ਅਖਰੋਟ ਦੀ ਚਟਨੀ ਖਾਣ 'ਚ ਜਿੰਨੀ ਸੁਆਦੀ ਹੁੰਦੀ ਹੈ, ਉੱਨੀ ਹੀ ਸਿਹਤ ਲਈ ਫਾਇਦੇਮੰਦ। ਇਸ ਨੂੰ ਘਰ 'ਚ ਬਹੁਤ ਆਸਨੀ ਨਾਲ ਅਤੇ ਘੱਟ ਸਮੇਂ 'ਚ ਬਣਾਇਆ ਜਾ ਸਕਦਾ ਹੈ। ਇਹ ਹੈ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ ਚਟਨੀ ਲਈ
* ਅੱਧਾ ਕੱਪ— ਅਖਰੋਟ (ਛਿੱਲੇ ਹੋਏ)
* 3 ਵੱਡੇ ਚਮਚ—ਨਾਰੀਅਲ (ਕੱਦੂਕਸ਼ ਕੀਤਾ ਹੋਇਆ)
* ਇੱਕ ਵੱਡਾ ਚਮਚ— ਛੋਲਿਆਂ ਦੀ ਦਾਲ (ਭੁੰਨੀ ਹੋਈ)
* 2 ਹਰੀਆਂ ਮਿਰਚਾਂ— (ਕੱਟੀਆਂ ਹੋਈਆਂ)
* ਇੱਕ ਗੱਠੀ— ਲਸਣ (ਛਿੱਲਿਆ ਹੋਇਆ)
* ਇੱਕ ਇੰਚ ਟੁਕੜਾ— ਅਦਰਕ
* ਸੁਆਦ ਮੁਤਾਬਕ ਲੂਣ
ਤੜਕੇ ਲਈ ਸਮੱਗਰੀ
* ਅੱਧਾ ਚਮਚ— ਰਾਈ
* ਇੱਕ ਚਮਚ— ਮਾਂਹ ਦੀ ਦਾਲ
* 2-3 — ਕੜੀ ਪੱਤੇ
* ਇੱਕ ਚਮਚ— ਤੇਲ
ਵਿਧੀ
* ਮਿਕਸਰ ਜਾਰ 'ਚ ਅਖਰੋਟ, ਨਾਰੀਅਲ, ਛੋਲਿਆਂ ਦੀ ਦਾਲ, ਹਰੀਆਂ ਮਿਰਚਾਂ, ਲਸਣ, ਅਦਰਕ ਅਤੇ ਲੂਣ ਪਾਓ।
* ਹੁਣ ਜਾਰ ਦਾ ਢੱਕਣ ਲਗਾ ਕੇ ਇਸ ਨੂੰ ਮਿਕਸੀ 'ਤੇ ਰੱਖੋ। ਸਾਰੀ ਸਮੱਗਰੀ ਨੂੰ ਬਾਰੀਕ ਪੀਹ ਕੇ ਚਟਨੀ ਤਿਆਰ ਕਰ ਲਵੋ। ਫਿਰ ਇਸ ਨੂੰ ਜਾਰ 'ਚੋਂ ਕੱਢ ਕੇ ਇੱਕ ਭਾਂਡੇ 'ਚ ਪਾ ਦਿਓ।
* ਚਟਨੀ 'ਚ ਤੜਕਾ ਲਗਾਉਣ ਲਈ ਗੈਸ 'ਤੇ ਇੱਕ ਪੈਨ ਰੱਖੋ ਅਤੇ ਇਸ 'ਚ ਤੇਲ ਗਰਮ ਕਰੋ। ਹੁਣ ਇਸ 'ਚ ਰਾਈ, ਕੜੀ ਪੱਤੇ ਅਤੇ ਮਾਂਹ ਦੀ ਦਾਲ ਦਾ ਤੜਕਾ ਲਗਾ ਕੇ ਇੱਕ ਮਿੰਟ ਤੱਕ ਘੱਟ ਸੇਕ 'ਤੇ ਪਕਾਓ।
* ਹੁਣ ਗੈਸ ਨੂੰ ਬੰਦ ਕਰਕੇ ਤੜਕੇ ਨੂੰ ਚਟਨੀ 'ਚ ਪਾ ਕੇ ਮਿਕਸ ਕਰੋ। ਲਓ ਜੀ ਤਿਆਰ ਹੈ ਤੁਹਾਡੀ ਅਖਰੋਟ ਦੀ ਚਟਨੀ। ਇਸ ਨੂੰ ਇਡਲੀ, ਡੋਸਾ ਅਤੇ ਹੋਰ ਵੀ ਕਈ ਸਾਰੇ ਸਨੈਕਸ ਨਾਲ ਤੁਸੀਂ ਸਰਵ ਕਰ ਸਕਦੇ ਹੋ।
ਕੀ ਤੁਸੀਂ ਵੀ ਜਾਣਦੇ ਹੋ ਖ਼ੁਸ਼ਹਾਲ ਗ੍ਰਹਿਸਥੀ ਦੇ ਰਾਜ਼?
NEXT STORY