ਵੈੱਬ ਡੈਸਕ - ਅਕਸਰ ਘਰਾਂ 'ਚ ਚੌਲ ਬਚ ਜਾਂਦੇ ਹਨ ਅਤੇ ਹਰ ਵਾਰ ਇਹ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਦਾ ਕੀ ਬਣਾਇਆ ਜਾਵੇ। ਅਜਿਹੇ 'ਚ 'ਕ੍ਰਿਸਪੀ ਰਾਈਸ ਫਰਾਈਜ਼' ਇਕ ਬਹੁਤ ਹੀ ਸੁਆਦੀ ਅਤੇ ਬਿਹਤਰੀਨ ਵਿਕਲਪ ਹੈ। ਬਾਹਰੋਂ ਕੁਰਕੁਰੇ ਅਤੇ ਅੰਦਰੋਂ ਨਰਮ ਇਹ ਫਰਾਈਜ਼ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਹਨ। ਘੱਟ ਸਮੱਗਰੀ ਨਾਲ ਬਣਨ ਵਾਲੀ ਇਹ ਰੈਸਿਪੀ ਸ਼ਾਮ ਦੀ ਚਾਹ ਜਾਂ ਸਨੈਕਸ ਦੇ ਸਮੇਂ ਲਈ ਬਿਲਕੁਲ ਪਰਫੈਕਟ ਹੈ।
ਸਮੱਗਰੀ :-
- ਉਬਲੇ ਹੋਏ ਚੌਲ – 200 ਗ੍ਰਾਮ
- ਉਬਲੇ ਹੋਏ ਆਲੂ – 150 ਗ੍ਰਾਮ
- ਬਾਰੀਕ ਕੱਟੀ ਹਰੀ ਮਿਰਚ – 1 ਛੋਟਾ ਚਮਚ
- ਬਾਰੀਕ ਕੱਟੇ ਕੜੀ ਪੱਤੇ – 1 ਛੋਟਾ ਚਮਚ
- ਬਾਰੀਕ ਕੱਟਿਆ ਹਰਾ ਧਨੀਆ – 2 ਛੋਟੇ ਚਮਚ
- ਨਮਕ – 1 ਛੋਟਾ ਚਮਚ (ਸੁਆਦ ਅਨੁਸਾਰ)
- ਜੀਰਾ – 1 ਛੋਟਾ ਚਮਚ
- ਚਿੱਲੀ ਫਲੇਕਸ – 1 ਛੋਟਾ ਚਮਚ
- ਤੇਲ – ਤਲਣ ਲਈ
ਬਣਾਉਣ ਦੀ ਵਿਧੀ :-
- ਸਭ ਤੋਂ ਪਹਿਲਾਂ ਇਕ ਵੱਡੇ ਬਾਊਲ 'ਚ ਉਬਲੇ ਹੋਏ ਚੌਲ, ਉਬਲੇ ਹੋਏ ਆਲੂ ਅਤੇ ਬਾਕੀ ਸਾਰੀ ਸਮੱਗਰੀ ਪਾਓ।
- ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਨਰਮ ਮਿਸ਼ਰਣ ਤਿਆਰ ਕਰ ਲਓ।
- ਹੁਣ ਇਸ ਮਿਸ਼ਰਣ ਦਾ ਥੋੜ੍ਹਾ ਜਿਹਾ ਹਿੱਸਾ ਲੈ ਕੇ ਗੋਲ ਪੇੜਾ ਬਣਾਓ ਅਤੇ ਇਸ ਨੂੰ ਬਟਰ ਪੇਪਰ ਜਾਂ ਕਿਸੇ ਪੱਧਰੀ ਸਤਹ 'ਤੇ ਰੱਖ ਕੇ ਹਲਕਾ ਜਿਹਾ ਚਪਟਾ ਕਰੋ।
- ਚਾਕੂ ਦੀ ਮਦਦ ਨਾਲ ਇਸ ਨੂੰ ਲੰਬੇ ਫਰਾਈਜ਼ ਦੇ ਆਕਾਰ 'ਚ ਕੱਟ ਲਓ।
- ਕੜਾਹੀ 'ਚ ਤੇਲ ਗਰਮ ਕਰੋ ਅਤੇ ਫਰਾਈਜ਼ ਨੂੰ ਦਰਮਿਆਨੀ ਅੱਗ 'ਤੇ ਸੁਨਹਿਰੀ ਅਤੇ ਕੁਰਕੁਰਾ ਹੋਣ ਤੱਕ ਤਲ ਲਓ।
- ਫਰਾਈਜ਼ ਨੂੰ ਟਿਸ਼ੂ ਪੇਪਰ 'ਤੇ ਕੱਢ ਲਓ ਤਾਂ ਜੋ ਵਾਧੂ ਤੇਲ ਨਿਕਲ ਜਾਵੇ।
- ਗਰਮਾ-ਗਰਮ ਕ੍ਰਿਸਪੀ ਰਾਈਸ ਫਰਾਈਜ਼ ਨੂੰ ਟੋਮੈਟੋ ਕੈਚੱਪ ਜਾਂ ਚਟਨੀ ਨਾਲ ਸਰਵ ਕਰੋ।
ਕੀ ਤੁਹਾਨੂੰ ਪਤਾ ਹੈ Bye ਸ਼ਬਦ ਦਾ ਮਤਲਬ ? ਅਸਲ ਇਤਿਹਾਸ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY