ਵੈੱਬ ਡੈਸਕ - ਵਿਆਹ ਵਾਲੇ ਦਿਨ ਹਰ ਦੁਲਹਨ ਚਾਹੁੰਦੀ ਹੈ ਕਿ ਉਸ ਦੀ ਚਮੜੀ ਸਾਫ਼, ਤਰੋਤਾਜ਼ਾ ਅਤੇ ਕੁਦਰਤੀ ਚਮਕ ਨਾਲ ਭਰਪੂਰ ਨਜ਼ਰ ਆਵੇ। ਇਸ ਲਈ ਮਹਿੰਗੇ ਬਿਊਟੀ ਪ੍ਰੋਡਕਟਾਂ ਦੀ ਲੋੜ ਨਹੀਂ, ਪਰ ਘਰੇਲੂ ਨੁਸਖੇ ਅਪਣਾਉਂਦੇ ਸਮੇਂ ਸਾਵਧਾਨੀ ਵਰਤਣੀ ਵੀ ਓਨੀ ਹੀ ਜ਼ਰੂਰੀ ਹੈ। ਵਿਆਹ ਤੋਂ ਲਗਭਗ ਡੇਢ ਤੋਂ ਦੋ ਮਹੀਨੇ ਪਹਿਲਾਂ ਹੀ ਆਪਣੀ ਸਕਿਨ ਕੇਅਰ ਰੁਟੀਨ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ, ਤਾਂ ਜੋ ਚਮੜੀ ਨੂੰ ਕਿਸੇ ਨਵੇਂ ਉਤਪਾਦ ਪ੍ਰਤੀ ਪ੍ਰਤੀਕਿਰਿਆ ਦਿਖਾਉਣ ਲਈ ਸਮਾਂ ਮਿਲ ਸਕੇ।
ਘਰ ਵਿਚ ਇਸ ਤਰ੍ਹਾਂ ਕਰੋ ਸਕਿਨ ਕੇਅਰ
ਓਟਮੀਲ ਫੇਸ ਮਾਸਕ
ਪੀਸੇ ਹੋਏ ਓਟਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਹਲਕੇ ਹੱਥਾਂ ਨਾਲ ਲਗਾਓ ਅਤੇ ਰਗੜਨ ਤੋਂ ਬਚੋ।
ਐਲੋਵੇਰਾ ਜੈੱਲ
ਚਮੜੀ ਨੂੰ ਨਮੀ ਦੇਣ ਲਈ ਐਲੋਵੇਰਾ ਸੈੱਲ ਦੀ ਪਤਲੀ ਪਰਤ ਲਗਾਈ ਜਾ ਸਕਦੀ ਹੈ। ਪਹਿਲੀ ਵਾਰ ਵਰਤਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।
ਸ਼ਹਿਦ
ਕੁਝ ਲੋਕ ਸ਼ਹਿਦ ਦੀ ਵਰਤੋਂ ਫੇਸ ਮਾਸਕ ਵਜੋਂ ਕਰਦੇ ਹਨ। ਹਾਲਾਂਕਿ, ਇਸ ਨਾਲ ਐਲਰਜੀ ਜਾਂ ਜਲਨ ਹੋ ਸਕਦੀ ਹੈ, ਇਸ ਲਈ ਪਹਿਲਾਂ ਚਮੜੀ ਦੇ ਛੋਟੇ ਜਿਹੇ ਹਿੱਸੇ 'ਤੇ ਜਾਂਚ ਕਰ ਲਓ।
ਦਹੀਂ ਦਾ ਫੇਸ ਪੈਕ
ਦਹੀਂ ਨੂੰ ਓਟਸ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ, ਪਰ ਸੰਵੇਦਨਸ਼ੀਲ ਚਮੜੀ 'ਤੇ ਇਸ ਨਾਲ ਜਲਨ ਹੋ ਸਕਦੀ ਹੈ। ਸਾਵਧਾਨੀ ਵਰਤੋ ਅਤੇ ਕੋਈ ਪ੍ਰੇਸ਼ਾਨੀ ਹੋਣ 'ਤੇ ਇਸ ਦੀ ਵਰਤੋਂ ਬੰਦ ਕਰ ਦਿਓ।
ਵਿਆਹ ਤੋਂ ਠੀਕ ਪਹਿਲਾਂ ਨਾ ਕਰੋ ਇਹ ਗਲਤੀਆਂ ਵਿਆਹ ਤੋਂ ਕੁਝ ਦਿਨ ਪਹਿਲਾਂ ਕੋਈ ਨਵਾਂ ਫੇਸ ਮਾਸਕ, ਸਕ੍ਰਬ ਜਾਂ ਬਿਊਟੀ ਪ੍ਰੋਡਕਟ ਅਜ਼ਮਾਉਣ ਤੋਂ ਬਚੋ। ਕਿਸੇ ਚੀਜ਼ ਨਾਲ ਐਲਰਜੀ ਜਾਂ ਜਲਨ ਹੋਣ 'ਤੇ ਚਮੜੀ ਨੂੰ ਆਮ ਹਾਲਤ ਵਿਚ ਆਉਣ ਲਈ ਸਮਾਂ ਲੱਗ ਸਕਦਾ ਹੈ। ਨਿੰਬੂ ਅਤੇ ਬੇਕਿੰਗ ਸੋਡੇ ਵਰਗੀਆਂ ਚੀਜ਼ਾਂ ਚਿਹਰੇ 'ਤੇ ਨਾ ਗਾਓ, ਕਿਉਂਕਿ ਇਹ ਚਮੜੀ ਵਿੱਚ ਜਲਨ ਪੈਦਾ ਕਰ ਕਦੀਆਂ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਿਸੇ ਵੀ ਨਵੇਂ ਉਤਪਾਦ ਜਾਂ ਘਰੇਲੂ ਨੁਸਖ਼ੇ ਨੂੰ ਪਹਿਲਾਂ ਚਮੜੀ ਦੇ ਛੋਟੇ ਜਿਹੇ ਹਿੱਸੇ 'ਤੇ ਅਜ਼ਮਾਓ। ਚਮੜੀ ਨੂੰ ਨਮੀ ਵਾਲੀ ਰੱਖੋ ਅਤੇ ਰੋਜ਼ਾਨਾ ਸਨਸਕ੍ਰੀਨ ਲਗਾਓ। ਜਲਨ, ਖੁਜਲੀ ਜਾਂ ਲਾਲੀ ਹੋਣ 'ਤੇ ਉਤਪਾਦ ਦੀ ਵਰਤੋਂ ਬੰਦ ਕਰ ਦਿਓ। ਚਮੜੀ ਸਬੰਧੀ ਸਮੱਸਿਆ ਹੋਣ 'ਤੇ ਚਮੜੀ ਦੇ ਮਾਹਿਰ ਦੀ ਸਲਾਹ ਲਓ।
ਧਿਆਨ ਰੱਖੋ
ਹਰ ਘਰੇਲੂ ਨੁਸਖ਼ਾ ਹਰ ਤਰ੍ਹਾਂ ਦੀ ਚਮੜੀ ਲਈ ਢੁਕਵਾਂ ਨਹੀਂ ਹੁੰਦਾ। ਵਿਆਹ ਵਾਲੇ ਦਿਨ ਸਿਹਤਮੰਦ ਅਤੇ ਚਮਕਦਾਰ ਚਮੜੀ ਪਾਉਣ ਲਈ ਆਖ਼ਰੀ ਸਮੇਂ 'ਤੇ ਨਵੇਂ ਪ੍ਰਯੋਗ ਕਰਨ ਦੀ ਬਜਾਏ ਨਿਯਮਿਤ, ਸਧਾਰਨ ਅਤੇ ਸੁਰੱਖਿਅਤ ਸਕਿਨ ਕੇਅਰ ਰੁਟੀਨ ਅਪਣਾਓ।
ਨੋਟ : ਜੇ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ, ਤਾਂ ਕਿਸੇ ਵੀ ਨੁਸਖ਼ੇ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਦੇ ਛੋਟੇ ਜਿਹੇ ਹਿੱਸੇ 'ਤੇ ਪੰਚ ਟੈਸਟ ਜ਼ਰੂਰ ਕਰੋ।
ਬੱਚਿਆਂ ਦੇ ਦਿਮਾਗੀ ਵਿਕਾਸ ਲਈ ਜ਼ਰੂਰੀ ਹੈ 'ਫੈਟ’
NEXT STORY