ਟਾਂਡਾ ਉੜਮੁੜ, (ਪੰਡਿਤ)- ਪਿੰਡ ਪੰਡੋਰੀ ਵਿਚ ਰੰਜਿਸ਼ ਦੇ ਚਲਦਿਆਂ ਇਕ ਪਰਿਵਾਰ ਦੇ ਤਿੰਨ ਜੀਆਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਦੂਸਰੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟ-ਮਾਰ ਦਾ ਸ਼ਿਕਾਰ ਹੋਏ ਸਰਬਜੀਤ ਸਿੰਘ ਪੁੱਤਰ ਕਰਨੈਲ ਸਿੰਘ ਦੇ ਬਿਆਨ ਦੇ ਅਧਾਰ 'ਤੇ ਗੁਰਮੇਲ ਸਿੰਘ ਪੁੱਤਰ ਧੰਨਾ ਰਾਮ, ਉਸਦੀ ਪਤਨੀ ਸੱਤੋ ਨਿਵਾਸੀ ਪੰਡੋਰੀ, ਉਸ ਦੀ ਸਾਲੀ ਰਾਣੀ ਅਤੇ ਰਾਣੀ ਦੇ ਪੁੱਤਰ ਜੌਨੀ ਨਿਵਾਸੀ ਕਾਹਲਵਾਂ ਦੇ ਖਿਲਾਫ਼ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਗੁਰਮੇਲ ਸਿੰਘ ਦਾ ਬੇਟਾ ਮਨਪ੍ਰੀਤ ਸਿੰਘ ਉਸਦੇ ਭਰਾ ਕਿਸ਼ਨ ਚੰਦ ਦੀ ਬੇਟੀ ਘਰੋਂ ਭਜਾ ਕੇ ਕਿਤੇ ਲੈ ਗਿਆ ਹੈ, ਜਿਸ ਨੂੰ ਲੈ ਕੇ ਉਸਦੇ ਭਰਾ ਨੇ ਪੰਚਾਇਤ ਵਿਚ ਸ਼ਿਕਾਇਤ ਕੀਤੀ ਹੈ। ਇਸੇ ਰੰਜ਼ਿਸ਼ ਨੂੰ ਲੈ ਕੇ ਬੀਤੀ ਸ਼ਾਮ ਉਕਤ ਦੋਸ਼ੀ ਗਲੀ ਵਿਚ ਉਸਦੀ ਚਾਚੀ ਬਿਮਲਾ ਕੁਮਾਰੀ ਪਤਨੀ ਕਿਸ਼ਨ ਚੰਦ ਨੂੰ ਗਾਲ੍ਹਾਂ ਕੱਢ ਰਹੇ ਸਨ।
ਜਦੋਂ ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਮਿਲਕੇ ਉਸ ਦੇ ਨਾਲ-ਨਾਲ ਉਸਦੀ ਚਾਚੀ ਬਿਮਲਾ ਅਤੇ ਉਸਦੀ ਮਾਂ ਮਹਿੰਦਰ ਕੌਰ ਨੂੰ ਦਾਤਰ ਅਤੇ ਬੇਸ ਬਾਲ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਤਿੰਨਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰੂਸੀ ਜਾਸੂਸ ਦੀ ਮਾਂ ਨੇ ਬੇਟੇ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ
NEXT STORY