਜ ਹੋਏ ਹਨ ਜਦਕਿ ਇਹ ਲੋਕ ਵੀਰਵਾਰ ਨੂੰ ਘਟਨਾ ਦੇ ਬਾਅਦ ਇਲਾਕੇ 'ਚ ਮੌਜੂਦ ਰਹਿਣ ਦੇ ਇਲਾਵਾ ਸ਼ੁੱਕਰਵਾਰ ਨੂੰ ਪੁਲਸ ਸਟੇਸ਼ਨ ਦੇ ਸਾਹਮਣੇ ਆ ਕੇ ਨਾਅਰੇਬਾਜ਼ੀ ਕਰ ਕੇ ਚਲੇ ਗਏ।
ਹਮਲਾਵਰਾਂ ਦੀ ਗ੍ਰਿਫਤਾਰੀ ਲਈ ਨਿਗਮ ਕਰਮਚਾਰੀਆਂ ਨੇ ਦਿੱਤਾ ਮੰਗਲਵਾਰ ਤੱਕ ਦਾ ਅਲਟੀਮੇਟਮ
ਵੀਰਵਾਰ ਨੂੰ ਗਿਆਸਪੁਰਾ 'ਚ ਫਲੈਟਾਂ 'ਤੇ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਗਏ ਨਗਰ ਨਿਗਮ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਨੇ ਭਲਾ ਹੀ ਕੇਸ ਦਰਜ ਕਰ ਲਿਆ ਹੈ ਪਰ ਨਗਰ ਨਿਗਮ ਦੀ ਯੂਨੀਅਨ ਨੇ ਇਕ ਵਾਰ ਫਿਰ ਤੋਂ ਕਬਜ਼ੇ ਹਟਾਉਣ ਦੀ ਕਾਰਵਾਈ ਦੇ ਦੌਰਾਨ ਵਿਰੋਧ ਅਤੇ ਕੁੱਟ-ਮਾਰ ਦਾ ਮੁੱਦਾ ਚੁੱਕਿਆ ਹੈ ਜਿਸ ਨੂੰ ਲੈ ਕੇ ਬਕਾਇਦਾ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਅਫਸਰਾਂ ਨੇ ਕਿਹਾ ਕਿ ਜਿਥੇ ਕਿਤੇ ਵੀ ਕਬਜ਼ੇ ਹਟਾਉਣ ਦੀ ਕਾਰਵਾਈ ਕਰਨ ਲਈ ਟੀਮ ਜਾਂਦੀ ਹੈ। ਨੇਤਾਵਾਂ ਵਲੋਂ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਸਬਕ ਸਿਖਾਉਣ ਲਈ ਕੇਸ ਦਰਜ ਕਰਨ ਦੇ ਇਲਾਵਾ ਹਮਲਾਵਰਾਂ ਦੀ ਗ੍ਰਿਫਤਾਰੀ ਹੋਣੀ ਜ਼ਰੂਰੀ ਹੈ। ਇਸ ਤਰ੍ਹਾਂ ਨਾ ਹੋਣ 'ਤੇ ਮੰਗਲਵਾਰ ਨੂੰ ਗੇਟ ਰੈਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਵਿਜੀਲੈਂਸ ਦੇ ਨਾਂ 'ਤੇ ਬਲੈਕਮੇਲਿੰਗ ਕਰਨ ਵਾਲਾ ਗ੍ਰਿਫਤਾਰ
NEXT STORY