ਸਿਡਨੀ— ਜਿਨ੍ਹਾਂ ਔਰਤਾਂ ਦਾ ਭਾਰ ਪੈਂਦਾ ਹੁੰਦੇ ਸਮੇਂ ਘੱਟ ਹੁੰਦਾ ਹੈ, ਉਨ੍ਹਾਂ ਨੂੰ ਅੱਗੇ ਜਾ ਕੇ ਗਰਭ ਅਵੱਸਥਾ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ 'ਚ ਲੰਬੇ ਮਿਆਦ ਵਾਲੀਆਂ ਸਿਹਤ ਸਬੰਧੀ ਸਮੱਸਿਆ ਪੈਂਦਾ ਹੋਣ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ। ਇੱਕ ਨਵੀਂ ਖੋਜ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਖੋਜ 'ਚ ਇਹ ਪਤਾ ਲਗਾਇਆ ਗਿਆ ਹੈ ਕਿ ਜਨਮ ਦੇ ਸਮੇਂ ਘੱਟ ਭਾਰ ਅਤੇ ਤਨਾਅ ਦੀ ਸ਼ਿਕਾਰ ਮਹਿਲਾਵਾਂ ਗਰਭ ਅਵੱਸਥਾ 'ਚ ਸਿਹਤ ਸਬੰਧੀ ਕਈ ਪਰੇਸ਼ਾਨੀਆ ਦਾ ਸਾਹਮਣਾ ਕਰ ਸਕਦੀਆਂ ਹਨ।
ਆਸਟਰੇਲੀਆ ਦੇ ਮੈਲਬੋਰਨ ਦੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਇਸ ਖੋਜ ਤੋਂ ਪਤਾ ਲਗਾਇਆ ਗਿਆ ਹੈ ਕਿ ਤਨਾਅ ਅਤੇ ਜਨਮ ਦੇ ਸਮੇਂ ਭਾਰ ਦੇ ਘੱਟ ਹੋਣ ਦੇ ਕਾਰਨ ਗਰਭ ਅਵੱਸਥਾ ਦੇ ਬਾਅਦ ਮਾਂ ਦੇ ਦਿਲ, ਗੁਰਦੇ ਅਤੇ ਮੈਟਾਬਾਲਿਜ਼ਮ ਸਬੰਧੀ ਸਮੱਸਿਆਂ ਪੈਦਾ ਹੋ ਸਕਦੀਆਂ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਮਾਂ ਦੇ ਨਾਲ-ਨਾਲ ਬੱਚੇ ਦੋਵਾਂ ਨੂੰ ਹੀ ਇਹ ਖਤਰਾਂ ਹੋ ਸਕਦਾ ਹੈ, ਜਿਸ ਨਾਲ ਬਹੁਤ ਮੁਸ਼ਕਲ ਪੈਦਾ ਹੋ ਸਕਦੀਆਂ ਹਨ। ਡਾਕਟੋਰਲ ਵਿਦਿਆਰਥੀ ਦੇ ਅਨੁਸਾਰ ਗਰਭ ਅਵਸਥਾ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦੇ ਖਤਰੇ ਦੀ ਪਛਾਣ ਅਤੇ ਉਸ ਦੇ ਬਾਅਦ ਲੰਬੇ ਸਮੇਂ ਦੇ ਰੋਗਾਂ ਦੇ ਪਛਾਣ ਕਰਕੇ ਸਮੇਂ ਸਿਰ ਉਨ੍ਹਾਂ ਦੀ ਰੋਕਥਾਮ ਅਤੇ ਇਲਾਜ ਲਈ ਸਾਨੂੰ ਜਲਦੀ ਹੀ ਕਦਮ ਉਠਾਉਣੇ ਚਾਹੀਦੇ ਹਨ।
ਇਨ੍ਹਾਂ ਤਰੀਕਿਆਂ ਨਾਲ ਸੰਭਾਲ ਕੇ ਰੱਖੋ ਆਪਣੀ ਵਿਆਹ ਦੀ ਡਰੈੱਸ
NEXT STORY