ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਅੰਤਰਰਾਸ਼ਟਰੀ ਸਰਹੱਦ 'ਤੇ ਲਗਾਤਾਰ ਸੀਜਫਾਇਰ ਦੇ ਉਲੰਘਣ ਤੋਂ ਬਾਅਦ ਪਾਕਿਸਤਾਨ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ, ਜਿਸ ਦੇ ਅਧੀਨ ਸੋਮਵਾਰ ਨੂੰ ਭਾਰਤ -ਪਾਕਿਸਤਾਨ ਵਿਚਾਲੇ ਸੈਕਟਰ ਕਮਾਂਡਰ ਪੱਧਰ ਦੀ ਬੈਠਕ ਹੋਈ। ਸੂਤਰਾਂ ਮੁਤਾਬਕ ਬੀ. ਐਸ. ਐਫ. ਅਤੇ ਪਾਕਿ ਰੇਂਜਰਸ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਬੀ. ਐਸ. ਐਫ. ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਸੀਜਫਾਇਰ ਤੋੜਿਆ ਤਾਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਭਾਰਤ ਨੇ ਪਾਕਿ ਰੇਂਜਰ ਦੀ ਅਪੀਲ 'ਤੇ ਇਸ ਬੈਠਕ ਲਈ ਹਾਮੀ ਭਰੀ ਸੀ ਜੋ ਕਰੀਬ 15 ਮਿੰਟ ਤਕ ਚੱਲੀ।
ਜਾਣਕਾਰੀ ਮੁਤਾਬਕ ਸੀਜਫਾਇਰ ਉਲੰਘਣ ਸਮੇਤ ਸਰੱਹਦ ਨਾਲ ਜੁੜੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਦੱਸ ਦਈਏ ਕਿ ਚਾਰ ਦਿਨ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2003 ਦੇ ਸੀਜਫਾਇਰ ਸਮਝੌਤੇ ਨੂੰ ਲੈ ਕੇ ਸਹਿਮਤੀ ਬਣੀ ਸੀ। ਹਾਲਾਂਕਿ ਪਾਕਿਸਤਾਨ ਨੇ ਫਿਰ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਸੀ। ਕੁੱਝ ਦਿਨ ਪਹਿਲਾਂ ਹੀ ਪੁਲਵਾਮਾ 'ਚ ਅੱਤਵਾਦੀਆਂ ਨੇ 24 ਰਾਸ਼ਟਰੀ ਰਾਈਫਲਜ਼ ਦੇ ਆਰਮੀ ਕੈਂਪ 'ਤੇ ਗ੍ਰੇਨੇਡ ਹਮਲਾ ਕੀਤਾ ਸੀ ਅਤੇ ਅੱਜ ਫਿਰ ਦਿਨ 'ਚ 2 ਵਾਰ ਗ੍ਰੇਨੇਡ ਹਮਲਾ ਕੀਤਾ ਗਿਆ ਹੈ।
ਦੱਖਣੀ ਕਸ਼ਮੀਰ 'ਚ ਦਿਨ 'ਚ ਦੂਜਾ ਗ੍ਰੇਨੇਡ ਹਮਲਾ, 4 ਜਵਾਨ ਜ਼ਖਮੀ
NEXT STORY