ਇਸਲਾਮਾਬਾਦ (ਭਾਸ਼ਾ)— ਮੰਤਰੀਆਂ ਦੀ ਇਕ ਕਮੇਟੀ ਨੇ ਇਸਲਾਮਾਬਾਦ ਦੇ ਨਵੇਂ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹਵਾਈ ਅੱਡੇ ਲਈ ਗੰਧਾਰ ਸਮੇਤ ਤਿੰਨ ਨਾਵਾਂ ਦਾ ਪ੍ਰਸਤਾਵ ਦਿੱਤਾ ਪਰ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਤਿੰਨੇ ਨਾਮ ਖਾਰਜ ਕਰ ਦਿੱਤੇ। ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੀਤੇ ਸਾਲ ਜੁਲਾਈ ਵਿਚ ਪਨਾਮਾ ਪੇਪਰਸ ਮਾਮਲੇ ਵਿਚ ਹਾਈ ਕੋਰਟ ਵੱਲੋਂ ਅਯੋਗ ਠਹਿਰਾਏ ਜਾਣ ਤੋਂ ਦੋ ਹਫਤੇ ਪਹਿਲਾਂ ਚਾਰ ਮੈਂਬਰੀ ਮੰਤਰੀ ਮੰਡਲ ਕਮੇਟੀ ਦਾ ਗਠਨ ਕੀਤਾ ਸੀ। ਇਕ ਅੰਗਰੇਜੀ ਅਖਬਾਰ ਨੇ ਸਰਕਾਰ ਅਤੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ.ਐੱਲ-ਐੱਨ) ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸੰਘੀ ਕੈਬਨਿਟ ਬੈਠਕ ਦੀ ਹਾਲ ਹੀ ਵਿਚ ਹੋਈ ਬੈਠਕ ਦੌਰਾਨ ਅੱਬਾਸੀ ਨੇ ਆਪਣੇ ਸਾਥੀਆਂ ਦੀਆਂ ਦਲੀਲਾਂ ਸੁਨਣ ਮਗਰੋਂ 'ਕੋਈ ਖਾਸ ਸਪੱਸ਼ਟੀਕਰਣ ਦਿੱਤੇ ਬਿਨਾ' ਤਿੰਨਾਂ ਦੇ ਨਾਂ ਖਾਰਜ ਕਰ ਦਿੱਤੇ। ਕਮੇਟੀ ਨੇ ਹਵਾਈ ਅੱਡੇ ਦਾ ਨਾਮ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ, ਮੁਹੰਮਦ ਅਲੀ ਜਿਨਾਹ ਦੀ ਛੋਟੀ ਬੇਟੀ ਅਤੇ ਪਾਕਿਸਤਾਨ ਦੇ ਬਾਨੀਆਂ ਵਿਚ ਸ਼ਾਮਲ ਫਾਤਿਮਾ ਜਿਨਾਹ ਅਤੇ ਵਰਤਮਾਨ ਉੱਤਰੀ ਪਾਕਿਸਤਾਨ ਅਤੇ ਪੋਟੋਹਾਰ ਪ੍ਰਾਇਦੀਪ ਦੇ ਖੇਤਰਾਂ ਵਿਚ ਇਕ ਸਮੇਂ ਰਹੀ ਸੱਭਿਅਤਾ ਗੰਧਾਰ ਦੇ ਨਾਮ 'ਤੇ ਰੱਖਣ ਦਾ ਸੁਝਾਅ ਦਿੱਤਾ ਸੀ।
TVS ਸਪੋਰਟ ਬਾਈਕ ਦਾ ਸਪੈਸ਼ਲ ਐਡੀਸ਼ਨ ਭਾਰਤ 'ਚ ਹੋਇਆ ਪੇਸ਼
NEXT STORY