ਜਲੰਧਰ— ਸ਼ਿਓਮੀ ਦੇ ਫਲੈਗਸ਼ਿਪ ਸਮਾਰਟਫੋਨ Mi Mix 2 ਦੀ ਕੀਮਤ 'ਚ ਇਕ ਵਾਰ ਫਿਰ ਕਟੌਤੀ ਹੋਈ ਹੈ। ਸ਼ਿਓਮੀ ਮੀ ਮਿਕਸ 2 ਨੂੰ ਕੰਪਨੀ ਨੇ ਪਿਛਲੇ ਸਾਲ ਭਾਰਤ 'ਚ ਪੇਸ਼ ਕੀਤਾ ਸੀ। ਲਾਂਚਿੰਗ ਦੌਰਾਨ ਇਸ ਫੋਨ ਦੀ ਕੀਮਤ 35,999 ਰੁਪਏ ਸੀ ਜੋ ਹੁਣ ਕਟੌਤੀ ਤੋਂ ਬਾਅਦ 29,999 ਰੁਪਏ ਹੋ ਗਈ ਹੈ। ਘੱਟ ਹੋਈ ਕੀਮਤ ਫਲਿਪਕਾਰਟ, ਐੱਮ.ਆਈ. ਹੋਮ ਅਤੇ ਐੱਮ.ਆਈ. ਡਾਟ ਕਾਮ 'ਤੇ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਵੀ ਇਸ ਫੋਨ ਦੀ ਕੀਮਤ 'ਚ ਜਨਵਰੀ 'ਚ 3,000 ਰੁਪਏ ਦੀ ਕਟੌਤੀ ਹੋਈ ਸੀ ਜਿਸ ਤੋਂ ਬਾਅਦ ਇਹ ਫੋਨ 32,999 ਰੁਪਏ 'ਚ ਮਿਲ ਰਿਹਾ ਸੀ।
ਮੀ ਮਿਕਸ 2 ਦੇ ਫੀਚਰਸ
ਇਸ ਫੋਨ 'ਚ 5.99-ਇੰਚ ਦੀ ਬੇਜ਼ਲਲੈੱਸ ਫੁੱਲ-ਐੱਚ.ਡੀ. ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਅਸਪੈਕਟ ਰੇਸ਼ੀਓ 18:9 ਹੈ। ਫੋਨ 'ਚ ਫੇਸ਼ੀਅਲ ਰਿਕੋਗਨੀਸ਼ਨ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਡਿਊਲ ਸਿਮ ਸਪੋਰਟ, ਐਂਡਰਾਇਡ ਨੂਗਟ 7.0, 2.45 ਗੀਗਾਹਰਟਜ਼ ਦਾ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ, ਗ੍ਰਾਫਿਕਸ ਲਈ ਐਡਰੀਨੋ 540 ਜੀ.ਪੀ.ਯੂ, 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਨਹੀਂ ਸਕਦਾ।
ਫੋਟੋਗ੍ਰਾਫੀ ਲਈ ਫੋਨ 'ਚ 12 ਮੈਗਾਪਿਕਸਲ ਦਾ Sony 9MX੩੮੬ ਸੈਂਸਰ ਵਾਲਾ ਰਿਅ੍ਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਫੋਨ 'ਚ 4 ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਸੀ, ਬਲੂਟੁੱਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਹੈ। ਫੋਨ 'ਚ 3400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਪੈਨਸ਼ਨਰਜ਼ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ
NEXT STORY