ਨਵੀਂ ਦਿਲੀ— ਦੁਨੀਆ 'ਚ ਲੋਕਾਂ ਦੇ ਵੱਖ-ਵੱਖ ਸ਼ੌਕ ਦੇਖੇ ਜਾਂਦੇ ਹਨ। ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਉਹ ਕਿਸੇ ਵੀ ਹੱਦ ਨੂੰ ਪਾਰ ਕਰ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਇਨਸਾਨ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਵੀ ਆਪਣੇ ਅਜੀਬੋ-ਗਰੀਬ ਸ਼ੌਕ ਨੂੰ ਪੂਰਾ ਕਰਨ ਦੇ ਲਈ ਆਪਣੇ ਆਪ ਨੂੰ ਹੀ ਬਦਲ ਦਿੱਤਾ। ਜੀ ਹਾਂ ਆਓ ਜਾਣਦੇ ਹਾਂ ਅਜਿਹੇ ਇਨਸਾਨ ਦੇ ਬਾਰੇ। ਸਟੇਟ ਏਜੰਟ 70 ਸਾਲ ਦੇ ਰਾਬਰਟ ਸ਼ੈਰੀ ਨੂੰ ਔਰਤਾਂ ਦੇ ਵਾਂਗ ਰਹਿਣ ਦਾ ਸ਼ੌਕ ਸੀ। ਇਸ ਲਈ ਉਨ੍ਹਾਂ ਨੇ ਔਰਤਾਂ ਦੀ ਤਰ੍ਹਾਂ ਰਹਿਣ ਦਾ ਫੈਸਲਾ ਕੀਤਾ। ਰਾਬਰਟ ਸ਼ੈਰੀ ਹੁਣ ਇੱਕ ਰਬੜ ਡੌਲ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਲੋਕ ਸ਼ੈਰੀ ਦੇ ਨਾਮ ਨਾਲ ਜਾਣਦੇ ਹਨ। 50 ਸਾਲ ਦੀ ਉਮਰ 'ਚ ਸ਼ੈਰੀ ਨੂੰ ਔਰਤਾਂ ਦੇ ਵਾਂਗ ਰਹਿਣ ਅਤੇ ਉਨ੍ਹਾਂ ਦੇ ਵਾਂਗ ਕੱਪੜੇ ਪਹਿਨਣ ਦਾ ਸ਼ੌਕ ਜਾਗਿਆ ਅਤੇ ਉਨ੍ਹਾਂ ਨੇ ਅਜਿਹੇ ਫੈਂਸੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ । ਸ਼ੈਰੀ ਇਸ ਕੱਪੜਿਆਂ ਨੂੰ ਪਹਿਨਣ ਦੇ ਲਈ ਪਹਿਲਾਂ ਰਬੜ ਦਾ ਬਣਿਆ ਫੁਲ ਬਾਡੀ ਸੂਟ ਪਾਉਂਦੇ ਹਨ, ਤਾਂ ਕਿ ਉਨ੍ਹਾਂ ਦੀ ਲੁਕ ਔਰਤਾਂ ਵਾਂਗ ਲੱਗੇ। ਉਹ ਚਿਹਰੇ ਉੱਤੇ ਵੀ ਮਾਸਕ ਲਗਾਉਂਦੇ ਹਨ। ਸ਼ੈਰੀ ਕਹਿੰਦੇ ਹਨ ਕਿ ਔਰਤਾਂ ਉਨ੍ਹਾਂ ਦੇ ਕੁਲੈਕਸ਼ਨ ਦੀ ਤਾਰੀਫ ਕਰਦੀਆਂ ਹਨ। ਔਰਤਾਂ ਦੀ ਤਰ੍ਹਾਂ ਰਹਿਣ ਲਈ ਉਹ ਪ੍ਰਭਾਵਿਤ ਕਿਵੇਂ ਹੋਏ, ਲੋਕਾਂ ਦੇ ਨਾਲ ਨਾਲ ਖੁਦ ਉਨ੍ਹਾਂ ਦੇ ਲਈ ਵੀ ਇੱਕ ਪਹੇਲੀ ਦੀ ਤਰ੍ਹਾਂ ਹੈ। ਸ਼ੈਰੀ ਕਹਿੰਦੇ ਹਨ ਕਿ ਇੱਕ ਦਿਨ ਅਚਾਨਕ ਇਸ ਤਰ੍ਹਾਂ ਦੇ ਖਿਆਲ ਆਉਂਣੇ ਸ਼ੁਰੂ ਹੋ ਗਏ ਅਤੇ ਉਹ ਹਕੀਕਤ 'ਚ ਬਦਲ ਗਏ, ਪਰ ਉਨ੍ਹਾਂ ਦੇ ਲਈ ਇਹ ਇੱਕ ਮਜ਼ੇਦਾਰ ਅਨੁਭਵ ਹੈ।
ਹਾਲਾਂਕਿ ਸ਼ੈਰੀ ਦੀ ਔਰਤਾਂ ਦੀ ਤਰ੍ਹਾਂ ਦਿਖਣ ਅਤੇ ਰਹਿਣ ਦੀ ਖੁਵਾਹਿਸ਼ ਪੂਰੀ ਕਰਨਾਂ ਏਡਮ ਰੋਮਾਸ ਦੇ ਬਿਨਾਂ ਸਭੰਵ ਨਹੀਂ ਸੀ। ਫਲੋਰੀਡਾ ਵਿੱਚ ਰਹਿਣ ਵਾਲੇ ਏਡਮ ਨੇ ਹੀ ਸ਼ੈਰੀ ਲਈ ਰਬੜ ਦਾ ਬਾਡੀ ਸੂਟ ਬਣਾਇਆ ਹੈ, ਤਾਂ ਕਿ ਉਹ ਔਰਤ ਦੀ ਤਰ੍ਹਾਂ ਦਿਖ ਸਕਣ। ਇਸ ਤਰ੍ਹਾਂ ਦੇ ਬਾਡੀ ਸੂਟ ਇਸ ਵਕਤ ਦੁਨੀਆਭਰ ਦੇ ਕਰੀਬ 4 ਲੱਖ ਟਰਾਂਸਜੇਂਡਰਸ ਅਤੇ ਕਰਾਸ ਡਰੈਸਿੰਗ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਹੇ ਹਨ।
ਫਲਾਂ-ਸਬਜ਼ੀਆਂ ਨਾਲ ਚਮਕਾਓ ਆਪਣਾ ਚਿਹਰਾ
NEXT STORY