ਨਵੀਂ ਦਿੱਲੀ- ਨਾਈਟ ਕ੍ਰੀਮ ਸਕਿਨਕੇਅਰ ਰੂਟੀਨ ਦਾ ਜ਼ਰੂਰੀ ਹਿੱਸਾ ਹੈ। ਨਾਈਟ ਕ੍ਰੀਮ ਸਕਿਨ ਦੇ ਨੁਕਸਾਨ ਦੀ ਮੁਰੰਮਤ ਕਰਦੀ ਹੈ। ਬਹੁਤ ਸਾਰੀਆਂ ਲੜਕੀਆਂ ਆਪਣੀ ਸਕਿਨ ਟਾਈਪ ਦੇ ਹਿਸਾਬ ਨਾਲ ਮਹਿੰਗੀਆਂ ਕ੍ਰੀਮਾਂ ਲਗਾਉਂਦੀਆਂ ਹਨ ਪਰ ਤੁਸੀਂ ਬਜਟ ਦੌਰਾਨ ਘਰ 'ਚ ਹੀ ਹੋਮਮੇਡ ਕ੍ਰੀਮ ਬਣਾ ਸਕਦੇ ਹੋ। ਇਸ ਦੇ ਲਈ ਤੁਹਾਡੀ ਮਿਹਨਤ ਵੀ ਨਹੀਂ ਲੱਗੇਗੀ ਅਤੇ ਇਹ ਹਰ ਸਕਿਨ ਟਾਈਪ 'ਤੇ ਸ਼ੂਟ ਕਰੇਗੀ। ਚਲੋਂ ਤੁਹਾਨੂੰ ਦੱਸਦੇ ਹਾਂ ਕਿ ਹੋਮਮੇਡ ਨਾਈਟ ਕ੍ਰੀਮ ਬਣਾਉਣ ਦਾ ਤਰੀਕਾ...
ਇਸ ਲਈ ਤੁਹਾਨੂੰ ਚਾਹੀਦੈ
ਕੱਚਾ ਆਲੂ-1
ਐਲੋਵੇਗਾ ਜੈੱਲ-4 ਚਮਚੇ
ਵਿਟਾਮਿਨ ਈ ਕੈਪਸੂਲ- 1

ਕਿੰਝ ਬਣਾਈਏ ਪੈਕ?
-ਸਭ ਤੋਂ ਪਹਿਲੇ ਆਲੂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ, ਤਾਂ ਜੋ ਉਸ ਦੇ ਉਪਰ ਜਮ੍ਹਾ ਧੂੜ-ਮਿੱਟੀ ਨਿਕਲ ਜਾਵੇ।
-ਇਸ ਤੋਂ ਬਾਅਦ ਆਲੂ ਨੂੰ ਕੱਦੂਕਸ ਕਰਕੇ ਉਸ ਦਾ ਰਸ ਕੱਢ ਲਓ।
-ਹੁਣ 2 ਚਮਚੇ ਆਲੂ ਦੇ ਰਸ 'ਚ ਐਲੋਵੇਰਾ ਜੈੱਲ, ਵਿਟਾਮਿਨ ਈ ਕੈਪਸੂਲ ਚੰਗੀ ਤਰ੍ਹਾਂ ਪਾ ਕੇ ਉਦੋਂ ਤੱਕ ਮਿਲਾਓ ਜਦੋਂ ਤੱਕ ਇਹ ਕ੍ਰੀਮੀ ਨਾ ਹੋ ਜਾਵੇ। ਜੇਕਰ ਵਿਟਾਮਿਨ ਈ ਤੁਹਾਡੀ ਸਕਿਨ ਨੂੰ ਸ਼ੂਟ ਨਹੀਂ ਕਰਦਾ ਤਾਂ ਤੁਸੀਂ ਇਸ 'ਚ ਬਾਦਾਮਾਂ ਦੇ ਤੇਲ ਜਾਂ ਅਸੇਂਸ਼ੀਅਲ ਆਇਲ ਵੀ ਮਿਲਾ ਸਕਦੇ ਹੋ।
-ਜੇਕਰ ਤੁਹਾਨੂੰ ਕ੍ਰੀਮ ਪਤਲੀ ਲੱਗੇ ਤਾਂ ਤੁਸੀਂ ਇਸ 'ਚ ਐਲੋਵੇਰਾ ਜੈੱਲ ਮਿਲ ਸਕਦੇ ਹਨ।
-ਹੁਣ ਇਸ ਨੂੰ ਇਕ ਡੱਬੀ 'ਚ ਸਟੋਰ ਕਰਕੇ ਰੱਖ ਲਓ।

ਕਦੋਂ ਅਤੇ ਕਿੰਝ ਕਰੀਏ ਵਰਤੋਂ?
ਰਾਤ ਨੂੰ ਸੌਣ ਤੋਂ ਪਹਿਲੇ ਫੇਸਵਾਸ਼ ਜਾਂ ਗੁਲਾਬ ਜਲ ਨਾਲ ਮੇਕਅਪ ਨੂੰ ਰਿਮੂਵ ਕਰੋ। ਫਿਰ ਕ੍ਰੀਮ ਨੂੰ ਚਿਹਰੇ 'ਤੇ ਲਗਾ ਕੇ ਉਦੋਂ ਤੱਕ ਮਾਲਿਸ਼ ਕਰੋ, ਜਦੋਂ ਤੱਕ ਇਹ ਸਕਿਨ 'ਚ ਰਚ ਨਾ ਜਾਵੇ। ਫਿਰ ਇਸ ਨੂੰ ਪੂਰੀ ਰਾਤ ਲਈ ਛੱਡ ਦਿਓ। ਨਿਯਮਿਤ ਅਜਿਹਾ ਕਰਨ ਨਾਲ ਤੁਹਾਨੂੰ ਖੁਦ ਫਰਕ ਦੇਖਣ ਨੂੰ ਮਿਲੇਗਾ।

ਕਿਉਂ ਫਾਇਦੇਮੰਦ ਹੈ ਇਹ ਕ੍ਰੀਮ
-ਆਲੂ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਿਹਤ ਅਤੇ ਚਮਕਦਾਰ ਰੰਗਤ ਨੂੰ ਵਾਧਾ ਦਿੰਦੀ ਹੈ। ਆਲੂ 'ਚ ਅਜੇਲਿਕ ਐਸਿਡ ਹੁੰਦਾ ਹੈ ਜੋ ਇਕ ਕੁਦਰਤੀ ਸਕਿਨ ਬ੍ਰਾਈਟਨਿੰਗ ਏਜੰਟ ਦੇ ਰੂਪ 'ਚ ਕੰਮ ਕਰਦਾ ਹੈ। ਇਸ ਲਈ ਆਲੂ ਲਗਾਉਣ ਨਾਲ ਦਾਗ-ਧੱਬੇ ਅਤੇ ਹਾਈਪਰਪਿੰਗਮੈਂਟੇਸ਼ਨ ਜਲਦੀ ਮਿਟ ਜਾਂਦੇ ਹਨ।
-ਚਿਹਰੇ 'ਤੇ ਐਲੋਵੇਰਾ ਲਗਾਉਣ ਨਾਲ ਚਮੜੀ 'ਚ ਨਮੀ ਬਣੀ ਰਹਿੰਦੀ ਹੈ। ਇਸ ਨਾਲ ਮੁਹਾਸੇ, ਐਕਿਜ਼ਮਾ ਅਤੇ ਸਨਬਰਨ ਤੋਂ ਵੀ ਛੁਟਕਾਰਾ ਮਿਲਦਾ ਹੈ।
-ਵਿਟਾਮਿਨ ਈ ਇਕ ਐਂਟੀ-ਆਕਸੀਡੈਂਟ ਹੈ ਜੋ ਮੁਕਤ ਕਣਾਂ ਨਾਲ ਲੜਣ 'ਚ ਮਦਦ ਕਰ ਸਕਦਾ ਹੈ। ਇਹ ਚਮੜੀ ਦੇ ਡੈਮੇਜ ਸੈਲਸ ਨੂੰ ਰਿਪੇਅਰ ਕਰਨ 'ਚ ਵੀ ਮਦਦਗਾਰ ਹੈ, ਜਿਸ ਨਾਲ ਤੁਸੀਂ ਐਂਟੀ-ਏਜਿੰਗ ਸਮੱਸਿਆਵਾਂ ਤੋਂ ਬਚੇ ਰਹਿੰਦੇ ਹਨ।
Beauty Tips : ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ
NEXT STORY