ਜਲੰਧਰ— ਚਿਹਰੇ 'ਤੇ ਨਿਖਾਰ ਲਿਆਉਣ ਲਈ ਬਹੁਤ ਸਾਰੇ ਬਿਊਟੀ ਪ੍ਰੋਡੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਫਿਰ ਵੀ ਇਨ੍ਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਚਿਹਰੇ 'ਤੇ ਨਿਖਾਰ ਲਿਆ ਸਕਦੇ ਹੋ। ਆਓ ਜਾਣਦੇ ਹਾਂ ਇਹ ਨੁਸਖਾ।
1. ਇਕ ਚਮਚ ਮਿਲਕ ਪਾਊਡਰ 'ਚ ਦੋ ਚਮਚ ਨਿੰਬੂ ਦਾ ਰਸ ਪਾਓ। ਇਸ ਪੇਸਟ ਨੂੰ ਹਫਤੇ 'ਚ ਦੋ ਵਾਰ ਜ਼ਰੂਰ ਲਗਾਓ। ਇਸ ਨਾਲ ਚਿਹਰੇ ਦੀ ਚਮਕ ਵੱਧਦੀ ਹੈ।
2. ਮਿਲਕ ਪਾਊਡਰ 'ਚ ਪਪੀਤਾ ਪੀਸ ਕੇ ਪਾਓ ਅਤੇ ਨਾਲ ਹੀ ਗੁਲਾਬ ਜਲ ਵੀ ਪਾਓ। ਇਸ ਪੇਸਟ ਨੂੰ ਹਫਤੇ 'ਚ ਇਕ ਵਾਰ ਜ਼ਰੂਰ ਲਗਾਓ।
3. ਜੇਕਰ ਚਿਹਰੇ 'ਤੇ ਮੁੰਹਾਸੇ ਹੈ ਤਾਂ ਮਿਲਕ ਪਾਊਡਰ 'ਚ ਸ਼ਹਿਦ ਅਤੇ ਗੁਲਾਬ ਜਲ ਲਗਾ ਕੇ ਮਿਲਾਓ। ਇਸ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ ਅਤੇ ਠੰਡੇ ਪਾÎਣੀ ਨਾਲ ਧੋ ਲਓ।
4. ਮਿਲਕ ਪਾਊਡਰ 'ਚ ਕੇਸਰ ਮਿਲਾ ਕੇ ਪੇਸਟ ਬਣਾਓ ਅਤੇ ਇਸ ਨਾਲ ਚਿਹਰੇ 'ਤੇ ਕਲੀਂਜ ਕਰ। ਇਸ ਨੂੰ ਠੰਡੇ ਪਾਣੀ ਨਾਲ ਸਾਫ ਕਰ ਲਓ।
5. ਮੁਲਤਾਨੀ ਮਿੱਟੀ ਦੇ ਨਾਲ ਮਿਲਕ ਪਾਊਡਰ ਅਤੇ ਗੁਲਾਬ ਜਲ ਮਿਲਾਓ। ਫਿਰ ਇਸ ਪੇਸਟ ਨੂੰ ਹਫਤੇ 'ਚ ਦੋ ਵਾਰ ਜ਼ਰੂਰ ਲਗਾਓ ਅਤੇ ਹਲਕੇ ਗੁਣਗੁਣੇ ਪਾਣੀ ਨਾਲ ਧੋ ਲਓ।
ਇਨ੍ਹਾਂ ਦੋ ਅੱਖਰਾਂ ਦੇ ਨਾਂ ਵਾਲੀਆਂ ਲੜਕੀਆਂ ਨਾਲ ਕਰੋਗੇ ਵਿਆਹ ਤਾਂ ਕਦੇ ਨਹੀਂ ਹੋਵੋਗੇ ਬੋਰ
NEXT STORY