ਲੰਡਨ— ਤਾਮਿਲਨਾਡੂ 'ਚ ਵੇਦਾਂਤਾ ਗਰੁੱਪ ਦੀ ਕੰਪਨੀ ਸਟਰਲਾਈਟ ਕਾਪਰ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ 13 ਲੋਕਾਂ ਦੀ ਮੌਤ ਹੋਣ ਕਾਰਨ ਵੇਦਾਂਤਾ ਖਿਲਾਫ ਬ੍ਰਿਟੇਨ ਦੀ ਵਿਰੋਧੀ ਪਾਰਟੀ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਤਾਮਿਲਨਾਡੂ ਦੇ ਤੁਤੀਕੋਰਿਨ ਜ਼ਿਲ੍ਹੇ 'ਚ ਵੇਦਾਂਤਾ ਗਰੁੱਪ ਦੀ ਕੰਪਨੀ ਸਟਰਲਾਈਟ ਕਾਪਰ ਕਾਰਨ ਹੋ ਰਹੇ ਪ੍ਰਦੂਸ਼ਣ ਖਿਲਾਫ ਇਹ ਲੋਕ ਪ੍ਰਦਰਸ਼ਨ ਕਰ ਰਹੇ ਸਨ। ਬ੍ਰਿਟੇਨ ਦੇ ਵਿਰੋਧੀ ਦਲ ਲੇਬਰ ਪਾਰਟੀ ਨੇ ਵੇਦਾਂਤਾ ਨੂੰ ਲੰਡਨ ਸ਼ੇਅਰ ਬਾਜ਼ਾਰ ਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਬ੍ਰਿਟੇਨ 'ਚ ਵਿਰੋਧੀ ਧਿਰ ਦੇ ਨੇਤਾ ਜਾਨ ਮੈਕਡੋਨੇਲ ਨੇ ਕਿਹਾ ਕਿ ਲੰਡਨ ਸ਼ੇਅਰ ਬਾਜ਼ਾਰ 'ਚੋਂ ਵੇਦਾਂਤਾ ਲਿਮਟਿਡ ਦੀ ਸੂਚੀਬੱਧਤਾ ਰੱਦ ਕਰਨ ਨਾਲ ਬਾਜ਼ਾਰ ਦੀ ਪ੍ਰਤਿਸ਼ਠਤਾ ਨੂੰ ਹੋ ਰਿਹਾ ਨੁਕਸਾਨ ਬੰਦ ਹੋਵੇਗਾ ਕਿਉਂਕਿ ਇਹ ਕੰਪਨੀ ਸਾਲਾਂ ਤੋਂ ਗੈਰ-ਕਾਨੂੰਨੀ ਖਣਨ 'ਚ ਸ਼ਾਮਲ ਹੈ।
ਮੈਕਡੋਨੇਲ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਇਸ ਹਫਤੇ ਹੋਈ ਘਟਨਾ ਦੇ ਬਾਅਦ ਰੈਗੂਲੇਟਰੀ ਨੂੰ ਨਿਸ਼ਚਿਤ ਕਾਰਵਾਈ ਕਰਨੀ ਚਾਹੀਦੀ ਹੈ। ਵੇਦਾਂਤਾ ਨੂੰ ਨਿਸ਼ਚਿਤ ਤੌਰ 'ਤੇ ਲੰਡਨ ਸ਼ੇਅਰ ਬਾਜ਼ਾਰ 'ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਉਸ ਕਾਰਨ ਬਾਜ਼ਾਰ ਨੂੰ ਨੁਕਸਾਨ ਨਾ ਪਹੁੰਚੇ ਅਤੇ ਸ਼ੇਅਰ ਬਾਜ਼ਾਰ ਦੇ ਸੰਚਾਲਨ 'ਚ ਭਰੋਸਾ ਫਿਰ ਤੋਂ ਬਹਾਲ ਹੋ ਸਕੇ।
ਲੇਬਰ ਪਾਰਟੀ ਦੇ ਨੇਤਾ ਨੇ ਕਿਹਾ ਕਿ ਵੇਦਾਂਤਾ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ ਪੁਲਸ ਕਾਰਵਾਈ 'ਚ 13 ਲੋਕਾਂ ਦੀ ਮੌਤ ਦੀ ਤਾਮਿਲਨਾਡੂ ਤੋਂ ਆਈ ਖਬਰ ਨਿਰਾਸ਼ਾਜਨਕ ਹੈ। ਇਸ ਦੇ ਮੱਦੇਨਜ਼ਰ ਕਾਰਵਾਈ ਹੋਣੀ ਚਾਹੀਦੀ ਹੈ। ਇਹ ਇਕ ਵੱਡੀ ਬਹੁਰਾਸ਼ਟਰੀ ਕੰਪਨੀ ਹੈ ਜੋ ਸਾਲਾਂ ਤੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਗੈਰ-ਕਾਨੂੰਨੀ ਖਣਨ ਕਰ ਰਹੀ ਹੈ ਅਤੇ ਜ਼ਬਰਦਸਤੀ ਸਥਾਨਕ ਲੋਕਾਂ ਨੂੰ ਜਗ੍ਹਾ ਛੱਡਣ 'ਤੇ ਮਜ਼ਬੂਰ ਕਰ ਰਹੀ ਹੈ।
ਕਿਮ ਨੂੰ ਆਸ ਟਰੰਪ ਨਾਲ ਬੈਠਕ ਤਣਾਅ ਦੇ ਇਤਿਹਾਸ ਨੂੰ ਕਰੇਗੀ ਖਤਮ : ਮੂਨ
NEXT STORY