ਇਸਲਾਮਾਬਾਦ — ਪਾਕਿਸਤਾਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਅਮਰੀਕੀ ਡਿਪਲੋਮੈਟਾਂ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਵਿਸ਼ੇਸ਼ ਸੂਚਨਾ ਨਹੀਂ ਮਿਲੀ। ਪੋਪੀਓ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਚਰਚਾ ਦੌਰਾਨ ਪਾਕਿਸਤਾਨ ਵਿਚ ਅਮਰੀਕੀ ਡਿਪਲੋਮੈਟਾਂ ਨਾਲ 'ਗਲਤ ਸਲੂਕ' ਉੱਤੇ ਚਿੰਤਾ ਪ੍ਰਗਟ ਕੀਤੀ।
ਪਾਕਿਸਤਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਲ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਵਲੋਂ ਕੋਈ ਖਾਸ ਸ਼ਿਕਾਇਤ ਨਹੀਂ ਮਿਲੀ ਅਤੇ ਅਮਰੀਕੀ ਡਿਪਲੋਮੈਟਾਂ ਨਾਲ ਕੀਤੇ ਗਏ ਸਲੂਕ ਦੇ ਮੁੱਦੇ ਨੂੰ ਹੱਲ ਕਰਨ ਲਈ ਪਾਕਿਸਤਾਨ ਵਿਚ ਇਕ ਤੰਤਰ ਤਾਇਨਾਤ ਹੈ।
ਕਾਂਗਰਸ ਵਲੋਂ ਕੱਢਿਆ ਗਿਆ ਰੋਡ ਸ਼ੋਅ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY