ਰਾਮਾਂ ਮੰਡੀ(ਪਰਮਜੀਤ)-ਸਥਾਨਕ ਸ਼ਹਿਰ ਦੇ ਨਜ਼ਦੀਕੀ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਇਕ ਵਿਆਹੁਤਾ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਹੈ, ਸੂਚਨਾ ਮਿਲਦੇ ਹੀ ਰਾਮਾਂ ਮੰਡੀ ਪੁਲਸ ਉਕਤ ਘਟਨਾ ਸਥਾਨ 'ਤੇ ਪੁੱਜੀ, ਜਿੱਥੇ ਵਿਆਹੁਤਾ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਬਲਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਬਟਾਲਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸਦੀ ਨਨਾਣ ਪਰਮਜੀਤ ਕੌਰ ਦਾ ਵਿਆਹ 14 ਸਾਲ ਪਹਿਲਾਂ ਮਨਦੀਪ ਸਿੰਘ ਨਾਲ ਹੋਇਆ ਸੀ, ਉਕਤ ਸਹੁਰਾ ਪਰਿਵਾਰ ਪਰਮਜੀਤ ਕੌਰ ਤੋਂ ਦਾਜ ਦੀ ਮੰਗ ਕਰਦਾ ਸੀ ਅਤੇ ਉਸਦੀ ਕੁੱਟ-ਮਾਰ ਕਰਦਾ ਸੀ, ਜਿਸ ਤੋਂ ਤੰਗ ਆ ਕੇ ਪਰਮਜੀਤ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਮਨਦੀਪ ਸਿੰਘ, ਗੁਲਾਬ ਸਿੰਘ, ਗੁਰਦੀਪ ਕੌਰ, ਮੇਜਰ ਸਿੰਘ ਵਾਸੀ ਪਿੰਡ ਚੱਕ ਹੀਰਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦ ਇਸ ਮਾਮਲੇ ਸਬੰਧੀ ਦੂਸਰੀ ਧਿਰ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਵਾਹਨ ਦੀ ਫੇਟ ਵੱਜਣ ਨਾਲ 1 ਦੀ ਮੌਤ, 1 ਜ਼ਖਮੀ
NEXT STORY