ਅਬੋਹਰ (ਸੁਨੀਲ) : ਪਿੰਡ ਰਾਏਪੁਰਾ ਵਾਸੀ ਅਤੇ ਦੁਤਾਂਰਾਵਾਲੀ 'ਚ ਵਿਆਹੁਤਾ ਔਰਤ ਵੱਲੋਂ ਬੀਤੀ ਦੇਰ ਸ਼ਾਮ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਰਾਏਪੁਰਾ ਵਾਸੀ ਲਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਆਪਣੀ ਧੀ ਰਜਨੀ ਬਾਲਾ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਪਿੰਡ ੁਦੁਤਾਰਾਂਵਾਲੀ ਵਾਸੀ ਪੁਨੀਤ ਨਾਲ ਹੋਇਆ ਸੀ। ਵਿਆਹ ਦੇ ਕੁੱਝ ਸਮੇਂ ਬਾਅਦ ਹੀ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਣ ਲਗ ਪਿਆ ਅਤੇ ਗੱਲ ਤਲਾਕ ਤੱਕ ਪੁੱਜ ਗਈ। ਕਰੀਬ ਇਕ ਹਫ਼ਤੇ ਪਹਿਲਾਂ ਹੀ ਉਸਦੀ ਧੀ ਦਾ ਤਲਾਕ ਹੋਇਆ ਸੀ ਅਤੇ ਇਸ ਗੱਲ ਤੋਂ ਉਹ ਪ੍ਰੇਸ਼ਾਨ ਸੀ, ਜਿਸਦੇ ਚਲਦਿਆਂ ਉਸ ਨੇ ਬੀਤੇ ਦਿਨ ਜ਼ਹਿਰੀਲੀ ਦਵਾਈ ਪੀ ਲਈ। ਜ਼ਹਿਰੀਲੀ ਚੀਜ ਪੀਣ ਨਾਲ ਉਸਦੀ ਹਾਲਤ ਵਿਗੜਨ 'ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਨੇਪਾਲ 'ਚ ਪੀ. ਐੱਮ. ਮੋਦੀ ਨੇ ਮੁਕਤੀਨਾਥ ਮੰਦਰ 'ਚ ਵਜਾਇਆ ਢੋਲ
NEXT STORY