ਜਲੰਧਰ— ਅੱਖਾਂ 'ਚ ਆਉਣ ਵਾਲੇ ਪਾਣੀ ਕਾਰਨ ਘੱਟ ਰੌਸ਼ਨੀ, ਨਜ਼ਰ ਕਮਜ਼ੋਰ ਜਾਂ ਅੱਖਾਂ 'ਚ ਸੋਜ ਦਾ ਰਹਿਣਾ ਹੋ ਸਕਦਾ ਹੈ। ਕਈ ਬਾਰ ਸਰੀਰ 'ਚ ਕਮਜ਼ੋਰੀ ਦੇ ਕਾਰਨ ਵੀ ਅੱਖਾਂ 'ਚੋਂ ਪਾਣੀ ਆਉਣ ਲੱਗਦਾ ਹੈ। ਇਸ ਸਮੱਸਿਆ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਾਅਦ 'ਚ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਘਰੇਲੂ ਤਰੀਕੇ ਆਪਣਾ ਸਕਦੇ ਹੋ।
1. ਚਾਹ ਦੀਆਂ ਪੱਤੀਆਂ ਨਾਲ ਕਰੋ ਇਲਾਜ
ਅੱਖਾਂ 'ਚੋਂ ਪਾਣੀ ਨਿਕਲਣ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਚਾਹ ਦੀਆਂ ਪੱਤੀਆ ਕਾਫੀ ਫਾਇਦੇਮੰਦ ਇਲਾਜ ਹੈ। ਇਸ ਨੂੰ ਇਸਤੇਮਾਲ ਕਰਨ ਲਈ ਪੱਤੀਆਂ ਨੂੰ ਕੁਝ ਸਮੇਂ ਲਈ ਹਲਕੇ ਪਾਣੀ 'ਚ ਰੱਖੋ ਅਤੇ ਫਿਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨਾਲ ਸਿਕਾਈ ਕਰੋ।
2. ਨਮਕ ਵਾਲੇ ਪਾਣੀ ਨਾਲ ਕਰੋ ਇਲਾਜ
ਜੇਕਰ ਅੱਖਾਂ 'ਚ ਖਾਰਿਸ਼ ਅਤੇ ਜਲਨ ਦੇ ਕਾਰਨ ਪਾਣੀ ਨਿਕਲਦਾ ਹੋਵੇ ਤਾਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਨਮਕ ਵਾਲੇ ਪਾਣੀ ਨਾਲ ਇਲਾਜ ਕਰੋ ਕਿਉਂਕਿ ਇਸ 'ਚ ਐਂਟੀ ਬੈਕਟੀਰੀਅਲ ਹੁੰਦੇ ਹਨ ਜੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦੇ ਹਨ। ਇਸ ਨੂੰ ਇਸਤੇਮਾਲ ਕਰਨ ਲਈ 1 ਗਿਲਾਸ ਪਾਣੀ 'ਚ ਇਕ ਚੱਮਚ ਨਮਕ ਮਿਲਾ ਕੇ ਸਾਫ ਕੱਪੜੇ ਨਾਲ ਸਿਕਾਈ ਕਰੋ। ਇਸ ਨੂੰ ਦਿਨ 'ਚ ਤਿਨ ਬਾਰ ਕਰੋ।
3. ਨਾਰੀਅਲ ਤੇਲ ਵੀ ਹੈ ਫਾਇਦੇਮੰਦ
ਅੱਖਾਂ ਨੂੰ ਸਾਫ ਕਰਨ ਲਈ ਨਾਰੀਅਲ ਦਾ ਤੇਲ ਵੀ ਕਾਫੀ ਫਾਇਦੇਮੰਦ ਹੈ। ਇਸ ਤੇਲ ਨਾਲ ਅੱਖਾਂ ਦੇ ਆਲੇ-ਦੁਆਲੇ ਮਾਲਿਸ਼ ਕਰਨ ਨਾਲ ਅੱਖਾਂ ਦੀ ਗੰਦਗੀ ਤੋਂ ਵੀ ਛੁਟਕਾਰਾ ਮਿਲਦਾ ਹੈ ਨਾਲ ਹੀ ਇਹ ਡਾਰਕ ਸਰਕਲ ਤੋਂ ਵੀ ਰਾਹਤ ਦਿੰਦਾ ਹੈ।
4. ਗਿੱਲੇ ਕੱਪੜੇ ਨਾਲ ਕਰੋ ਅੱਖਾਂ ਦੀ ਸਫਾਈ
ਜਦੋਂ ਕਦੇ ਵੀ ਧੂਲ-ਮਿੱਟੀ ਅੱਖਾਂ 'ਚ ਚਲੀ ਜਾਵੇ ਤਾਂ ਸਾਫ ਪਾਣੀ 'ਚ ਕੱਪੜਾ ਗਿੱਲਾ ਕਰਕੇ ਹੀ ਸਫਾਈ ਕਰੋ ਕਿਉਂਕਿ ਹੱਥਾਂ 'ਚ ਕਈ ਤਰ੍ਹਾਂ ਦੇ ਕੀਟਾਣੂ ਲੱਗੇ ਹੁੰਦੇ ਹਨ। ਜਿਸ ਦੇ ਕਾਰਨ ਅੱਖਾਂ 'ਚ ਇੰਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।
ਭੁੱਜੇ ਛੋਲੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ
NEXT STORY