ਸੰਗਰੂਰ (ਬੇਦੀ, ਹਰਜਿੰਦਰ, ਬਾਵਾ, ਵਿਵੇਕ ਸਿੰਧਵਾਨੀ, ਯਾਦਵਿੰਦਰ)– ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਦੇਸ਼ ਵਿਚਲੇ 10 ਲੱਖ ਬੈਂਕ ਮੁਲਾਜ਼ਮ ਅਾਪਣੀਅਾਂ ਹੱਕੀ ਮੰਗਾਂ ਦੀ ਪੂਰਤੀ ਲਈ 30 ਅਤੇ 31 ਮਈ ਨੂੰ ਦੋ ਦਿਨਾਂ ਦੀ ਦੇਸ਼-ਵਿਆਪੀ ਹਡ਼ਤਾਲ ਕਰਨਗੇ। ਇਸ ਸਬੰਧ ’ਚ ਸੰਗਰੂਰ ਦੇ ਸਾਰੇ ਬੈਂਕਾਂ ਦੇ ਮੁਲਾਜ਼ਮਾਂ ਨੇ ਰੈਲੀ ਸਟੇਟ ਬੈਂਕ ਆਫ ਇੰਡੀਆ ਦੀ ਵੱਡਾ ਚੌਕ ਸਥਿਤ ਸ਼ਾਖਾ ਸਾਹਮਣੇ ਕੀਤੀ। ਇਸ ਦੌਰਾਨ ਸੈਂਕਡ਼ੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਅਾਂ ਕਾ. ਦਿਨੇਸ਼ ਗੁਪਤਾ ਰਿਜਨਲ ਸੈਕਟਰੀ ਨੇ ਕਿਹਾ ਕਿ ਬੈਂਕ ਕਰਮਚਾਰੀਅਾਂ ਦੀਅਾਂ ਤਨਖਾਹਾਂ ਅਤੇ ਭੱਤੇ 01-11-2017 ਤੋਂ ਵਧਾਏ ਜਾਣੇ ਸਨ। ਬੈਂਕਾਂ ਦੇ ਮੁਲਾਜ਼ਮਾਂ ਦੀਅਾਂ ਜਥੇਬੰਦੀਅਾਂ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ ਦਰਮਿਆਨ ਇਸ ਸਬੰਧੀ ਗੱਲਬਾਤ ਚੱਲ ਰਹੀ ਸੀ। ਐਸੋਸੀਏਸ਼ਨ ਨੇ ਸਿਰਫ 2 ਫੀਸਦੀ ਤਨਖਾਹਾਂ ਵਧਾਉਣ ਦਾ ਪ੍ਰਸਤਾਵ ਰੱਖ ਕੇ ਬੈਂਕ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ ਹੈ ਜਦੋਂਕਿ ਪਿਛਲੀ ਵਾਰ ਤਨਖਾਹਾਂ ’ਚ ਵਾਧਾ 15 ਫੀਸਦੀ ਤੋਂ ਵੀ ਵੱਧ ਸੀ। ਕਾ. ਗੁਪਤਾ ਨੇ ਕਿਹਾ ਕਿ ਜਿਥੇ ਦਿਨ-ਬ-ਦਿਨ ਬੈਂਕ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਵੱਧ ਰਿਹਾ ਹੈ, ਉਥੇ ਸਹੂਲਤਾਂ ਨਾਦਾਰਦ ਹੁੰਦੀਅਾਂ ਜਾ ਰਹੀਅਾਂ ਹਨ ਅਤੇ ਮੁਲਾਜ਼ਮਾਂ ਨੂੰ ਬਹੁਤ ਹੀ ਕਠਿਨ ਅਤੇ ਤਣਾਅ ਭਰਪੂਰ ਹਾਲਾਤ ’ਚ ਕੰਮ ਕਰਨਾ ਪੈ ਰਿਹਾ ਹੈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਲਵਾ ਗ੍ਰਾਮੀਣ ਬੈਂਕ ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਾ. ਪਾਲੀ ਰਾਮ ਬਾਂਸਲ ਨੇ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬੈਂਕ ਮੁਲਾਜ਼ਮਾਂ ਦੀ ਖਾਸ ਕਰਕੇ ਨੋਟਬੰਦੀ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ ਅਤੇ ਦੂਜੇ ਪਾਸੇ ਬੈਂਕ ਕਰਮਚਾਰੀਅਾਂ ਨੂੰ 2 ਫੀਸਦੀ ਤਨਖਾਹਾਂ ਦੇ ਵਾਧੇ ਦਾ ਪ੍ਰਸਤਾਵ ਰੱਖ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਕਾ. ਬਾਂਸਲ ਨੇ ਇਹ ਵੀ ਕਿਹਾ ਕਿ ਮੌਕੇ ਦੀ ਸਰਕਾਰ, ਸਰਕਾਰੀ ਬੈਂਕਾਂ ਅਤੇ ਇਨ੍ਹਾਂ ਦੇ ਕਰਮਚਾਰੀਅਾਂ ਨੂੰ ਬਦਨਾਮ ਕਰਨ ’ਤੇ ਤੁਲੀ ਹੈ ਤਾਂ ਜੋ ਸਾਰੇ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ ’ਚ ਦਿੱਤਾ ਜਾ ਸਕੇ।
ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਆਗੂ ਕਾ. ਡੀ. ਪੀ. ਬਾਤਿਸ਼, ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਆਗੂ ਕਾਮਰੇਡ ਰਾਜ ਕੁਮਾਰ ਅਤੇ ਯੂਕੋ ਬੈਂਕ ਦੇ ਕਾ. ਉਦਿਤ, ਕਾ. ਮਨਦੀਪ ਸਿੰਘ ਅਤੇ ਕੈਨਰਾ ਬੈਂਕ ਦੇ ਆਫੀਸਰਜ਼ ਜਥੇਬੰਦੀ ਦੇ ਆਗੂ ਕਾਮਰੇਡ ਨਰੇਸ਼ ਨੇ ਵੀ ਸੰਬੋਧਨ ਕੀਤਾ।
ਕੀ ਹਨ ਮੰਗਾਂ
* ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
* ਬੈਂਕਿੰਗ ਪੇਸ਼ੇ ਨੂੰ ਆਕਰਸ਼ਿਤ ਬਣਾਉਣ ਲਈ ਵਧੀਆ ਸਹੂਲਤਾਂ ਦਿੱਤੀਅਾਂ ਜਾਣ।
* ਵੱਡੇ ਘਰਾਣਿਅਾਂ ਤੇ ਸਰਮਾਏਦਾਰ ਕਰਜ਼ਦਾਰਾਂ ਤੋਂ ਬੈਂਕਾਂ ਦੇ ਬਕਾਏ ਵਸੂਲਣ ਲਈ ਸਖਤ ਕਾਨੂੰਨ ਬਣਾਏ ਜਾਣ।
* ਜਾਣ-ਬੁੱਝ ਕੇ ਬੈਂਕਾਂ ਤੋਂ ਲਏ ਕਰਜ਼ੇ ਨਾ ਮੋਡ਼ਨ ਵਾਲਿਅਾਂ ’ਤੇ ਅਪਰਾਧਕ ਕਾਰਵਾਈ ਕੀਤੀ ਜਾਵੇ।
ਜਾਨ ਦਾ ਖੌਅ ਬਣਿਆ ਲਸਾੜਾ ਡਰੇਨ ਰੋਡਾ ਪੁਲ
NEXT STORY