ਜਲੰਧਰ — ਸੰਘਾੜਾ ਸਬਜ਼ੀ ਬਣਾਉਣ ਦੇ ਕੰਮ ਆਉਂਦਾ ਹੈ ਅਤੇ ਇਸ ਨਾਲ ਹੋਰ ਵੀ ਕਈ ਚੀਜ਼ਾ ਬਣ ਜਾਂਦੀਆਂ ਹਨ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਿਤਹਮੰਦ ਵੀ ਹੁੰਦਾ ਹੈ। ਜਾਣੋ ਇਸ ਤੋਂ ਪ੍ਰਾਪਤ ਹੋਣ ਵਾਲੇ ਫਾਇਦੇ।
ਇਸ 'ਚ ਆਈਓਡੀਨ, ਮੈਗਨੀਜ਼,ਪੋਟਾਸ਼ੀਅਮ, ਕੁਦਰਤੀ ਐਂਟੀਆਕਸੀਡੈਂਟ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।
- ਇਸ ਦੀ ਰੋਜ਼ ਵਰਤੋਂ ਕਰਨ ਨਾਲ ਘੇਂਘਾ ਰੋਗ ਤੋਂ ਬਚਿਆ ਜਾ ਸਕਦਾ ਹੈ।
- ਇਹ ਝੂਰੜੀਆਂ ਅਤੇ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ।
- ਜੇਕਰ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਰਦੀਆਂ 'ਚ ਰੱਜ ਕੇ ਸਿੰਘਾੜਾ ਖਾਓ।
- ਸੰਘਾੜਾ ਪੀਲੀਆ ਵਰਗੇ ਰੋਗ ਤੋਂ ਵੀ ਬਚਾਉਂਦਾ ਹੈ।
- ਇਹ ਸਰੀਰ 'ਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ ।
- ਸਰਦੀਆਂ 'ਚ ਜੇਕਰ ਖਾਂਸੀ ਅਤੇ ਜ਼ੁਕਾਮ ਹੋ ਜਾਏ ਤਾਂ ਸੰਘਾੜੇ ਦਾ ਪਾਊਡਰ ਦਿਨ 'ਚ ਦੋ ਵਾਰ ਪਾਣੀ ਦੇ ਨਾਲ ਲੈਣ ਲਓ।
- ਜੇਕਰ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਵੀ ਰੱਜ ਕੇ ਸੰਘਾੜਾ ਖਾ ਸਕਦੇ ਹੋ।
- ਸੰਘਾੜਾ ਪੇਟ ਦੀਆਂ ਸਮੱਸਿਆਵਾਂ ਜਿਵੇਂ ਦਸਤ, ਬਦਹਜ਼ਮੀ, ਕਬਜ਼ ਵਰਗੀਆਂ ਪਰੇਸ਼ਾਨੀਆਂ ਤੋਂ ਅਰਾਮ ਮਿਲਦਾ ਹੈ।
ਦਫ਼ਤਰ 'ਚ ਘੰਟਿਆਂ ਤੱਕ ਬੈਠ ਕੇ ਕੰਮ ਕਰਨਾ ਪੈਂਦਾ ਹੈ ਤਾਂ ਧਿਆਨ ਰੱਖੋ ਇਹ ਗੱਲਾਂ
NEXT STORY