ਜਿਨੇਵਾ— ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਇਜ਼ਰਾਇਲ ਦੇ ਫੌਜੀ ਬਲਾਂ ਵੱਲੋਂ ਗਾਜ਼ਾ ਦੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਗੋਲੀਬਾਰੀ ਦੀ ਜਾਂਚ ਲਈ ਅੰਤਰਰਾਸ਼ਟਰੀ ਯੁੱਧ ਅਪਰਾਧ ਜਾਂਚਕਰਤਾਵਾਂ ਦੀ ਟੀਮ ਨੂੰ ਭੇਜਣ ਦਾ ਫੈਸਲਾ ਕੀਤਾ। ਪ੍ਰੀਸ਼ਦ ਨੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਆਯੋਗ ਦੀ ਤੁਰੰਤ ਭੇਜਣ ਦਾ ਇਕ ਪ੍ਰਸਤਾਵ ਪਾਸ ਕੀਤਾ। ਪ੍ਰੀਸ਼ਦ ਦੇ 47 ਮੈਂਬਰਾਂ 'ਚ ਸਿਰਫ ਦੋ ਅਮਰੀਕਾ ਤੇ ਆਸਟਰੇਲੀਆ ਨੇ ਉਸ ਦੇ ਵਿਰੋਧ 'ਚ ਵੋਟ ਪਾਇਆ। 29 ਮੈਂਬਰ ਦੇਸ਼ਾਂ ਨੇ ਉਸ ਦੇ ਪੱਖ ਚ ਵੋਟ ਪਾਇਆ ਜਦਕਿ ਬ੍ਰਿਟੇਨ, ਸਵਿਟਜ਼ਰਲੈਂਡ ਤੇ ਜਰਮਨੀ ਸਣੇ 14 ਮੈਂਬਰ ਦੇਸ਼ ਗੈਰ-ਹਾਜ਼ਿਰ ਰਹੇ।
ਗਾਜ਼ਾ ਹਿੰਸਾ 'ਚ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ। ਉਨ੍ਹਾਂ 'ਚ 60 ਫਲਸਤੀਨੀ ਸਨ। ਇਸ ਹਿੰਸਾ 'ਚ ਹਜ਼ਾਰਾਂ ਜ਼ਖਮੀ ਹੋ ਗਏ ਸਨ। ਅਮਰੀਕਾ ਦਾ ਦੂਤਘਰ ਤੇਲ ਅਵੀਵ ਤੋਂ ਯੇਰੂਸ਼ਲਮ ਲਿਜਾਣ ਖਿਲਾਫ ਸੋਮਵਾਰ ਨੂੰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੇ ਮਨੁੱਖ ਅਧਿਕਾਰ ਪ੍ਰਮੁੱਖ ਜੈਦ ਰਾਡ ਅਲ ਹੁਸੈਨ ਨੇ ਇਜ਼ਰਾਇਲ ਦੇ ਫੌਜੀ ਬਲਾਂ ਦੇ 'ਬਿਲਕੁਲ ਗੈਰ ਅਨੁਪਾਤਕ' ਬਲ ਪ੍ਰਯੋਗ ਦੀ ਨਿੰਦਾ ਕੀਤੀ ਤੇ ਅੰਤਰਰਾਸ਼ਟਰੀ ਜਾਂਚ ਦਾ ਸਮਰਥਨ ਕੀਤਾ।
ਪੀਟਰਸਨ ਨੂੰ ਪਟੌਦੀ ਲੈਕਚਰ ਲਈ ਚੁਣੇ ਜਾਣ 'ਤੇ ਬੀ. ਸੀ. ਸੀ. ਆਈ. ਸਕੱਤਰ ਨਾਰਾਜ਼
NEXT STORY