ਬੇਂਗਲੁਰੂ— ਸਾਲਾਨਾ ਆਰਥਕ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਮੇਜ਼ਨ ਦੇ ਭਾਰਤ ਦੇ ਸਭ ਤੋਂ ਜ਼ਿਆਦਾ ਵਿਕਰੇਤਾਵਾਂ 'ਚੋਂ ਇਕ ਕਲਾਊਡਟੇਲ ਇੰਡੀਆ ਨੇ ਵਪਾਰੀਆਂ ਦੇ ਇਕ ਵਰਗ 'ਚ ਬੜਾ ਸ਼ੋਰ-ਸ਼ਰਾਬਾ ਮਚਾ ਰੱਖਿਆ ਹੈ, ਜਿਸ 'ਚ ਦੋਸ਼ ਲਾਇਆ ਗਿਆ ਹੈ ਕਿ ਕੁਝ ਚੋਣਵੇਂ ਵਿਕਰੇਤਾਵਾਂ ਦਾ ਆਨਲਾਈਨ ਮਾਰਕੀਟ 'ਚ ਬਹੁਤ ਭਾਰੀ ਪੱਖ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।
ਕਲਾਊਡਟੇਲ ਅਮੇਜ਼ਨ ਅਤੇ ਇਨਫੋਸਿਸ ਦੇ ਨਾਰਾਇਣ ਮੂਰਤੀ ਪਰਿਵਾਰ ਦਰਮਿਆਨ ਭਾਈਵਾਲੀ ਹੈ, ਜੋ ਕਿ 2014 ਤੋਂ ਅਮੇਜ਼ਨ ਇੰਡੀਆ ਦੇ ਪ੍ਰਮੁੱਖ ਵਿਕਰੇਤਾਵਾਂ 'ਚੋਂ ਇਕ ਵਿਸ਼ੇਸ਼ ਰਿਹਾ ਹੈ। 2016-17 ਵਿਚ ਕਲਾਊਡਟੇਲ ਦੀ ਸੇਲ 'ਚ 24 ਫੀਸਦੀ ਵਾਧੇ ਨਾਲ 5688 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਮਾਰਕੀਟ ਸਥਾਨ 'ਤੇ ਵਿਕਰੀ ਲਈ ਅਮੇਜ਼ਨ ਇੰਡੀਆ ਦੀ ਕਮਿਸ਼ਨ ਦੀ ਅਦਾਇਗੀ 25 ਫੀਸਦੀ ਹੇਠਾਂ ਡਿੱਗਣ ਨਾਲ 15 ਕਰੋੜ ਰੁਪਏ ਬਣਦੀ ਹੈ। ਅਮੇਜ਼ਨ ਸੇਲਰ ਸਰਵਿਸਿਜ਼ ਦੇ ਡਲਿਵਰੀ ਚਾਰਜਿਸ 'ਚ ਸਾਲ 2016-17 'ਚ 68 ਫੀਸਦੀ ਨਾਲ 2549 ਕਰੋੜ ਰੁਪਏ ਦਾ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਬਾਰੇ ਕੁਝ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਹ ਸੰਕੇਤ ਮਿਲਦਾ ਹੈ ਕਿ ਅਮੇਜ਼ਨ ਨੇ ਕੁਝ ਵਿਸ਼ੇਸ਼ ਵਿਕਰੇਤਾਵਾਂ ਲਈ ਲਾਜਿਸਟਿਕਸ 'ਚ ਭਾਰੀ ਰਿਆਇਤ ਪ੍ਰਦਾਨ ਕੀਤੀ ਹੈ।
ਆਲ ਇੰਡੀਆ ਆਨਲਾਈਨ ਵੈਂਡਰਸ ਐਸੋਸੀਏਸ਼ਨ (ਏ. ਆਈ. ਓ. ਵੀ. ਏ.) ਜੋ ਕਿ 3500 ਤੋਂ ਵਧੇਰੇ ਆਨਲਾਈਨ ਵਪਾਰੀਆਂ ਦੀ ਇਕ ਸੰਸਥਾ ਹੈ, ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਇਕ ਨਾਰਮਲ ਸੇਲਰ ਕਮਿਸ਼ਨ, ਲਾਜਿਸਟਿਕਸ, ਸਟੋਰੇਜ ਠੀਕ ਪੀਕ ਐਂਡ ਪੈਕ ਫੀਸ, ਰੀਟਰਨ ਚਾਰਜਿਜ਼, ਪੈਨਲਟੀ ਅਤੇ ਹੋਰ ਚਾਰਜਿਜ਼ ਜੋ ਕੁਲ ਸੇਲ 'ਤੇ ਲਾਗਤ ਆਉਂਦੀ ਹੈ, ਉਹ ਚਾਰਜ ਕਰਦਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਕਲਾਊਡਟੇਲ ਦੀ ਕੁਲ ਸੇਲ 'ਤੇ ਵਿਕਰੀ ਲਾਗਤ ਸਿਰਫ 5 ਫੀਸਦੀ ਹੈ। ਅਮੇਜ਼ਨ ਸਪੱਸ਼ਟ ਤੌਰ 'ਤੇ ਕਲਾਊਡਟੇਲ ਅਤੇ ਐਪੇਰਿਓ ਨੂੰ ਸਬਸੀਡਾਈਜ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ 'ਚ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਕੋਲ ਪਟੀਸ਼ਨ ਦਾਇਰ ਕਰਨਗੇ। ਅਪੈਰਿਓ ਦੀ ਅਮੇਜ਼ਨ ਇੰਡੀਆ ਅਤੇ ਪਟਨੀ ਗਰੁੱਪ ਨਾਲ ਪਿਛਲੇ ਸਾਲ ਸਾਂਝੀ ਭਾਈਵਾਲੀ ਹੋਈ ਸੀ ਤੇ ਇਸ ਨਾਲ ਇਕ ਹੋਰ ਸ਼ਾਪਰਸ ਸ਼ਾਪ ਦੀ ਯੋਜਨਾ ਸ਼ੁਰੂ ਹੋਈ ਸੀ, ਜਦਕਿ ਅਮੇਜ਼ਨ ਨੇ ਦੱਸਿਆ ਕਿ ਉਹ ਕਿਸੇ ਵੀ ਵਿਕਰੇਤਾ ਦੀ ਤਰਫਦਾਰੀ ਨਹੀਂ ਕਰਦਾ।
ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ 1 ਮੈਂਬਰ ਗ੍ਰਿਫਤਾਰ, 2 ਫਰਾਰ
NEXT STORY