ਕੋਲੰਬੋ— ਸ਼੍ਰੀਲੰਕਾ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ 8,000 ਤੋਂ ਵਧ ਲੋਕ ਪ੍ਰਭਾਵਿਤ ਹੋਏ ਹਨ। ਆਫਤ ਪ੍ਰਬੰਧਨ ਕੇਂਦਰ ਦੇ ਬੁਲਾਰੇ ਪ੍ਰਦੀਪ ਕੋਡੀਪੱਲੀ ਨੇ ਦੱਸਿਆ ਕਿ ਕੱਲ ਭਾਰੀ ਮੀਂਹ ਪੈਣ ਕਾਰਨ ਕਈ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੇ ਸੁਰੱਖਿਆ ਥਾਵਾਂ 'ਤੇ ਪਹੁੰਚਾਇਆ ਗਿਆ। ਸੋਮਵਾਰ ਦੀ ਸਵੇਰ ਨੂੰ ਮੀਂਹ ਰੁੱਕ ਗਿਆ ਅਤੇ ਹਾਲਾਤ ਆਮ ਹੋਣ ਲੱਗ ਪਏ ਹਨ।
ਆਫਤ ਪ੍ਰਬੰਧਨ ਕੇਂਦਰ ਮੁਤਾਬਕ ਗੱਲੇ ਅਤੇ ਕਾਲੂਤਾਰਾ ਵਿਚ ਹੜ੍ਹ ਕਾਰਨ ਤਕਰੀਬਨ 8,377 ਲੋਕ ਪ੍ਰਭਾਵਿਤ ਹੋਏ ਹਨ। ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਕਿ ਗੱਲੇ ਜ਼ਿਲੇ ਵਿਚ 7.742 ਅਤੇ ਕਾਲੂਤਾਰਾ ਜ਼ਿਲੇ ਵਿਚ 635 ਲੋਕਾਂ 'ਤੇ ਹੜ੍ਹ ਦੀ ਮਾਰ ਪਈ। ਫਿਲਹਾਲ ਹੌਲੀ-ਹੌਲੀ ਪਾਣੀ ਘੱਟ ਰਿਹਾ ਹੈ, ਕਿਸੇ ਦੇ ਜ਼ਖਮੀ ਹੋਣ ਜਾਂ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਹੇਠਲੇ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਅਨੁਮਾਨ ਜ਼ਾਹਰ ਕੀਤਾ ਹੈ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਤੇਜ਼ ਮੀਂਹ ਪੈ ਸਕਦਾ ਹੈ।
ਖਸਰੇ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਕੀਤਾ
NEXT STORY