ਸਰਦੀਆਂ 'ਚ ਗਰਮ-ਗਰਮ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਹੀ ਵਧੀਆ ਲੱਗਦੀਆਂ ਹਨ। ਲੋਕ ਜ਼ਿਆਦਾਤਰ ਸੂਪ ਪੀਣਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਘਰ 'ਚ ਚੁਕੰਦਰ ਦਾ ਸੂਪ ਬਣਾ ਕੇ ਪੀ ਸਕਦੇ ਹੋ। ਇਹ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
- 1 ਚੁਕੰਦਰ
- ਅੱੱਧਾ ਕੱਪ ਕੱਦੂ
- 1 ਪਿਆਜ
- 1 ਟਮਾਟਰ
- 1 ਆਲੂ
- ਅੱਧਾ ਚਮਚ ਖੰਡ
- ਨਮਕ(ਜ਼ਰੂਰਤ ਅਨੁਸਾਰ)
- ਕਾਲੀ ਮਿਰਚ ਪਾਊਡਰ
- 2 ਚਮਚ ਕ੍ਰੀਮ(ਫੇਂਟੀ ਹੋਈ)
- 1 ਛੋਟਾ ਚਮਚ ਹਰਾ ਧਨੀਆ(ਬਾਰੀਕ ਕੱਟਿਆ ਹੋਇਆ)
ਬਣਾਉਣ ਲਈ ਵਿਧੀ:
- ਸਭ ਤੋਂ ਪਹਿਲਾਂ ਸਾਰੀਆਂ ਸਬਜ਼ਾਂ ਨੂੰ ਛਿੱਲ ਲਓ ਅਤੇ ਵੱਡੇ ਟੁਕੜਿਆਂ 'ਚ ਕੱਟ ਲਓ। ਕੁੱਕਰ 'ਚ ਪਾ ਕੇ ਗਲਣ ਦਿਓ। ਠੰਡਾ ਕਰਕੇ ਮਿਕਸੀ 'ਚ ਬਾਰੀਕ ਪੀਸ ਲਓ।
- ਪਿਸੇ ਹੋਏ ਮਿਸ਼ਰਨ 'ਚ ਖੰਡ, ਨਮਕ ਅਤੇ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਬਾਰੀਕ ਕੱਟਿਆ ਧਨੀਆ ਅਤੇ ਕ੍ਰੀਮ ਪਾ ਕੇ ਸਜਾਓ।
- ਤਿਆਰ ਸੂਪ ਨੂੰ ਗਰਮਾ-ਗਰਮ ਪੀਓ ਅਤੇ ਪਰੋਸੋ।
ਪੁਰਾਣੀਆਂ ਬੋਤਲਾਂ ਦਾ ਇਸਤੇਮਾਲ ਕਰਕੇ ਸਜਾਓ ਘਰ
NEXT STORY