ਨਵੀਂ ਦਿੱਲੀ— ਚਿਹਰੇ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਧੂਲ-ਮਿੱਟੀ ਦੇ ਕਾਰਨ ਚਮੜੀ ਨੂੰ ਡਲਨੈੱਸ ਕਾਲੇ-ਦਾਗ ਧੱਬਿਆਂ, ਝੁਰੜੀਆਂ ਅਤੇ ਛਾਈਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਤਾ ਨਹੀਂ ਕਿਹੜੇ-ਕਿਹੜੇ ਉਪਾਅ ਵਰਤਦੇ ਹਨ। ਤੁਹਾਡੀ ਇਨ੍ਹਾਂ ਸਮੱਸਿਆਵਾਂ ਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤਰ ਨਹੀਂ ਹੈ। ਤੁਸੀਂ ਇਸ ਲਈ ਇਮਲੀ ਦਾ ਫੇਸ ਸਕ੍ਰਬ ਵੀ ਲਗਾ ਸਕਦੇ ਹੋ। ਵਿਟਾਮਿਨ ਸੀ ਨਾਲ ਭਰਪੂਰ ਇਮਲੀ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਨਾਲ ਡਲ ਚਮੜੀ ਗਲੋਇੰਗ ਬਣ ਜਾਂਦੀ ਹੈ।
ਜ਼ਰੂਰੀ ਸਾਮਾਨ
- 1 ਚਮੱਚ ਇਮਲੀ
- 1 ਕੋਲੀ ਪਾਣੀ
- 1 ਚਮੱਚ ਨਮਕ
ਹੋਮਮੇਡ ਇਮਲੀ ਸਕ੍ਰਬ ਬਣਾਉਣ ਦਾ ਤਰੀਕਾ
1. ਇਮਲੀ ਨੂੰ ਗਰਮ ਪਾਣੀ ਵਿਚ ਕੁਝ ਦੇਰ ਲਈ ਭਿਓਂ ਕੇ ਰੱਖੋ। ਕੁਝ ਦੇਰ ਬਾਅਦ ਇਸ ਦਾ ਪਲਪ ਕੱਢ ਕੇ ਗੁਠਲਿਆਂ ਨੂੰ ਵੱਖਰਾ ਕਰ ਲਓ। ਇਸ ਵਿਚ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਓ।
2. ਇਸ ਸਕ੍ਰਬ ਨੂੰ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਸਰਕੁਲੇਸ਼ਨ ਮੋਸ਼ਨ ਵਿਚ ਲਗਾਓ। 1 ਮਿੰਟ ਮਿਸਾਜ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਤੱਕ ਲਗਾ ਕੇ ਰੱਖੋ।
3. ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਡੈਡ ਚਮੜੀ ਦੂਰ ਹੋਵੇਗੀ ਅਤੇ ਦਾਗ ਧੱਬੇ ਵੀ ਦੂਰ ਹੋ ਜਾਣਗੇ।
ਅੱਖਾਂ 'ਚੋਂ ਨਿਕਲਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਘਰੇਲੂ ਤਰੀਕੇ
NEXT STORY