ਦੁਨੀਆਂ ਭਰ 'ਚ ਕਈ ਸਥਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਥਾਨ ਬਾਰੇ ਦੱਸਾਂਗੇ ਜਿਸ ਨੂੰ ਦੇਖਕੇ ਰੋਂਗਟੇ ਖੜ੍ਹੇ ਹੋ ਜਾਣਗੇ। ਅਸੀਂ ਗੱਲ ਕਰ ਰਹੇ ਹਾਂ ਕਰੁਬਰਾ ਗੁਫਾ ਦੀ। ਇਹ ਦੁਨੀਆਂ ਦੀ ਸਭ ਤੋਂ ਗਹਿਰੀ ਗੁਫਾ ਹੈ। ਇਹ ਗੁਫਾ ਬਲੈਕ ਸਾਗਰ ਦੇ ਤੱਟ 'ਤੇ ਅਬਖ਼ਾਜ਼ਿਆ 'ਚ ਸਥਿਤ ਹੈ।
ਇਸ ਗੁਫਾ ਨੂੰ ਦੇਖਣ ਦੇ ਲਈ ਬਹੁਤ ਲੋਕ ਆਉਂਦੇ ਹਨ। ਇੱਥੇ ਹਰ ਸਾਲ 'ਚ ਕੇਵਲ 4 ਮਹੀਨੇ ਹੀ ਜਾਣ ਦਾ ਮੌਸਮ ਰਹਿੰਦਾ ਹੈ। ਇਸ ਗੁਫਾ ਦੀ ਖੋਜ 1960 'ਚ ਹੋਈ ਸੀ। ਇਸ ਗੁਫਾ ਨੂੰ ਵੋਰੋਨਿੰਆ ਕੇਵ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਕੇਵ 'ਚ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਜਾਣਾ ਆਸਾਨ ਨਹੀਂ ਹੈ। ਇਸ ਗੁਫਾ ਨੂੰ ਸਭ ਤੋਂ ਗਹਿਰੀ ਗੁਫਾ ਦਾ ਦਰਜਾ 2001 'ਚ ਮਿਲਿਆ ਸੀ। ਤੁਸੀਂ ਇੱਥੇ ਸਾਲ 'ਚ 4 ਮਹੀਨੇ ਹੀ ਜਾ ਸਕਦੇ ਹੋ ਅਤੇ ਇੱਥੋਂ ਦੀ ਰਾਜਨੀਤਿਕ ਹਾਲਾਤ ਠੀਕ ਨਹੀਂ ਰਹਿੰਦੇ। ਕਈ ਯਾਤਰੀ ਇਸ ਗੁਫਾ ਨੂੰ ਦੇਖਣ ਲਈ ਜਾਂਦੇ ਹਨ।