ਵਾਸ਼ਿੰਗਟਨ— ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਮੁਆਫੀ ਦੀ ਕੋਈ ਜ਼ਰੂਰਤ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਨੂੰ ਖੁਦ ਨੂੰ ਮੁਆਫੀ ਦੇਣ ਦਾ 'ਪੂਰਾ ਅਧਿਕਾਰ' ਹੈ। ਨਾਲ ਹੀ ਟਰੰਪ ਨੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ 'ਤੇ ਉਨ੍ਹਾਂ ਨੂੰ ਜਾਨਬੁੱਝ ਕੇ ਨਿਸ਼ਾਨਾ ਬਣਾਉਣ ਅਤੇ ਗੈਰ ਸੰਵਿਧਾਨਕ ਤਰੀਕੇ ਨਾਲ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਨਿਯੁਕਤੀ ਕਰਨ ਦਾ ਦੋਸ਼ ਲਗਾਇਆ। ਨਿਆਂ ਵਿਭਾਗ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲ ਦੇ ਦੋਸ਼ਾਂ ਦੀ ਜਾਂਚ ਲਈ ਐਫਬੀਆਈ ਦੇ ਸਾਬਕਾ ਨਿਦੇਸ਼ਕ ਰਾਬਰਟ ਮੂਲਰ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਹੈ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਕਿਹਾ, 'ਸ਼ੁਕਰ ਹੈ ਕਿ ਰਾਸ਼ਟਰਪਤੀ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਮੁਆਫੀ ਦੀ ਕੋਈ ਜ਼ਰੂਰਤ ਨਹੀਂ ਹੈ।' ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਸਾਰਾ ਤੋਂ ਰਾਸ਼ਟਰਪਤੀ ਦੀ ਉਸ ਟਿੱਪਣੀ ਦੇ ਬਾਰੇ ਵਿਚ ਕਈ ਸਵਾਲ ਪੁੱਛੇ ਗਏ, ਜਿਸ ਵਿਚ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਖੁਦ ਨੂੰ ਮੁਆਫੀ ਦੇਣ ਦਾ 'ਪੂਰਾ ਅਧਿਕਾਰ' ਹੈ। ਸਾਰਾ ਨੇ ਕਿਹਾ, 'ਨਿਸ਼ਚਿਤ ਹੀ ਇਸ ਬਾਰੇ ਵਿਚ ਸੰਵਿਧਾਨ ਵਿਚ ਸਪਸ਼ਟ ਪ੍ਰਬੰਧ ਹੈ। ਇਕ ਵਾਰ ਫਿਰ ਕਹਿੰਦੀ ਹਾਂ, ਰਾਸ਼ਟਰਪਤੀ ਨੇ ਕੁੱਝ ਗਲਤ ਨਹੀਂ ਕੀਤਾ ਹੈ।' ਉਨ੍ਹਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਮੰਨਣਾ ਹੀ ਗਲਤ ਹੈ ਕਿ ਰਾਸ਼ਟਰਪਤੀ ਨੇ ਕੁੱਝ ਗਲਤ ਕੀਤਾ ਹੈ।
ਟਰੰਪ ਨੇ ਟਵੀਟ ਕੀਤਾ ਸੀ, 'ਕਈ ਕਾਨੂੰਨ ਨਿਰਮਾਤਾਵਾਂ ਨੇ ਕਿਹਾ ਹੈ ਕਿ ਮੈਨੂੰ ਖੁਦ ਨੂੰ ਮੁਆਫ ਕਰਨ ਦਾ 'ਪੂਰਾ ਅਧਿਕਾਰ' ਹੈ ਪਰ ਮੈਂ ਅਜਿਹਾ ਕਰਾਂ ਹੀ ਕਿਉਂ, ਜਦੋਂ ਕਿ ਮੈਂ ਕੁੱਝ ਗਲਤ ਨਹੀਂ ਕੀਤਾ।' ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ, 'ਵਿਸ਼ੇਸ਼ ਵਕੀਲ ਦੀ ਨਿਯੁਕਤੀ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਇਸ ਦੇ ਬਾਵਜੂਦ ਅਸੀਂ ਇਹ ਖੇਡ ਖੇਡ ਰਹੇ ਹਾਂ, ਕਿਉਂਕਿ ਮੈਂ ਕੁੱਝ ਵੀ ਗਲਤ ਨਹੀਂ ਕੀਤਾ, ਜਿਵੇਂ ਕਿ ਡੈਮੋਕ੍ਰੇਟ ਕਹਿੰਦੇ ਹਨ।' ਸੈਨੇਟ ਮਾਈਨੋਰਿਟੀ ਲੀਡਰ ਸੈਨੇਟਰ ਚੱਕ ਸ਼ੂਮਰ ਨੇ ਇਸ ਟਿੱਪਣੀ ਲਈ ਟਰੰਪ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਰਾਸ਼ਟਰਪਤੀ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ।
ਪੰਜਾਬ ਭਰ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵਜਾਇਆ ਬਿਗਲ
NEXT STORY