ਨਵੀਂ ਦਿੱਲੀ— ਫੂਡ ਪਾਰਕ 'ਚ ਆਚਾਰਿਆ ਬਾਲਕ੍ਰਿਸ਼ਨ ਦੇ ਟਵੀਟ ਦੇ ਬਾਅਦ ਸੀ.ਐਮ ਯੋਗੀ ਨੇ ਯੋਗ ਗੁਰੂ ਰਾਮਦੇਵ ਨਾਲ ਗੱਲ ਕੀਤੀ ਹੈ। ਦੋਵਾਂ ਵਿਚਕਾਰ ਫੂਡ ਪਾਰਕ ਨੂੰ ਲੈ ਕੇ ਫੋਨ 'ਤੇ ਗੱਲਬਾਤ ਹੋਈ। ਸੀ.ਐਮ ਯੋਗੀ ਨੇ ਕਿਹਾ ਕਿ ਪਤੰਜਲੀ ਦਾ ਫੂਡ ਪਾਰਕ ਯੂ.ਪੀ ਤੋਂ ਬਾਹਰ ਨਹੀਂ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੀ ਦੋ ਵਾਰ ਰਾਮਦੇਵ ਨਾਲ ਗੱਲ ਹੋਈ। ਜਿਸ ਦੇ ਬਾਅਦ ਮਾਮਲਾ ਸ਼ਾਂਤ ਹੋਇਆ। ਮੁੱਖਮੰਤਰੀ ਨੇ ਕਿਹਾ ਕਿ ਫੂਡ ਪਾਰਕ ਦਾ ਪ੍ਰਸਤਾਵ ਲਗਭਗ ਪੂਰਾ ਹੋ ਚੁੱਕਿਆ ਹੈ। ਕੁਝ ਮੁਸ਼ਕਲਾਂ ਹਨ, ਜਿਨ੍ਹਾਂ ਨੂੰ ਜਲਦੀ ਖਤਮ ਕਰ ਲਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਸੀ.ਐਮ ਨਾਲ ਗੱਲ ਹੋਣ ਦੇ ਬਾਅਦ ਬਾਬਾ ਰਾਮਦੇਵ ਵੀ ਸੰਤੁਸ਼ਟ ਹੋ ਗਏ ਅਤੇ ਫੂਡ ਪਾਰਕ ਨੂੰ ਯੂ.ਪੀ ਤੋਂ ਬਾਹਰ ਨਾ ਲੈ ਜਾਣ ਦੀ ਗੱਲ ਕੀਤੀ। ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਰਾਮਦੇਵ ਨਾਲ ਗੱਲ ਕਰਕੇ ਮਾਮਲੇ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਅਧਿਕਾਰੀਆਂ ਨੂੰ ਕੈਬਨਿਟ ਦੀ ਅਗਲੀ ਬੈਠਕ 'ਚ ਹੀ ਇਸ ਨਾਲ ਜੁੜੇ ਪ੍ਰਸਤਾਵ ਨੂੰ ਪੇਸ਼ ਕਰਨ ਦਾ ਨਿਰਦੇਸ਼ ਵੀ ਦਿੱਤਾ। ਸਰਕਾਰ ਨੇ ਪਤੰਜਲੀ ਆਯੂਰਵੈਦ ਕੰਪਨੀ ਨੂੰ ਯਮੁਨਾ ਐਕਸਪ੍ਰੈਸ ਵੇਅ 'ਤੇ 465 ਏਕੜ ਜ਼ਮੀਨ ਫੂਡ ਅਤੇ ਹਰਬਲ ਪਾਰਕ ਦੀ ਸਥਾਪਨਾ ਲਈ ਦਿੱਤੀ ਸੀ। ਪਤੰਜਲੀ ਵੱਲੋਂ ਯਮੁਨਾ ਐਕਸਪ੍ਰੈਸ ਵੇਅ ਅਥਾਰਿਟੀ ਨੂੰ ਇਸ ਜ਼ਮੀਨ 'ਚੋਂ 50 ਏਕੜ ਜ਼ਮੀਨ ਕੇਂਦਰ ਦੀ ਯੋਜਨਾ ਮੁਤਾਬਕ ਫੂਡ ਪਾਰਕ ਲਈ ਟ੍ਰਾਂਸਫਰ ਕਰਨ ਦੀ ਅਪੀਲ ਕੀਤੀ ਸੀ। ਮੰਗਲਵਾਰ ਨੂੰ ਬਾਲਕ੍ਰਿਸ਼ਨ ਨੇ ਇਹ ਕਹਿ ਕੇ ਹੜਕੰਪ ਮਚਾ ਦਿੱਤਾ ਕਿ ਪ੍ਰਦੇਸ਼ ਸਰਕਾਰ ਦੀ ਉਦਾਸਹੀਨਤਾ ਦੇ ਕਾਰਨ ਕੇਂਦਰ ਸਰਕਾਰ ਨੇ ਮੇਗਾ ਪ੍ਰਾਜੈਕਟ ਰੱਦ ਕਰ ਦਿੱਤਾ ਹੈ। ਇਹ ਵੀ ਕਿਹਾ ਕਿ ਪਤੰਜਲੀ ਨੇ ਪ੍ਰਾਜੈਕਟ ਨੂੰ ਵੱਖ ਲੈ ਜਾਣ ਦਾ ਫੈਸਲਾ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਬਾਲਕ੍ਰਿਸ਼ਨ ਦੇ ਐਲਾਨ ਨੂੰ ਸੀ.ਐਮ ਨੇ ਬਹੁਤ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਬਾਬਾ ਰਾਮਦੇਵ ਨਾਲ ਗੱਲ ਕੀਤੀ। ਉਨ੍ਹਾਂ ਨੇ ਅਗਲੀ ਕੈਬਨਿਟ ਬੈਠਕ 'ਚ ਵੀ ਜ਼ਮੀਨ ਟ੍ਰਾਂਸਫਰ ਨਾਲ ਜੁੜੀ ਮਨਜ਼ੂਰੀ ਦੀ ਕਾਰਵਾਈ ਕਰਵਾਏ ਜਾਣ ਦੀ ਜਾਣਕਾਰੀ ਦਿੱਤੀ।
ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਮਾਧੁਰੀ, ਦੱਸਿਆ ਕਿਉਂ ਨਾ ਹੋ ਸਕੀ ਸਾਡੇ 'ਚ ਦੋਸਤੀ
NEXT STORY