ਵਿਆਹ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਖਾਸ ਕਰ ਕੁੜੀਆਂ ਇਸ ਦਿਨ ਖੁਦ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਦੁਲਹਨ ਦੇ ਰੂਪ 'ਚ ਦੇਖਣਾ ਚਾਹੁੰਦੀਆਂ ਹਨ। ਜ਼ਿਆਦਾਤਰ ਕੁੜੀਆਂ ਆਪਣੀ ਸਿਹਤ ਅਤੇ ਸਰੀਰ ਦਾ ਉਦੋਂ ਤੱਕ ਧਿਆਨ ਨਹੀਂ ਰੱਖਦੀਆਂ, ਜਦੋਂ ਤੱਕ ਵਿਆਹ ਦਾ ਦਿਨ ਨੇੜੇ ਨਹੀਂ ਆ ਜਾਂਦਾ ਪਰ ਇਥੇ ਦੱਸੇ ਅਨੁਸਾਰ ਤੁਸੀਂ ਇਕੋ ਵਾਰ ਪਾਰਲਰ 'ਚ ਪੈਸੇ ਖਰਾਬ ਕਰਨ ਦੀ ਥਾਂ ਆਪਣੀ ਮੰਗਣੀ ਤੋਂ ਬਾਅਦ ਹੀ ਆਪਣੇ ਸਰੀਰ ਦਾ ਖਿਆਲ ਰੱਖਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਲਈ ਕਾਫੀ ਚੰਗਾ ਹੋਵੇਗਾ। ਖੂਬਸੂਰਤ ਅਤੇ ਚਮਕਦਾਰ ਚਿਹਰੇ ਲਈ ਇਥੇ ਦੱਸੇ ਟਿਪਸ ਅਪਣਾਓ।
ਚਿਹਰੇ ਦੀ ਡੈੱਡ ਸਕਿੱਨ ਸਾਫ ਕਰੋ
ਚਿਹਰੇ ਨੂੰ ਹਫਤੇ 'ਚ ਦੋ ਵਾਰ ਸਕ੍ਰਬਰ ਨਾਲ ਸਾਫ ਕਰਦੇ ਰਹਿਣ ਨਾਲ ਉਸ 'ਤੋਂ ਡੈੱਡ ਸਕਿੱਨ ਸਾਫ ਹੋ ਜਾਂਦੀ ਹੈ ਅਤੇ ਚਿਹਰੇ 'ਤੇ ਚਮਕ ਆ ਜਾਂਦੀ ਹੈ। ਨਾਲ ਹੀ ਇਸ ਨਾਲ ਦਾਗ-ਧੱਬੇ ਵੀ ਹਲਕੇ ਪੈ ਜਾਂਦੇ ਹਨ ਅਤੇ ਚਿਹਰਾ ਸਾਫ ਨਜ਼ਰ ਆਉਣ ਲੱਗਦਾ ਹੈ।
ਚਿਹਰੇ 'ਤੇ ਮਾਇਸਚੁਰਾਇਜ਼ਰ ਲਗਾਓ
ਖੁਸ਼ਕ ਚਮੜੀ ਦਿਸਣ 'ਚ ਧੱਬੇਦਾਰ ਲੱਗਦੀ ਹੈ, ਇਸ ਲਈ ਆਪਣੇ ਚਿਹਰੇ ਨੂੰ ਦਿਨ 'ਚ ਦੋ ਵਾਰ ਕੋਸੇ ਪਾਣੀ ਨਾਲ ਧੋ ਕੇ ਉਸ 'ਤੇ ਮਾਇਸਚੁਰਾਇਜ਼ਰ ਲਗਾਓ।
ਖੁਰਾਕ ਦਾ ਰੱਖੋ ਖਿਆਲ
ਆਪਣੀ ਖੁਰਾਕ ਦਾ ਖਿਆਲ ਰੱਖੋ, ਜਿਸ ਨਾਲ ਤੁਹਾਡੀ ਚਮੜੀ ਨੂੰ ਸਹੀ ਪੋਸ਼ਣ ਮਿਲੇ। ਵਿਆਹ ਤੋਂ ਪਹਿਲਾਂ ਆਪਣੇ ਭੋਜਨ 'ਚ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ। ਇਸ ਦੇ ਨਾਲ ਹੀ ਫੈਟਸ, ਨਮਕ ਅਤੇ ਮਿੱਠਾ ਬਿਲਕੁਲ ਬੰਦ ਕਰ ਦਿਓ।
ਪੀਓ ਭਰਪੂਰ ਪਾਣੀ
ਪਾਣੀ ਤੁਹਾਡੀ ਚਮੜੀ ਦਾ ਦੋਸਤ ਹੈ, ਇਸ ਲਈ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖੋ। ਆਪਣੇ ਸਰੀਰ ਨੂੰ ਅੰਦਰੋਂ ਸਾਫ ਅਤੇ ਹਾਈਡ੍ਰੇਟ ਰੱਖਣ ਲਈ ਬਹੁਤ ਸਾਰਾ ਪਾਣੀ ਪੀਓ। ਇਸ ਨਾਲ ਤੁਹਾਡੀ ਚਮੜੀ 'ਤੇ ਵੀ ਕਾਫੀ ਚਮਕ ਆਵੇਗੀ।
ਕਸਰਤ ਕਰੋ
ਵਿਆਹ ਦੇ ਕੰਮ ਕਾਜ 'ਚ ਤੁਹਾਨੂੰ ਵਰਕਆਊਟ ਕਰਨ ਦਾ ਬਹੁਤਾ ਸਮਾਂ ਨਹੀਂ ਮਿਲ ਸਕੇਗਾ। ਇਸ ਲਈ ਇਸ ਦੀ ਥਾਂ ਖੂਬ ਦੌੜ-ਭੱਜ ਵਾਲੇ ਕੰਮ ਕਰੋ। ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ। ਗੱਡੀ ਦੀ ਥਾਂ ਪੈਦਲ ਹੀ ਜਾਓ ਅਤੇ ਖੂਬ ਪਸੀਨਾ ਵਹਾਓ।
ਡੈਂਟਿਸਟ ਕੋਲ ਜਾਓ
ਆਪਣੇ ਵਿਆਹ 'ਚ ਤੁਹਾਨੂੰ ਮੁਸਕਰਾਉਂਦੇ ਰਹਿਣਾ ਪਵੇਗਾ, ਜ਼ਰੂਰੀ ਹੈ ਕਿ ਤੁਹਾਡੇ ਦੰਦ ਵੀ ਖੂਬਸੂਰਤ ਦਿਸਣੇ ਚਾਹੀਦੇ ਹਨ। ਇਸ ਲਈ ਡੈਂਟਿਸਟ ਕੋਲ ਜਾ ਕੇ ਦੰਦਾਂ ਦੀ ਸਫਾਈ ਕਰਵਾ ਲਓ ਤਾਂ ਬਿਹਤਰ ਹੋਵੇਗਾ।
ਵਾਲਾਂ 'ਚ ਕੰਡੀਸ਼ਨ ਜ਼ਰੂਰ ਲਗਾਓ
ਵਾਲਾਂ 'ਚ ਪ੍ਰਦੂਸ਼ਨ ਅਤੇ ਤਣਾਅ ਦਾ ਬਹੁਤ ਅਸਰ ਪੈਂਦਾ ਹੈ। ਇਸ ਲਈ ਸੈਲੂਨ ਜਾ ਕੇ ਹੇਅਰ ਸਪਾ ਜ਼ਰੂਰ ਕਰਵਾਓ। ਹੇਅਰ ਸਪਾ ਨਾਲ ਤੁਹਾਨੂੰ ਕਈ ਫਾਇਦੇ ਹੋ ਸਕਦੇ ਹਨ। ਮਸਾਜ ਨਾਲ ਸਿਰ 'ਚ ਖੂਨ ਚੰਗੀ ਤਰ੍ਹਾਂ ਸੰਚਾਰਿਤ ਹੁੰਦਾ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ।
ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ
ਕੁਦਰਤੀ ਉਤਪਾਦਾਂ ਦੀ ਹੀ ਵਰਤੋਂ ਕਰੋ। ਬਾਜ਼ਾਰੋਂ ਅਸਾਨੀ ਨਾਲ ਟੋਨਰ, ਸਕ੍ਰਬਰ, ਮਾਇਸਚੁਰਾਇਜ਼ਰ, ਬਾਥਿੰਗ ਆਇਲ ਅਤੇ ਕ੍ਰੀਮ ਆਦਿ ਖਰੀਦ ਸਕਦੇ ਹੋ। ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਪਏਗਾ। ਇਸ ਤੋਂ ਇਲਾਵਾ ਵਾਲਾਂ 'ਤੇ ਵਿਆਹ ਤੋਂ ਲੱਗਭਗ ਇਕ ਮਹੀਨਾ ਪਹਿਲਾਂ ਤੱਕ ਕੋਈ ਕਲਰ ਨਾ ਕਰਵਾਓ।
ਧੁੱਪ ਤੋਂ ਬਚੋ
ਚਮੜੀ ਲਈ ਧੁੱਪ ਵੀ ਜ਼ਰੂਰੀ ਹੈ ਪਰ ਲੋੜ ਤੋਂ ਵਧੇਰੇ ਧੁੱਪ ਚੰਗੀ ਵੀ ਨਹੀਂ ਹੁੰਦੀ, ਇਸ ਲਈ ਇਸ ਤੋਂ ਬੱਚ ਕੇ ਰਹੋ। ਧੁੱਪ ਕਾਰਨ ਚਮੜੀ ਦੀ ਚਮਕ ਗਾਇਬ ਹੋ ਜਾਵੇਗੀ ਅਤੇ ਚਮੜੀ ਕਾਲੀ ਅਤੇ ਝੁਲਸੀ ਨਜ਼ਰ ਆਵੇਗੀ। ਬਾਹਰ ਨਿਕਲਣ ਤੋਂ ਪਹਿਲਾਂ ਖੁਦ ਨੂੰ ਚੰਗੀ ਤਰ੍ਹਾਂ ਢਕ ਕੇ ਨਿਕਲੋ। ਨਾਲ ਹੀ ਸਨਸਕ੍ਰੀਨ ਲਗਾਉਣਾ ਤਾਂ ਬਿਲਕੁਲ ਨਾ ਭੁੱਲੋ।
ਪੂਰੀ ਨੀਂਦ ਲਓ
8 ਘੰਟਿਆਂ ਦੀ ਪੂਰੀ ਨੀਂਦ ਲਓ। ਇਸ ਤਰ੍ਹਾਂ ਚਿਹਰੇ 'ਤੇ ਚਮਕ ਤਾਂ ਆਉਂਦੀ ਹੀ ਹੈ, ਨਾਲ ਹੀ ਮੋਟਾਪੇ ਤੋਂ ਵੀ ਛੁਟਕਾਰਾ ਮਿਲਦਾ ਹੈ।
ਸ਼ਿਵਰਾਤਰੀ ਦੇ ਵਰਤ ਲਈ ਕੁਝ ਇਸ ਤਰ੍ਹਾਂ ਬਣਾਓ ਸੇਬ ਦੀ ਬਰਫੀ
NEXT STORY