ਕੁਝ ਲੋਕਾਂ ਨੂੰ ਹਲਵਾ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ। ਸਰਦੀਆਂ 'ਚ ਲੋਕ ਗਰਮਾ-ਗਰਮ ਚੀਜ਼ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਠੰਡ 'ਚ ਅਖਰੋਟ ਦਾ ਹਲਵਾ ਖਾ ਸਕਦੇ ਹੋ। ਇਹ ਬਹੁਤ ਹੀ ਪੌਸ਼ਟਿਕ ਹੁੰਦਾ ਹੈ। ਇਸ 'ਚ ਮੌਜੂਦ ਅੋਮੇਗਾ3 ਫੈਟੀ ਐਸਿਡ ਤੁਹਾਨੂੰ ਜਵਾਨ ਰੱੱਖਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਅਖਰੋਟ ਦਾ ਹਲਵਾ।
ਬਣਾਉਣ ਲਈ ਸਮੱਗਰੀ:
- ਅੱਧਾ ਕੱਪ ਅਖਰੋਟ(ਬਾਰੀਕ ਪਿਸਿਆ ਹੋਇਆ)
- ਅੱਧਾ ਕੱਪ ਬਾਦਾਮ, ਕਾਜੂ, ਪਿਸਤਾ(ਬਾਰੀਕ ਪਿਸਿਆ ਹੋਇਆ)
- 1 ਕੱਪ ਦੁੱਧ
- 1 ਕੱਪ ਖੋਇਆ
- 1 ਕੱਪ ਖੰਡ
- ਘਿਓ(ਜ਼ਰੂਰਤ ਅਨੁਸਾਰ)
- ਅੱਧਾ ਛੋਟਾ ਚਮਚ ਇਲਾਇਚੀ ਪਾਊਡਰ
- 1 ਚੁਟਕੀ ਕੇਸਰ
ਬਣਾਉਣ ਲਈ ਵਿਧੀ:
- ਦੁੱਧ ਨੂੰ ਉੁਬਾਲੋ ਅਤੇ ਉਸ 'ਚ ਕੇਸਰ ਅਤੇ ਖੰਡ ਪਾ ਕੇ ਠੰਡਾ ਹੋਣ ਦੇ ਲਈ ਰੱਖ ਲਓ।
- ਹੁਣ ਇਕ ਪੈਨ 'ਚ ਘਿਓ ਗਰਮ ਕਰੋ ਅਤੇ ਫਿਰ ਇਸ 'ਚ ਖੋਇਆ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦਾ ਕੱਚਾਪਨ ਦੂਰ ਨਾ ਹੋ ਜਾਵੇ।
- ਹੁਣ ਇਸ 'ਚ ਉਬਲਿਆ ਹੋਇਆ ਦੁੱਧ ਅਤੇ ਬਾਰੀਕ ਪਿੱਸੇ ਅਖਰੋਟ ਪਾ ਕੇ ਉਦੋਂ ਤੱਕ ਚਲਾਓ ਜਦੋਂ ਤੱਕ ਇਹ ਪੱਕ ਨਾ ਜਾਣ। ਪੱਕਣ ਤੋਂ ਬਾਅਦ ਗੈਸ ਬੰਦ ਕਰ ਦਿਓ।
-ਕਾਜੂ, ਪਿਸਤੇ ਅਤੇ ਬਾਦਾਮ ਨਾਲ ਹਲਵੇ ਨੂੰ ਸਜਾਓ ਅਤੇ ਘਰ ਦੇ ਮੈਂਬਰਾਂ ਨੂੰ ਪਰੋਸੋ।
ਚਿਹਰੇ ਤੋਂ ਦਾਗ-ਧੱਬੇ ਹਟਾਉਣ ਲਈ ਬਹੁਤ ਹੀ ਅਸਾਨ ਅਤੇ ਵਧੀਆ ਤਰੀਕਾ
NEXT STORY