ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ ਟੋਲ ਪ੍ਰਣਾਲੀ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਹੁਣ 15 ਜੁਲਾਈ 2025 ਤੋਂ ਦੋਪਹੀਆ ਵਾਹਨਾਂ (ਜਿਵੇਂ ਕਿ ਬਾਈਕ ਅਤੇ ਸਕੂਟਰ) ਨੂੰ ਵੀ ਟੋਲ ਟੈਕਸ ਦੇਣਾ ਪਵੇਗਾ। ਇਹ ਨਵਾਂ ਨਿਯਮ ਭਾਰਤੀ ਰਾਸ਼ਟਰੀ ਹਾਈਵੇਅ ਅਥਾਰਟੀ (NHAI) ਦੀ ਨਵੀਂ ਗਾਈਡਲਾਈਨ ਤਹਿਤ ਲਾਗੂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦੱਸਣਯੋਗ ਹੈ ਕਿ ਦੋਪਹੀਆ ਵਾਹਨਾਂ ਨੂੰ ਜਦੋਂ ਤੁਸੀਂ ਖਰੀਦਦੇ ਹੋ ਤਾਂ ਉਸੇ ਦੌਰਾਨ ਟੋਲ ਟੈਕਸ ਵਸੂਲ ਲਿਆ ਜਾਂਦਾ ਹੈ। ਅਜਿਹੇ 'ਚ ਜਦੋਂ ਦੋਪਹੀਆ ਵਾਹਨ ਨੈਸ਼ਨਲ ਹਾਈਵੇਅ 'ਤੇ ਟੋਲ ਪਲਾਜ਼ਾ ਤੋਂ ਲੰਘਦਾ ਹੈ ਤਾਂ ਉਨ੍ਹਾਂ ਤੋਂ ਟੋਲ ਟੈਕਸ ਨਹੀਂ ਲਿਆ ਜਾਂਦਾ। ਨੈਸ਼ਨਲ ਹਾਈਵੇਅ 'ਤੇ ਚਾਰ ਪਹੀਆ ਜਾਂ ਉਸ ਤੋਂ ਉੱਪਰ ਦੇ ਵਾਹਨਾਂ ਤੋਂ ਹੀ ਟੋਲ ਟੈਕਸ ਵਸੂਲਿਆ ਜਾਂਦਾ ਹੈ।

ਨਿਤਿਨ ਗਡਕਰੀ ਨੇ ਦਿੱਤਾ ਇਹ ਬਿਆਨ
ਇਹ ਖ਼ਬਰ ਸਵੇਰ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਉੱਥੇ ਹੀ ਇਸ ਨੂੰ ਲੈ ਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਬਿਆਨ ਸਾਹਮਣੇ ਆਇਆ ਹੈ। ਗਡਕਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ,''ਕੁਝ ਮੀਡੀਆ ਹਾਆਊਸ ਅਜਿਹੀਆਂ ਖ਼ਬਰਾਂ ਚਲਾ ਰਿਹਾ ਹੈ ਕਿ ਦੋ ਪਹੀਆ ਵਾਹਨਾਂ 'ਤੇ ਟੋਲ ਟੈਕਸ ਲਿ ਜਾਵੇਗਾ। ਟੋਲ ਟੈਕਸ ਲਾਏ ਜਾਣ ਦੀਆਂ ਗਲਤ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਅਜਿਹਾ ਕੋਈ ਫ਼ੈਸਲਾ ਪ੍ਰਸਤਾਵਿਤ ਨਹੀਂ ਹੈ। ਦੋ ਪਹੀਆ ਵਾਹਨ ਦੇ ਟੋਲ 'ਤੇ ਪੂਰੀ ਤਰ੍ਹਾਂ ਛੋਟ ਜਾਰੀ ਰਹੇਗੀ। ਸੱਚ ਜਾਣੇ ਬਿਨਾਂ ਝੂਠੀਆਂ ਖ਼ਬਰਾਂ ਫੈਲਾਉਣਾ ਸਿਹਤਮੰਦ ਪੱਤਰਕਾਰੀ ਦੀ ਨਿਸ਼ਾਨੀ ਨਹੀਂ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ।''
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਸੋਨੇ-ਚਾਂਦੀ ਨੇ ਮਾਰਿਆ U-Turn ! ਜਾਣੋ ਕੀ ਹੈ ਤਾਜ਼ਾ ਕੀਮਤ
ਦੇਸ਼ 'ਚ ਹਨ NHAI ਦੇ 1057 ਟੋਲ
ਐੱਨਐੱਚਏਆਈ ਦੇ ਟੋਲ ਇਨਫੋਰਮੇਸ਼ਨ ਸਿਸਟਮ ਦੇ ਰਿਕਾਰਡ ਅਨੁਸਾਰ, ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਸ਼ 'ਚ ਕੁੱਲ 1057 ਐੱਨਐੱਚਏਆਈ ਟੋਲ ਹਨ। ਇਸ 'ਚ ਕਰੀਬ 78 ਟੋਲ ਤਾਂ ਆਂਧਰਾ ਪ੍ਰਦੇਸ਼ 'ਚ ਹੀ ਹਨ। ਬਿਹਾਰ 'ਚ ਨੈਸ਼ਨਲ ਹਾਈਵੇਅ ਦੇ 33 ਟੋਲ ਹਨ ਜਦੋਂ ਕਿ ਉੱਤਰ ਪ੍ਰਦੇਸ਼ 'ਚ 123 ਟੋਲ ਪਲਾਜ਼ਾ ਹਨ। ਨਵੇਂ ਨਿਯਮ ਅਨੁਸਾਰ ਦੋਪਹੀਆ ਵਾਹਨਾਂ ਨੂੰ ਫਾਸਟਟੈਗ ਦੇ ਮਾਧਿਅਮ ਨਾਲ ਟੋਲ ਦਾ ਭੁਗਤਾਨ ਕਰਨਾ ਹੋਵੇਗਾ। ਜੋ ਨਿਯਮ ਦੀ ਉਲੰਘਣਾ ਕਰਦਾ ਹੈ ਉਸ ਨੂੰ 2 ਹਜ਼ਾਰ ਰੁਪਏ ਜੁਰਮਾਨੇ ਵਜੋਂ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ ਦੌੜੀ ਕਾਰ! ਔਰਤ ਦੀ ਹਰਕਤ ਨੇ ਸਭ ਨੂੰ ਕਰ'ਤਾ ਹੈਰਾਨ
3 ਹਜ਼ਾਰ ਰੁਪਏ ਦਾ ਪਾਸ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਲ 'ਚ ਟੋਲ ਨੂੰ ਲੈ ਕੇ ਇਕ ਨਵੀਂ ਯੋਜਨਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਫਾਸਟੈਗ ਆਧਾਰਤ ਸਾਲਾਨਾ ਟੋਲ ਪਾਸ ਯੋਜਨਾ ਦਾ ਐਲਾਨ ਕੀਤਾ ਸੀ। ਇਹ ਪਾਸ 3 ਹਜ਼ਾਰ ਰੁਪਏ ਦਾ ਹੈ ਅਤੇ 200 ਯਾਤਰਾਵਾਂ ਕੀਤੀਆਂ ਜਾ ਸਕਦੀਆਂ ਹਨ। ਇਹ ਯੋਜਨਾ ਅਜੇ ਸਿਰਫ਼ ਐੱਨਐੱਚਏਆਈ ਅਤੇ ਐੱਨਈ ਦੇ ਟੋਲ ਪਲਾਜ਼ਾ 'ਤੇ ਹੀ ਮਨਜ਼ੂਰ ਹੋਵੇਗਾ। ਸਟੇਟ ਹਾਈਵੇਅ ਦੇ ਅਧੀਨ ਆਉਣ ਵਾਲੇ ਟੋਲ ਬੂਥ 'ਤੇ ਇਹ ਪਾਸ ਨਹੀਂ ਚੱਲੇਗਾ।
ਲੋਕਾਂ ਦੀ ਪ੍ਰਤੀਕਿਰਿਆ
ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਇਸ ਫੈਸਲੇ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਕਈ ਲੋਕਾਂ ਨੇ ਇਸ ਨੂੰ ਗਲਤ ਕਦਮ ਦੱਸਿਆ ਹੈ, ਖਾਸ ਕਰਕੇ ਉਹ ਲੋਕ ਜੋ ਦੋਪਹੀਆ ਵਾਹਨ ਰੋਜ਼ਾਨਾ ਦੀ ਲੋੜ ਲਈ ਵਰਤਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਸਸਤੀ ਹੋਵੇਗੀ ਬਿਜਲੀ, ਬਿੱਲਾਂ 'ਚ ਹੋਵੇਗੀ 26 ਫ਼ੀਸਦੀ ਤੱਕ ਦੀ ਕਟੌਤੀ, CM ਨੇ ਖ਼ੁਦ ਕੀਤਾ ਐਲਾਨ
NEXT STORY