ਜਲੰਧਰ—ਬਹੁਤ ਸਾਰੀਆਂ ਬੀਬੀਆਂ ਹਨ ਜੋ ਪਾਰਲਰ ਜਾ ਕੇ ਫੇਸੀਅਲ ਕਰਵਾਉਣਾ ਪਸੰਦ ਕਰਦੀਆਂ ਹਨ। ਪਰ ਪੈਸੇ ਬਚਾਉਣ ਦੇ ਚੱਕਰ 'ਚ ਉਹ ਕਈ ਵਾਰ ਪਾਰਲਰ ਜਾਣ ਤੋਂ ਕਤਰਾਉਂਦੀਆਂ ਹਨ ਜਾਂ ਫਿਰ 2-3 ਮਹੀਨੇ 'ਚ ਇਕ ਵਾਰ ਜਾਣਾ ਹੀ ਠੀਕ ਸਮਝਦੀਆਂ ਹਨ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਦੀਆਂ 'ਚ ਸਾਡੀ ਸਕਿਨ ਨੂੰ ਹੋਰ ਵੀ ਦੇਖਭਾਲ ਦੀ ਲੋੜ ਹੁੰਦੀ ਹੈ, ਅਜਿਹੇ 'ਚ ਜ਼ਰੂਰੀ ਹੈ ਕਿ ਸਮੇਂ-ਸਮੇਂ 'ਤੇ ਚਿਹਰੇ ਦੀ ਕਲੀਸਿੰਗ ਜਾਂ ਫਿਰ ਫੇਸੀਅਲ ਕਰਵਾਇਆ ਜਾਵੇ। ਤਾਂ ਜੋ ਸਰਦੀਆਂ 'ਚ ਤੁਹਾਨੂੰ ਤੁਹਾਡੀ ਖੂਬਸੂਰਤ ਸਕਿਨ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨਾ ਪਏ। ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਘਰ 'ਚ ਹੀ ਫੇਸੀਅਲ ਕਰਨ ਦੇ ਕੁਝ ਆਸਾਨ ਟਿਪਸ ਦੇ ਬਾਰੇ 'ਚ ਵਿਸਤਾਰ ਨਾਲ...
ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਕਲੀਂਜਿੰਗ—ਨਿੰਬੂ, ਸ਼ਹਿਦ ਅਤੇ ਰੋਜ਼ ਵਾਟਰ
ਹੁਣ ਗੱਲ ਫੇਸ਼ੀਅਲ ਦੀ ਆਉਂਦੀ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਸਟੈੱਪ ਹੁੰਦਾ ਹੈ ਕਲੀਂਜਿੰਗ। ਚਿਹਰੇ ਦੀ ਕਲੀਂਸਿੰਗ ਕਰਨ ਨਾਲ ਸਕਿਨ 'ਤੇ ਮੌਜੂਦ ਡੈੱਡ ਸਕਿਨ ਸੇਲਸ ਰੀਮੂਵ ਹੁੰਦੇ ਹਨ ਜਿਸ ਕਾਰਨ ਤੁਹਾਡੀ ਸਕਿਨ ਕਲੀਨ ਐਂਡ ਗਲੋਇੰਗ ਨਜ਼ਰ ਆਉਂਦੀ ਹੈ। ਘਰ 'ਚ ਸਕਿਨ ਕਲੀਂਜਿੰਗ ਕਰਨ ਲਈ ਤੁਹਾਨੂੰ 3 ਚੀਜ਼ਾਂ ਦੀ ਲੋੜ ਪਵੇਗੀ। ਜਿਵੇਂ ਕਿ ਸ਼ਹਿਦ, ਨਿੰਬੂ ਦਾ ਰਸ ਅਤੇ ਰੋਜ਼ ਵਾਟਰ। ਇਨ੍ਹਾਂ ਤਿੰਨ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਇਕ ਘੋਲ ਤਿਆਰ ਕਰ ਲਓ। ਉਸ ਦੇ ਬਾਅਦ ਆਪਣੇ ਚਿਹਰੇ 'ਤੇ ਘੋਲ ਨੂੰ ਲਗਾ ਕੇ ਹਲਕੇ ਹੱਥ ਨਾਲ 5 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
ਸਕ੍ਰਬਿੰਗ—ਬੇਸਨ, ਹਲਦੀ ਅਤੇ ਟਮਾਟਰ ਦਾ ਰਸ
ਕਲੀਂਜਿੰਗ ਦੀ ਤਰ੍ਹਾਂ ਸਕ੍ਰਬਿੰਗ ਵੀ ਚਿਹਰੇ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ। ਕਲੀਂਜਿੰਗ ਜਿਥੇ ਚਿਹਰੇ ਦੀ ਉੱਪਰੀ ਪਰਤ ਦੀ ਸਫਾਈ ਕਰਦੀ ਹੈ ਉੱਧਰ ਸਕ੍ਰਬਿੰਗ ਕਰਨ ਨਾਲ ਚਿਹਰੇ ਦੇ ਡੀਪ ਪੋਰਸ ਦੀ ਸਫਾਈ ਹੁੰਦੀ ਹੈ। ਚਿਹਰੇ ਨੂੰ ਨੈਚੁਰਲ ਕਲੀਨ ਕਰਨ ਦੇ ਬਾਅਦ ਟਮਾਟਰ ਅਤੇ ਬੇਸਨ ਦੀ ਮਦਦ ਨਾਲ ਚਿਹਰੇ ਨੂੰ ਸਕਰੱਬ ਕਰੋ। ਇਕ ਚਮਚ ਬੇਸਨ 'ਚ 1 ਟੀਸਪੂਨ ਹਲਦੀ ਅਤੇ ਟਮਾਟਰ ਦਾ ਰਸ ਮਿਲਾਓ। ਘੋਲ ਤਿਆਰ ਹੋਣ ਦੇ ਬਾਅਦ 3 ਤੋਂ 4 ਮਿੰਟ ਤੱਕ ਗੋਲਾਈ 'ਚ ਚਿਹਰੇ ਦੀ ਮਾਲਿਸ਼ ਕਰਦੇ ਹੋਏ ਚਿਹਰੇ ਨੂੰ ਸਕਰੱਬ ਕਰੋ। ਤੁਸੀਂ ਚਾਹੇ ਤਾਂ ਇਸ ਘੋਲ ਨੂੰ 2 ਤੋਂ 3 ਮਿੰਟ ਤੱਕ ਚਿਹਰੇ 'ਤੇ ਲੱਗਾ ਵੀ ਰਹਿਣ ਦਿਓ, ਉਸ ਦੇ ਬਾਅਦ ਚਿਹਰੇ ਦੀ ਮਾਲਿਸ਼ ਕਰਨੀ ਸ਼ੁਰੂ ਕਰੋ।
ਇਹ ਵੀ ਪੜ੍ਹੋ:ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਕਰੋ ਵਰਤੋਂ, ਸਰੀਰ ਨੂੰ ਹੋਵੇਗਾ ਲਾਭ
ਮਾਲਿਸ਼—ਐਲੋਵੇਰਾ ਜੈੱਲ
ਸਕ੍ਰਬਿੰਗ ਦੇ ਨਾਲ ਮਾਲਿਸ਼ ਦੇ ਬਾਅਦ ਸਿੰਪਲ ਕ੍ਰੀਮ ਦੀ ਮਦਦ ਨਾਲ ਵੀ ਮਾਲਿਸ਼ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡੀ ਸਕਿਨ 'ਚ ਸ਼ਾਈਨ ਆਵੇਗੀ ਨਾਲ ਹੀ ਸਕਿਨ ਟਾਈਟਨਿੰਗ 'ਚ ਵੀ ਤੁਹਾਨੂੰ ਮਦਦ ਮਿਲੇਗੀ। ਨੈਚੁਰਲ ਤਰੀਕੇ ਨਾਲ ਚਿਹਰੇ ਨੂੰ ਮਾਲਿਸ਼ ਦੇਣ ਲਈ ਐਲੋਵੇਰਾ ਇਕ ਬੈਸਟ ਆਪਸ਼ਨ ਹੈ। ਇਸ ਲਈ ਤੁਸੀਂ 1 ਟੇਬਲਸਪੂਨ ਐਲੋਵੇਰਾ ਜੈੱਲ ਲਓ, ਉਸ ਨੂੰ ਆਪਣੀ ਧੌਣ, ਚਿਹਰੇ ਅਤੇ ਹੱਥ 'ਤੇ 5 ਤੋਂ ਸੱਤ ਮਿੰਟ ਤੱਕ ਮਲਦੇ ਰਹੇ। ਐਲੋਵੇਰਾ ਜੈੱਲ 'ਚ ਮੌਜੂਦ ਮਾਇਸਚੁਰਾਈਜ਼ਰ ਅਤੇ ਐਂਟੀ-ਆਕਸੀਡੈਂਟ ਤੱਤ ਚਿਹਰੇ ਨੂੰ ਸਾਫਟ, ਸਪਾਟ ਫ੍ਰੀ ਅਤੇ ਸ਼ਾਇਨੀ ਬਣਾਉਣ ਦਾ ਕੰਮ ਕਰਦੇ ਹਨ।
ਫੇਸਪੈਕ—ਡਰਾਈ/ਆਇਲੀ ਸਕਿਨ
ਮਾਲਿਸ਼ ਦੇ ਬਾਅਦ ਵਾਰੀ ਆਉਂਦੀ ਹੈ ਫੇਸ ਪੈਕ ਦੀ। ਜਿਨ੍ਹਾਂ ਔਰਤਾਂ ਦੀ ਸਕਿਨ ਆਇਲੀ ਹੈ ਉਨ੍ਹਾਂ ਔਰਤਾਂ ਲਈ ਮੁਲਤਾਨੀ ਮਿੱਟੀ ਅਤੇ ਡਰਾਈ ਸਕਿਨ ਵਾਲਿਆਂ ਲਈ ਬੇਸਨ ਦਾ ਫੇਸ ਪੈਕ ਵਧੀਆ ਰਹਿੰਦਾ ਹੈ। ਟੇਬਲ ਸਪੂਨ ਮੁਲਤਾਨੀ ਮਿੱਟੀ 'ਚ 1 ਟੀ ਸਪੂਨ ਮੁਲਤਾਨੀ ਮਿੱਟੀ 'ਚ 1 ਟੀ ਸਪੂਨ ਸ਼ਹਿਦ ਅਤੇ ਰੋਜ਼ ਵਾਟਰ ਮਿਲਾ ਕੇ ਇਕ ਘੋਲ ਤਿਆਰ ਕਰ ਲਓ। ਧਿਆਨ ਰੱਖੋ ਪੈਕ ਬਿਲਕੁੱਲ ਸਮੂਦ ਤਿਆਰ ਹੋਣ ਚਾਹੀਦਾ। ਇਸ ਪੈਕ ਨੂੰ ਆਇਲੀ ਸਕਿਨ ਵਾਲੇ 5 ਤੋਂ 7 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ।
ਬੇਸਨ ਦਾ ਪੈਕ ਬਣਾਉਣ ਲਈ ਇਕ ਕੌਲੀ 'ਚ 1 ਟੇਬਲ ਸਪੂਨ ਬੇਸਨ ਲਓ, ਉਸ 'ਚ 1 ਟੀ ਸਪੂਨ ਹਲਦੀ, ਸ਼ਹਿਦ ਅਤੇ ਕੱਚਾ ਦੁੱਧ ਮਿਲਾਓ। ਪੈਕ ਤਿਆਰ ਹੋਣ ਤੋਂ ਤੁਰੰਤ ਬਾਅਦ ਚਿਹਰੇ 'ਤੇ ਲਗਾ ਲਓ। 5 ਤੋਂ 6 ਮਿੰਟ ਦੇ ਦੌਰਾਨ ਤੁਹਾਡਾ ਪੈਕ ਸੁੱਕ ਜਾਵੇਗਾ। ਸੁੱਕਣ ਦੇ ਬਾਅਦ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਇਸ ਨੂੰ ਚਿਹਰੇ 'ਤੋਂ ਰੀਮੂਵ ਕਰੋ। ਤੁਸੀਂ ਚਾਹੇ ਤਾਂ ਪੈਕ ਰੀਮੂਵ ਕਰਨ ਦੇ ਬਾਅਦ ਵੀ ਐਲੋਵੇਰਾ ਤੇਲ ਅਪਲਾਈ ਕਰੋ। ਇਸ ਨਾਲ ਤੁਹਾਡਾ ਚਿਹਰਾ ਹੋਰ ਵੀ ਗਲੋਇੰਗ ਦਿਸੇਗਾ।
ਸੌਣ ਤੋਂ ਪਹਿਲਾਂ ਨੱਕ ’ਚ ਜ਼ਰੂਰ ਪਾਓ ਤੇਲ ਦੀਆਂ ਬੂੰਦਾਂ, ਸਰੀਰ ਨੂੰ ਹੋਣਗੇ ਕਈ ਫ਼ਾਇਦੇ
NEXT STORY