ਵੈੱਬ ਡੈਸਕ- ਅੱਜਕੱਲ ਫੈਸ਼ਨ ਮਾਰਕੀਟ ’ਚ ਹੈਵੀ ਐਂਬ੍ਰਾਇਡਰੀ ਫਲੇਅਰ ਸੂਟ ਦਾ ਟ੍ਰੈਂਡ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਇਹ ਸੂਟ ਮੁਟਿਆਰਾਂ ਅਤੇ ਔਰਤਾਂ ਨੂੰ ਇਕ ਪਰਫੈਕਟ ਟ੍ਰੈਡੀਸ਼ਨਲ ਲੁੱਕ ਦਿੰਦੇ ਹਨ ਅਤੇ ਭੀੜ ’ਚ ਸਭ ਤੋਂ ਵੱਖ ਬਣਾਉਂਦੇ ਹਨ। ਖਾਸ ਮੌਕਿਆਂ ’ਤੇ ਪਹਿਨੇ ਜਾਣ ਵਾਲੇ ਇਹ ਸੂਟ ਹਰ ਉਮਰ ਦੀ ਔਰਤ ਦੀ ਪਹਿਲੀ ਪਸੰਦ ਬਣ ਗਏ ਹਨ। ਬਾਜ਼ਾਰ ’ਚ ਇਹ ਸ਼ਰਾਰਾ-ਫਲੇਅਰ ਸੂਟ ਮੁੱਖ ਤੌਰ ’ਤੇ 2 ਅਤੇ 3 ਪੀਸ ’ਚ ਉਪਲਬਧ ਹਨ।
2 ਪੀਸ ’ਚ ਸ਼ਰਟ ਅਤੇ ਬਾਟਮ (ਫਲੇਅਰ ਪਲਾਜ਼ੋ ਜਾਂ ਸ਼ਰਾਰਾ) ਆਉਂਦਾ ਹੈ, ਜਦਕਿ 3 ਪੀਸ ਵਾਲੇ ਸੈੱਟ ’ਚ ਸ਼ਰਟ, ਬਾਟਮ ਦੇ ਨਾਲ ਦੁਪੱਟਾ ਵੀ ਸ਼ਾਮਲ ਹੁੰਦਾ ਹੈ। ਇਨ੍ਹਾਂ ਦੀ ਸ਼ਰਟ ਮੀਡੀਅਮ ਲੈਂਥ ਅਤੇ ਲਾਂਗ ਦੋਵਾਂ ’ਚ ਆਉਂਦੀ ਹੈ, ਜੋ ਹਰ ਕਿਸੇ ਦੀ ਪਸੰਦ ਦੇ ਹਿਸਾਬ ਨਾਲ ਉਪਲਬਧ ਹੈ।
ਲਾਂਗ ਸ਼ਰਟ ਵਾਲੇ ਫਲੇਅਰ ਸੂਟ ਅੱਜਕੱਲ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ, ਇਨ੍ਹਾਂ ਸੂਟਾਂ ’ਤੇ ਤਰ੍ਹਾਂ-ਤਰ੍ਹਾਂ ਦੇ ਹੈਵੀ ਵਰਕ ਕੀਤੇ ਜਾਂਦੇ ਹਨ, ਜਿਨ੍ਹਾਂ ਕਾਰਨ ਹੀ ਇਨ੍ਹਾਂ ਨੂੰ ਹੈਵੀ ਐਂਬ੍ਰਾਇਡਰੀ ਫਲੇਅਰ ਸੂਟ ਕਿਹਾ ਜਾਂਦਾ ਹੈ। ਇਨ੍ਹਾਂ ’ਤੇ ਕਢਾਈ ਤੋਂ ਲੈ ਕੇ ਥ੍ਰੈੱਡ ਵਰਕ, ਜ਼ਰੀ ਵਰਕ, ਸਟੋਨ ਵਰਕ, ਜ਼ਰਦੋਜ਼ੀ ਵਰਕ, ਮਿਰਰ ਵਰਕ, ਕੱਟ ਵਰਕ ਅਤੇ ਗੋਟਾ-ਪੱਟੀ ਵਰਕ ਵਰਗੇ ਕਈ ਤਰ੍ਹਾਂ ਦੇ ਕੰਮ ਦੇਖਣ ਨੂੰ ਮਿਲਦੇ ਹਨ।

ਇਨ੍ਹਾਂ ਸੂਟਾਂ ’ਚ ਐਂਬ੍ਰਾਇਡਰੀ ਦੇ ਪੈਟਰਨ ਵੱਖ-ਵੱਖ ਹੁੰਦੇ ਹਨ। ਕੁਝ ਸੂਟਾਂ ’ਚ ਸਿਰਫ਼ ਕੁੜਤੀ ਦੀ ਨੈੱਕਲਾਈਨ, ਸਲੀਵਜ਼ ਜਾਂ ਘੇਰੇ ’ਤੇ ਕਢਾਈ ਹੁੰਦੀ ਹੈ ਤੇ ਕੁਝ ’ਚ ਪੂਰੀ ਕੁੜਤੀ ’ਤੇ ਆਲ ਓਵਰ ਹੈਵੀ ਕਢਾਈ ਕੀਤੀ ਗਈ ਹੁੰਦੀ ਹੈ। ਕੁਝ ਡਿਜ਼ਾਈਨਾਂ ’ਚ ਦੁਪੱਟਾ ਅਤੇ ਕੁੜਤੀ ’ਤੇ ਹੈਵੀ ਵਰਕ ਹੁੰਦਾ ਹੈ ਤੇ ਕੁਝ ’ਚ ਦੁਪੱਟਾ, ਕੁੜਤੀ ਦੇ ਨਾਲ-ਨਾਲ ਬਾਟਮ ’ਤੇ ਵੀ ਹਲਕੀ ਕਢਾਈ ਦੇਖੀ ਜਾ ਸਕਦੀ ਹੈ। ਫੈਬ੍ਰਿਕ ਦੀ ਗੱਲ ਕਰੀਏ ਤਾਂ ਇਹ ਸ਼ਰਟ ਫਲੇਅਰ ਸੂਟ ਹਰ ਤਰ੍ਹਾਂ ਦੇ ਫੈਬ੍ਰਿਕ ਜਿਵੇਂ ਜਾਰਜੈਟ, ਚਿਨੌਨ, ਵੈਲਵੇਟ, ਸਿਲਕ ਅਤੇ ਕਾਟਨ ’ਚ ਉਪਲਬਧ ਹਨ।
ਮੁਟਿਆਰਾਂ ਇਨ੍ਹਾਂ ਨੂੰ ਖਾਸ ਮੌਕਿਆਂ ’ਤੇ ਪਹਿਨਣਾ ਸਭ ਤੋਂ ਜ਼ਿਆਦਾ ਪਸੰਦ ਕਰਦੀਆਂ ਹਨ। ਰੰਗਾਂ ’ਚ ਵੀ ਇਨ੍ਹਾਂ ਕੋਲ ਕਾਫੀ ਵੈਰਾਇਟੀ ਹੈ। ਲਾਈਟ ਸ਼ੇਡ ’ਚ ਪਿੰਕ, ਯੈਲੋ, ਪੀਚ, ਬੇਬੀ ਪਿੰਕ ਵਰਗੇ ਰੰਗ ਖੂਬ ਪਸੰਦ ਕੀਤੇ ਜਾ ਰਹੇ ਹਨ, ਉੱਥੇ ਹੀ ਡਾਰਕ ਸ਼ੇਡ ’ਚ ਪਰਪਲ, ਰਾਇਲ ਬਲੂ, ਗ੍ਰੀਨ, ਬਲੈਕ, ਰੈੱਡ ਅਤੇ ਮੈਰੂਨ ਕਲਰ ਦੇ ਸੂਟ ਕਾਫੀ ਡਿਮਾਂਡ ’ਚ ਹਨ। ਇਨ੍ਹਾਂ ਸੂਟਾਂ ਦੇ ਨਾਲ ਮੁਟਿਆਰਾਂ ਲਾਈਟ ਤੋਂ ਲੈ ਕੇ ਹੈਵੀ ਜਿਊਲਰੀ ਕੈਰੀ ਕਰਦੀਆਂ ਹਨ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ।
ਅਸੈਸਰੀਜ਼ ’ਚ ਕਲੱਚ ਅਤੇ ਪੋਟਲੀ ਬੈਗ ਇਨ੍ਹਾਂ ਦੇ ਨਾਲ ਪਰਫੈਕਟ ਲੱਗਦੇ ਹਨ। ਸਲੀਵਜ਼ ਦੀ ਗੱਲ ਕਰੀਏ ਤਾਂ ਇਹ ਸਲੀਵਲੈੱਸ ਤੋਂ ਲੈ ਕੇ ਫੁੱਲ ਸਲੀਵਜ਼ ਅਤੇ ਡਿਜ਼ਾਈਨਰ ਸਲੀਵਜ਼ ਜਿਵੇਂ ਅੰਬਰੇਲਾ ਅਤੇ ਬੈੱਲ ਸਲੀਵਜ਼ ’ਚ ਵੀ ਆਉਂਦੇ ਹਨ। ਫੁੱਟਵੀਅਰ ’ਚ ਹਾਈ ਹੀਲਜ਼ ਅਤੇ ਜੁੱਤੀਆਂ ਪਹਿਨ ਕੇ ਔਰਤਾਂ ਆਪਣੀ ਲੁੱਕ ਨੂੰ ਕੰਪਲੀਟ ਕਰਦੀਆਂ ਹਨ।
ਚਿਹਰੇ 'ਤੇ ਖੀਰੇ ਦਾ ਫੇਸ ਪੈਕ ਲਾਉਣ ਦੇ ਫਾਇਦੇ
NEXT STORY