ਨਵੀਂ ਦਿੱਲੀ : ਆਪਣੀ ਮਰਜੀ ਦੇ ਤਰੀਕੇ ਨਾਲ ਅਤੇ ਬਿਨ੍ਹਾਂ ਕਿਸੇ ਮਾਹਰ ਦੀ ਸਲਾਹ ਤੋਂ ਮੋਟਾਪਾ ਘਟਾਉਣਾ ਹੋ ਸਕਦਾ ਹੈ ਸਿਹਤ ਲਈ ਹਾਨੀਕਾਰਕ। ਇਸ ਨਾਲ ਸਰੀਰ ਦੇ ਹੋਰ ਅੰਗਾਂ 'ਤੇ ਫਰਕ ਤਾਂ ਪੈਂਦਾ ਹੀ ਹੈ ਇਹ ਦਿਮਾਗ ਦੀ ਸਿਹਤ ਲਈ ਵੀ ਖਤਰਨਾਕ ਹੈ।
ਬੀਐੱਮਆਈ (ਬਾਡੀ ਮਾਸ ਇੰਡੈਕਸ) ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੋਣ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਵਿਗਿਆਨੀਆਂ ਨੇ ਇਸ ਦੇ ਇਕ ਹੋਰ ਨੁਕਸਾਨਦਾਇਕ ਪ੍ਰਭਾਵਾਂ ਦਾ ਪਤਾ ਲਗਾਇਆ ਹੈ।
ਉਨ੍ਹਾਂ ਮੁਤਾਬਕ ਬੀਐੱਮਆਈ ਦੀ ਉੱਚ ਮਾਤਰਾ ਦਿਮਾਗ 'ਤੇ ਉਲਟਾ ਅਸਰ ਪਾਉਂਦੀ ਹੈ। ਇਸ ਨਾਲ ਯਾਦਦਾਸ਼ਤ ਘੱਟ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਉਮਰ ਦੇ ਨਾਲ ਇਹ ਪਰੇਸ਼ਾਨੀ ਹੋਰ ਵਧਦੀ ਜਾਂਦੀ ਹੈ। ਜ਼ਰੂਰਤ ਤੋਂ ਜ਼ਿਆਦਾ ਬੀਐੱਮਆਈ ਗੁੱਸੇ ਨੂੰ ਵਧਾਉਂਦਾ ਹੈ। ਇਸ ਨਾਲ ਦਿਮਾਗ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋਣ ਦੇ ਇਲਾਵਾ ਦਿਮਾਗੀ ਸਮਰੱਥਾ 'ਤੇ ਵੀ ਬੁਰਾ ਅਸਰ ਪੈਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਵੱਧਦੀ ਉਮਰ 'ਚ ਦਿਮਾਗ ਨੂੰ ਦਰੁਸਤ ਰੱਖਣ ਲਈ ਵਜ਼ਨ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੈ। ਇਸ ਖੋਜ 'ਚ 50 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਬੀਐੱਮਆਈ ਜ਼ਿਆਦਾ ਹੋਣ ਨਾਲ ਸੀਰਿਐਕਟਿਵ ਪ੍ਰੋਟੀਨ (ਸੀਆਰਪੀ) ਦੀ ਮਾਤਰਾ 'ਚ ਬਦਲਾਅ ਆਉਂਦਾ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਪਾਈ ਗਈ।
ਪੋਟਾਸ਼ੀਅਮ ਦੀ ਕਮੀ ਕਾਰਨ ਹੋ ਸਕਦੀਆਂ ਹਨ ਇਹ ਬੀਮਾਰੀਆਂ
NEXT STORY