ਨਵੀਂ ਦਿੱਲੀ— ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ 'ਚ ਘੁੰਮਣ-ਫਿਰਨ ਦੇ ਲਈ ਇਕ ਤੋਂ ਵਧ ਕੇ ਇਕ ਖੂਬਸੂਰਤ ਥਾਵਾਂ ਹਨ। ਬਾਹਰ ਘੁੰਮਣ ਦਾ ਪਲਾਨ ਕਰਦੇ ਸਮੇਂ ਵੀ ਤੁਸੀਂ ਖੂਬਸੂਰਤ ਥਾਵਾਂ ਦੀ ਤਲਾਸ਼ 'ਚ ਰਹਿੰਦੇ ਹਨ। ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ. ਜਿਨ੍ਹਾਂ ਨੂੰ ਦੇਖਣ ਦੇ ਬਾਅਦ ਤੁਹਾਡਾ ਟ੍ਰਿਪ ਯਾਦਗਾਰ ਬਣ ਜਾਵੇਗਾ। ਜਦੋਂ ਤੁਸੀਂ ਇਨ੍ਹਾਂ ਸ਼ਹਿਰਾਂ 'ਚ ਪਹੁੰਚੋਗੇ ਤਾਂ ਤੁਹਾਡਾ ਮਨ ਇੱਥੇ ਇਕ ਬਾਰ ਘੁੰਮਣ ਨਾਲ ਨਹੀਂ ਭਰੇਗਾ ਅਤੇ ਤੁਸੀਂ ਬਾਰ ਬਾਰ ਇੱਥੇ ਆਉਣਾ ਚਾਹੋਂਗੇ।
1. ਰੋਮ
ਰੋਮ ਦੁਨੀਆ ਦੇ ਸਭ ਤੋਂ ਖਤਰਨਾਕ ਅਤੇ ਰੋਮਾਂਚਕ ਸ਼ਹਿਰਾਂ 'ਚੋਂ ਇਕ ਹੈ। ਰੋਮ 'ਚ ਪ੍ਰਾਚੀਨ ਸੱਭਿਅਤਾ ਨੂੰ ਦੇਖਣ ਦੇ ਨਾਲ-ਨਾਲ ਖਾਣਾਂ ਬਹੁਤ ਲਾਜਵਾਬ ਮਿਲਦਾ ਹੈ। ਇਹ ਸ਼ਹਿਰ ਨੇਸ਼ਨਲ ਰੋਮਨ ਮਿਊਜ਼ੀਅਮ, ਪੈਲੇਟਿਨ ਹਿਲ, ਟ੍ਰੇਵਿ ਫਾਉਂਟੇਨ , ਵਾਸਤੁਲਕਾ, ਚਰਚ ਅਤੇ ਪਾਰਕਾਂ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਹੈ।
2. ਸਿੰਗਾਪੁਰ
ਏਸ਼ੀਆ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇਕ ਸਿੰਗਾਪੁਰ 63 ਦੀਪਾਂ ਦਾ ਸਮੂਹ ਹੈ। ਅੱਜ ਦੇ ਸਮੇਂ 'ਚ ਇਹ ਸ਼ਹਿਰ ਦੁਨੀਆ ਦਾ ਸਭ ਤੋਂ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਸ਼ਹਿਰ ਬਣ ਚੁੱਕਿਆ ਹੈ। ਸਿੰਗਾਪੁਰ 'ਚ ਤੁਸੀਂ ਨਾਈਟ ਲਾਈਫ, ਚਾਂਗੀ ਅੰਤਰਰਾਸ਼ਟਰੀ ਹਵਾਈ ਅੱਡਾ, ਸਿੰਗਾਪੁਰ ਨਦੀ, ਵਿਵੋ ਸ਼ਹਿਰ, ਮਿਊਜ਼ੀਅਮ ਅਤੇ ਜੂ ਘੁੰਮ ਸਕਦੇ ਹੋ। ਇਸਦੇ ਇਲਾਵਾ ਕੁਦਰਤ ਦਾ ਨਜ਼ਾਰਾ ਦੇਖਣ ਲਈ ਇੱਥੇ ਬਹੁਤ ਥਾਵਾਂ ਮਿਲ ਜਾਣਗੀਆਂ।
3. ਮਲੇਸ਼ੀਆ
ਖੂਬਸੂਰਤੀ ਦੇ ਮਾਮਲੇ 'ਚ ਮਲੇਸ਼ੀਆ ਵੀ ਘੱਟ ਨਹੀਂ ਹੈ। ਤੁਸੀਂ ਇਸ ਸ਼ਹਿਰ ਦੀ ਖੂਬਸੂਰਤੀ ਦੇਖਣ ਦੇ ਨਾਲ-ਨਾਲ ਇਪੋਹ ਪੇਰਾਕ, ਕੁਆਲਾ ਲੁਮਪੁਰ, ਸਰਵਾਕ ਮੰਦਰ, ਪਹਾਂਗ ਪਾਰਕ, ਨੇਗੇਰੀ ਸੇਮਵਲਾਨ ਨਦੀਂ ਦੇਖ ਸਕਦੇ ਹੋ। ਤੁਸੀਂ ਇੱਥੇ ਅੰਡਰ ਵਾਟਰ ਡਾਈਵਿੰਗ ਦਾ ਮਜ੍ਹਾ ਵੀ ਲੈ ਸਕਦੇ ਹੋ। ਇਸਦੇ ਇਲਾਵਾ ਮਲੇਸ਼ੀਆ ਦੇ ਲੈਂਗਕਾਵੀ ਸਕਾਈ ਬ੍ਰਿਜ ਤੋਂ ਤੁਸੀਂ ਕੁਦਰਤੀ ਨਜਾਰਿਆਂ ਦਾ ਮਜ੍ਹਾ ਵੀ ਲੈ ਸਕਦੇ ਹੋ।
4. ਥਾਈਲੈਂਡ
ਥਾਈਲੈਂਡ 'ਚ ਘੁੰਮਣ-ਫਿਰਨ ਦੇ ਲਈ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ। ਤੁਸੀਂ ਇੱਥੇ ਵਾਟ ਰੋਂਗ ਖੂਨ ਮੰਦਰ , ਕੋਹ ਸਮੂਈ ਦੀਪ, ਛੋਟੇ-ਛੋਟੇ ਟਾਪੂ ਅਤੇ ਥਾਈ ਮਸਾਜ ਦਾ ਮਜ੍ਹਾ ਲੈ ਸਕਦੇ ਹਨ। ਇਸਦੇ ਇਲਾਵਾ ਇੱਥੇ ਘੁੰਮਣ ਦੇ ਲਈ ਇਤਿਹਾਸਕ ਪਾਰਕ, ਬੈਂਕਾਕ ਦਾ ਗ੍ਰੈਂਡ ਪੈਲੇਸ, ਫਲੋਟਿੰਗ , ਐਲੀਫੇਂਟ ਨੈਚੁਰਲ ਪਾਰਕ ਅਤੇ ਉਹ ਸੰਗ ਛੱਤਿਆਂ ਪਿੰਡ ਦੇਖ ਸਕਦੇ ਹੋ। ਇਸਦੇ ਇਲਾਵਾ ਤੁਸੀਂ ਥਾਈਲੈਂਡ 'ਚ ਚਿਆਂਗ ਮਈ ਸੰਡੇ ਨਾਈਟ ਵਾਕਿੰਗ ਸਟ੍ਰੀਟ ਵੀ ਘੁੰਮ ਸਕਦੇ ਹੋ।
ਦਾਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ
NEXT STORY