ਨਿੰਮ ਦੇ ਪੱਤੇ ਚੇਚਕ ਦੇ ਇਲਾਜ 'ਚ ਕਾਫੀ ਵਰਤੋਂ 'ਚ ਆਉਂਦੇ ਹਨ। ਚੇਚਕ ਦਾ ਇਲਾਜ ਕਰਨ ਅਤੇ ਇਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਇਹ ਸਭ ਤੋਂ ਬਿਹਤਰੀਨ ਦਵਾਈ ਹੈ। ਜੇਕਰ ਚੇਚਕ ਦੇ ਹੁੰਦੇ ਹੀ ਤੁਸੀਂ ਇਸ ਘਰੇਲੂ ਦਵਾਈ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਨਿੰਮ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ ਅਤੇ ਚਮੜੀ 'ਤੇ ਲੰਬੇ ਸਮੇਂ ਲਈ ਛੱਡ ਦਿਓ, ਜਦੋਂ ਉਸ ਥਾਂ 'ਤੇ ਖੁਰਕ ਹੋਣ ਲੱਗੇ ਤਾਂ ਇਸ ਪੇਸਟ ਨੂੰ ਦੁਬਾਰਾ ਲਗਾਓ ਅਤੇ ਸੁੱਕਣ ਲਈ ਛੱਡ ਦਿਓ। ਇਹ ਪ੍ਰੋਸੈਸ ਦਿਨ ਵੇਲੇ ਕਰੋ ਜਦੋਂ ਮਰੀਜ਼ ਨਿੰਮ ਦੇ ਪਾਣੀ ਨਾਲ ਨਹਾ ਚੁੱਕਾ ਹੋਵੇ।
ਨਿੰਮ ਦੀਆਂ ਪੱਤਿਆਂ ਦੇ ਪਾਣੀ ਨਾਲ ਨਹਾਉਣਾ—ਪ੍ਰਭਾਵਿਤ ਚਮੜੀ 'ਤੇ ਤੁਸੀਂ ਇਹ ਪੇਸਟ ਲਗਾਓ ਉਸ ਤੋਂ ਪਹਿਲਾਂ ਚੰਗਾ ਹੈ ਕਿ ਮਰੀਜ਼ ਨਿੰਮ ਦੇ ਪੱਤਿਆਂ ਦੇ ਪਾਣੀ ਨਾਲ ਨਹਾ ਲਏ। ਕੋਸੇ ਪਾਣੀ ਨਾਲ ਭਰੇ ਟੱਬ 'ਚ ਨਿੰਮ ਦੇ ਪੱਤੇ ਪਾਓ। ਇਸ ਨੂੰ ਲਗਭਗ 10 ਮਿੰਟ ਤੱਕ ਡੁੱਬਣ ਦਿਓ। ਇਸ ਪਾਣੀ ਨਾਲ ਦਿਨ 'ਚ ਇਕ ਵਾਰ ਨਹਾਉਣ ਨਾਲ ਤੁਹਾਨੂੰ ਚੇਚਕ ਤੋਂ ਛੁੱਟਕਾਰਾ ਮਿਲੇਗਾ।
ਨਿੰਮ ਦੇ ਪੱਤਿਆਂ ਦੇ ਪੇਸਟ—ਨਿੰਮ ਦੇ ਪੱਤਿਆਂ ਦਾ ਪੇਸਟ ਚਮੜੀ ਲਈ ਲਾਭਦਾਇਕ ਅਤੇ ਚੰਗਾ ਹੈ ਕਿਉਂਕਿ ਇਸ ਨਾਲ ਚਮੜੀ ਤਰੋਤਾਜ਼ਾ ਹੋ ਜਾਂਦੀ ਹੈ। ਇਕ ਮੁੱਠੀ ਨਿੰਮ ਦੇ ਪੱਤਿਆਂ ਦਾ ਪੇਸਟ ਬਣਾਉਣ ਲਈ ਇਸ ਨੂੰ ਪੀਸ ਲਓ। ਨਿੰਮ ਦੇ ਪਾਣੀ ਨਾਲ ਨਹਾਉਣ ਤੋਂ ਬਾਅਦ ਚੇਚਕ ਵਾਲੀ ਥਾਂ 'ਤੇ ਇਸ ਪੇਸਟ ਨੂੰ ਲਗਾ ਲਓ।
ਨਿੰਮ ਦੇ ਪੱਤਿਆਂ ਦਾ ਜੂਸ—ਜੇਕਰ ਤੁਸੀਂ ਪੇਸਟ ਨਹੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਚਮੜੀ 'ਤੇ ਨਿੰਮ ਦੇ ਪੱਤਿਆਂ ਦਾ ਜੂਸ ਵੀ ਲਗਾ ਸਕਦੇ ਹੋ। ਪੇਸਟ ਬਣਾਉਣ ਤੋਂ ਬਾਅਦ ਜੂਸ ਬਣਾਇਆ ਜਾ ਸਕਦਾ ਹੈ। ਇਸ ਜੂਸ 'ਚ ਕਈ ਚਮੜੀ ਕੇਅਰ ਤੱਤ ਹੁੰਦੇ ਹਨ ਜੋ ਕਿ ਨਾ ਸਿਰਫ ਦਾਗਾਂ ਤੋਂ ਛੁੱਟਕਾਰਾ ਦਿਵਾਉਂਦੇ ਹਨ ਸਗੋਂ ਇੰਫੈਕਸ਼ਨ ਫੈਲਣ ਤੋਂ ਵੀ ਰੋਕਦੇ ਹਨ।
ਨਿੰਮ ਦੇ ਪੱਤਿਆਂ 'ਤੇ ਸੋਣਾ—ਮਾਹਿਰ ਕਹਿੰਦੇ ਹਨ ਕਿ ਜਦੋਂ ਤੁਹਾਨੂੰ ਚੇਚਕ ਹੋਵੇ ਤਾਂ ਸੋਂਦੇ ਸਮੇਂ ਹਲਕੇ ਕੱਪੜੇ ਪਾਓ ਅਤੇ ਨਿੰਮ ਦੇ ਪੱਤਿਆਂ ਦੇ ਬਿਸਤਰੇ 'ਤੇ ਸੋ ਜਾਓ। ਇਨ੍ਹਾਂ ਪੱਤਿਆਂ ਦੇ ਕੁਦਰਤੀ ਰਸ ਨਾਲ ਤੁਹਾਡੀ ਚਮੜੀ ਨੂੰ ਚੰਗਾ ਅਨੁਭਵ ਹੋਵੇਗਾ। ਜੇਕਰ ਇਸ ਇਲਾਜ ਨੂੰ ਨਿਯਮਿਤ ਰੂਪ ਨਾਲ ਕੀਤਾ ਜਾਵੇ ਤਾਂ ਚੇਚਕ ਨਾਲ ਖੁਰਕ ਅਤੇ ਦਾਗਾਂ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ।
ਇਹ ਹਨ ਭਾਰਤੀ ਲੋਕਾਂ ਦੇ ਉਹ ਅਜੀਬੋ-ਗਰੀਬ ਜੁਗਾੜ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹੱਸਣ 'ਤੇ ਹੋ ਜਾਓਗੇ ਮਜਬੂਰ (PICS)
NEXT STORY