ਘਰ 'ਚ ਬਣਾਓ ਤਿੱਖੀ ਮਿੱਠੀ ਅਮੀਰੀ ਖਮਨ
ਨਵੀਂ ਦਿੱਲੀ—ਅਮੀਰੀ ਖਮਨ ਟੀ-ਟਾਇਮ ਦਾ ਇਕ ਸਨੈਕ ਹੈ, ਇਹ ਖੱਟਾ ਮਿੱਠਾ ਹੋਣ ਕਾਰਨ ਸੁਆਦ ਲੱਗਦਾ ਹੈ। ਹਰ ਕਿਸੇ ਨੂੰ ਸ਼ਾਮ ਨੂੰ ਚਾਹ ਦੇ ਨਾਲ ਕੁੱਝ ਨਾ ਕੁੱਝ ਖਾਣ ਦਾ ਸ਼ੋਕ ਹੁੰਦਾ ਹੈ ਕਿਉਂਕਿ ਚਾਹ ਦੇ ਨਾਲ ਜਦੋਂ ਤੱਕ ਕੋਈ ਸਨੈਕ ਨਾ ਹੋਵੇ ਤਾਂ ਚਾਹ ਦਾ ਮਜ਼ਾ ਨਹੀਂ ਆਉਂਦਾ ਅਤੇ ਚਾਹ ਵੀ ਅਧੂਰੀ ਲੱਗਦੀ ਹੈ। ਇਸ ਤਰ੍ਹਾਂ ਦਾ ਇਕ ਸਨੈਕ ਹੈ ਮਿੱਠੀ ਅਮੀਰੀ ਖਮਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸਨੈਕ ਬਾਰੇ ਦੱਸਣ ਜਾ ਰਹੇ ਹਾਂ ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਬਣਾਉਣ ਲਈ ਸਮੱਗਰੀ
- 10 ਖਮਨ ਢੋਕਲਾ
- 1 ਚਮਚ ਤੇਲ
- 2 ਚਮਚ ਸਰੋਂ
- 2 ਚਮਚ ਬਰੀਕ ਕੱਟਿਆ ਹੋਇਆ ਲੱਸਣ
- 2 ਚਮਚ ਬਰੀਕ ਕੱਟੀ ਹੋਈ ਹਰੀ ਮਿਰਚ
- 1 ਚੁਟਕੀ ਹਿੰਗ
- 2 ਚਮਚ ਪੀਸੀ ਹੋਈ ਸ਼ੱਕਰ
- 2 ਚਮਚ ਅਨਾਰਦਾਣਾ
- 2 ਚਮਚ ਕੱਟਿਆ ਹੋਇਆ ਧਨੀਆ
- 2 ਚਮਚ ਕੱਟਿਆ ਤਾਜ਼ਾ ਨਾਰੀਅਲ
- 3 ਚਮਚ ਸੇਵ
ਬਣਾਉਣ ਦੀ ਵਿਧੀ
- ਢੋਕਲੇ ਨੂੰ ਇਕ ਕੌਲੀ 'ਚ ਚੂਰਾ ਕਰਕੇ ਇਕ ਪਾਸੇ ਰੱਖ ਦਿਓ।
- ਇਕ ਕੜਾਈ 'ਚ ਤੇਲ ਗਰਮ ਕਰੋ ਅਤੇ ਸਰੋਂ ਪਾਓ।
- ਜਦੋਂ ਬੀਜ਼ ਚਟਕਣ ਲੱਗਣ, ਲੱਸਣ, ਹਰੀ ਮਿਰਚ ਅਤੇ ਹਿੰਗ ਪਾ ਕੇ ਘੱਟ ਗੈਸ 'ਤੇ ਕੁਝ ਸਕਿੰਟਾ ਲਈ ਭੁੰਨ ਲਓ।
- ਇਸ ਤੜਕੇ ਨੂੰ ਖਮਨ ਢੋਕਲੇ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ।
- ਸ਼ੱਕਰ ਅਨਾਰਦਾਣਾ, ਧਨੀਆ, ਨਾਰੀਅਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
- ਪਹਿਲਾਂ ਸੇਵ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਫਿਰ ਪਰੋਸੋ।
ਜੁੱਤੀਆਂ ਪਾਲਿਸ਼ ਕਰਕੇ ਲੱਖਾਂ ਰੁਪਏ ਕਮਾਉਦਾ ਹੈ ਇਹ ਵਿਅਕਤੀ
NEXT STORY