ਨਵੀਂ ਦਿੱਲੀ— ਸਰਕਾਰ ਨੇ ਜਹਾਜ਼ 'ਚ ਸਫਰ ਦੌਰਾਨ ਇੰਟਰਨੈੱਟ ਅਤੇ ਕਾਲਿੰਗ ਸੇਵਾਵਾਂ ਦੇਣ ਲਈ ਦਿਸ਼ਾ-ਨਿਰਦੇਸ਼ ਬਣਾਏ ਜਾਣ ਦੇ ਸੰਬੰਧ 'ਚ 14 ਮਈ ਦਿਨ ਸੋਮਵਾਰ ਨੂੰ ਦੂਰਸੰਚਾਰ ਕੰਪਨੀਆਂ ਅਤੇ ਹਵਾਬਾਜ਼ੀ ਕੰਪਨੀਆਂ ਨਾਲ ਵਿਸਥਾਰ ਗੱਲਬਾਤ ਕੀਤੀ ਹੈ। ਹਾਲ ਹੀ 'ਚ 1 ਮਈ ਨੂੰ ਦੂਰਸੰਚਾਰ ਕਮਿਸ਼ਨ ਨੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਸੀ। ਦੂਰਸੰਚਾਰ ਕਮਿਸ਼ਨ ਡੀ. ਓ. ਟੀ. (ਦੂਰਸੰਚਾਰ ਵਿਭਾਗ) ਦੀ ਉੱਚ ਨੀਤੀ ਨਿਰਮਾਤਾ ਸੰਸਥਾ ਹੈ। ਇਹ ਸੁਵਿਧਾ 3-4 ਮਹੀਨਿਆਂ 'ਚ ਸ਼ੁਰੂ ਕੀਤੀ ਜਾ ਸਕਦੀ ਹੈ ਕਿਉਂਕਿ ਸਰਕਾਰ ਇਸ ਨੂੰ ਜਲਦ ਸ਼ੁਰੂ ਕਰਨ ਦੀ ਕੋਸ਼ਿਸ਼ 'ਚ ਹੈ। ਹਾਲਾਂਕਿ ਫਲਾਈਟ ਦੇ ਉਡਾਣ ਭਰਨ ਅਤੇ ਉਤਰਨ ਦੌਰਾਨ ਮੋਬਾਇਲ ਫੋਨ ਦੇ ਇਸਤੇਮਾਲ 'ਤੇ ਰੋਕ ਰਹੇਗੀ।
ਮੌਜੂਦਾ ਸਮੇਂ ਕਈ ਕੌਮਾਂਤਰੀ ਹਵਾਬਾਜ਼ੀ ਕੰਪਨੀਆਂ ਆਪਣੇ ਮੁਸਾਫਰਾਂ ਨੂੰ ਵਾਈ-ਫਾਈ ਸੁਵਿਧਾ ਦੇ ਰਹੀਆਂ ਹਨ ਪਰ ਭਾਰਤ ਦੇ ਹਵਾਈ ਖੇਤਰ 'ਚ ਦਾਖਲ ਹੋਣ 'ਤੇ ਉਨ੍ਹਾਂ ਨੂੰ ਇਹ ਸੁਵਿਧਾ ਬੰਦ ਕਰਨੀ ਪੈਂਦੀ ਹੈ। ਏਅਰ ਏਸ਼ੀਆ, ਏਅਰ ਫਰਾਂਸ, ਬ੍ਰਿਟਿਸ਼ ਏਅਰਵੇਜ਼, ਅਮੀਰਾਤਸ, ਏਅਰ ਨਿਊਜ਼ੀਲੈਂਡ, ਮਲੇਸ਼ੀਆ ਏਅਰਲਾਈਨ, ਕਤਰ ਏਅਰਵੇਜ਼ ਅਤੇ ਵਰਜ਼ਿਨ ਅਟਲਾਂਟਿਕ ਉਨ੍ਹਾਂ 30 ਹਵਾਬਾਜ਼ੀ ਕੰਪਨੀਆਂ 'ਚ ਸ਼ਾਮਲ ਹਨ ਜਿਨ੍ਹਾਂ 'ਚ ਮੋਬਾਇਲ ਫੋਨ ਦਾ ਇਸਤੇਮਾਲ ਕੀਤੇ ਜਾਣ ਦੀ ਮਨਜ਼ੂਰੀ ਹੈ।
ਸੂਤਰਾਂ ਮੁਤਾਬਕ ਸੋਮਵਾਰ ਨੂੰ ਹੋਈ ਬੈਠਕ 'ਚ ਦੂਰਸੰਚਾਰ ਵਿਭਾਗ, ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਦੂਰਸੰਚਾਰ ਕੰਪਨੀਆਂ ਅਤੇ ਹਵਾਬਾਜ਼ੀ ਕੰਪਨੀਆਂ ਦੇ ਅਧਿਕਾਰੀ ਸ਼ਾਮਲ ਹੋਏ। ਇਹ ਬੈਠਕ ਲਗਭਗ 90 ਮਿੰਟ ਤਕ ਚੱਲੀ। ਇਸ ਬੈਠਕ 'ਚ ਹਿੱਸਾ ਲੈਣ ਲਈ ਵਿਸਤਾਰਾ, ਏਅਰ ਇੰਡੀਆ ਅਤੇ ਜੈੱਟ ਏਅਰਵੇਜ਼ ਸਮੇਤ ਵੱਖ-ਵੱਖ ਜਹਾਜ਼ ਕੰਪਨੀਆਂ ਦੇ ਨਾਲ ਭਾਰਤੀ ਏਅਰਟੈੱਲ, ਆਈਡੀਆ, ਵੋਡਾਫੋਨ ਅਤੇ ਰਿਲਾਇੰਸ ਜਿਓ ਵਰਗੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ।
ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਲੈਸ ਇਨ੍ਹਾਂ ਬਲੂਟੁੱਥ ਸਪੀਕਰ 'ਤੇ ਮਿਲ ਰਹੇ ਹਨ ਆਫਰ
NEXT STORY