ਵੈੱਬ ਡੈਸਕ- ਤਿਉਹਾਰਾਂ ਦੀ ਰੌਣਕ ਹੋਵੇ ਜਾਂ ਘਰ ਦੇ ਖ਼ਾਸ ਮੌਕੇ, ਗਲਾਸੀ ਐਪਲ ਮੁਰਬਾ ਹਮੇਸ਼ਾ ਮਿਠਾਸ ਅਤੇ ਖੁਸ਼ਬੂ ਦਾ ਜਾਦੂ ਬਿਖੇਦਰਾ ਹੈ। ਇਸ ਮੁਰੱਬੇ 'ਚ ਸੇਬ ਦੀ ਕੁਦਰਤੀ ਮਿਠਾਸ, ਕੇਸ ਦੀ ਖੁਸ਼ਬੂ ਅਤੇ ਗੁਲਾਬ ਦੀਆਂ ਨਾਜ਼ੁਕ ਪੰਖੁੜੀਆਂ ਦਾ ਸੰਗਮ ਹੁੰਦਾ ਹੈ। ਸਿਰਫ਼ ਸਵਾਦ ਹੀ ਨਹੀਂ, ਇਹ ਸਿਹਤਮੰਦ ਵੀ ਹੈ। ਸੇਬ 'ਚ ਭਰਪੂਰ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਪਾਚਨ ਅਤੇ ਇਮਿਊਨਿਟੀ ਲਈ ਫ਼ਾਇਦੇਮੰਦ ਹੈ।
Servings - 10
ਸਮੱਗਰੀ
ਪਾਣੀ- 800 ਮਿਲੀਲੀਟਰ
ਸਿਰਕਾ- 2 ਵੱਡੇ ਚਮਚ
ਸੇਬ- 340 ਗ੍ਰਾਮ
ਖੰਡ- 200 ਗ੍ਰਾਮ
ਪਾਣੀ- 200 ਮਿਲੀਲੀਟਰ
ਕੇਸਰ ਦਾ ਪਾਣੀ- 1 1/2 ਵੱਡੇ ਚਮਚ
ਇਲਾਇਚੀ ਪਾਊਡਰ- 1/4 ਛੋਟਾ ਚਮਚ
ਨਿੰਬੂ ਦਾ ਰਸ- 1 ਛੋਟਾ ਚਮਚ
ਸੁੱਕੇ ਗੁਲਾਬ ਦੀਆਂ ਪੰਖੁੜੀਆਂ- ਸਜਾਵਟ ਲਈ
ਵਿਧੀ
1- ਇਕ ਬਾਊਲ 'ਚ 800 ਮਿਲੀਲੀਟਰ ਪਾਣੀ, 2 ਵੱਡੇ ਚਮਚ ਸਿਰਕਾ ਅਤੇ 340 ਗ੍ਰਾਮ ਸੇਬ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ 30 ਮਿੰਟਾਂ ਲਈ ਭਿਓਂ ਦਿਓ।
2- ਇਕ ਪੈਨ 'ਚ 200 ਗ੍ਰਾਮ ਖੰਡ ਅਤੇ 200 ਮਿਲੀਲੀਟਰ ਪਾਣੀ ਪਾਓ। ਮੱਧਮ ਸੇਕ 'ਤੇ ਖੰਡ ਪੂਰੀ ਤਰ੍ਹਾਂ ਘੁਲਣ ਤੱਕ ਚਲਾਓ।
3- ਹੁਣ 1 1/2 ਵੱਡੇ ਚਮਚ ਕੇਸਰ ਦਾ ਪਾਣੀ ਅਤੇ ਭਿੱਜਿਆ ਹੋਇਆ ਸੇਬ ਪਾਓ। ਚੰਗੀ ਤਰ੍ਹਾਂ ਮਿਲਾਓ, ਢੱਕ ਦਿਓ ਅਤੇ ਮੱਧਮ ਸੇਕ 'ਤੇ 40 ਮਿੰਟਾਂ ਤੱਕ ਪਕਾਓ।
4- ਢੱਕਣ ਖੋਲ੍ਹੋ, 1/4 ਛੋਟਾ ਚਮਚ ਇਲਾਇਚੀ ਪਾਊਡਰ ਅਤੇ 1 ਛੋਟਾ ਚਮਚ ਨਿੰਬੂ ਦਾ ਰਸ ਪਾਓ।
5- ਫਿਰ ਤੋਂ ਢੱਕ ਕੇ 20 ਮਿੰਟ ਹੋਰ ਪਕਾਓ, ਜਦੋਂ ਤੱਕ ਸੇਬ ਚਮਕਦਾਰ ਅਤੇ ਨਰਮ ਨਾ ਹੋ ਜਾਣ।
6- ਸੇਕ ਤੋਂ ਹਟਾ ਕੇ 1 ਘੰਟੇ ਤੱਕ ਠੰਡਾ ਹੋਣ ਦਿਓ।
7- ਸੁੱਕੇ ਗੁਲਾਬ ਦੀਆਂ ਪੰਖੁੜੀਆਂ ਨਾਲ ਸਜਾਓ।
8- ਸਰਵ ਕਰੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦਾ ਅਨੋਖਾ ਦੇਸ਼, ਜਿੱਥੇ 12 ਨਹੀਂ 13 ਮਹੀਨੇ ਦਾ ਹੁੰਦਾ ਹੈ ਇਕ ਸਾਲ
NEXT STORY