ਮੁੰਬਈ- ਬੁਢਾਪੇ ਦਾ ਸਮਾਂ ਹਰ ਕਿਸੇ ਦੇ ਜੀਵਨ 'ਚ ਆਉਂਦਾ ਹੈ ਪਰ ਕਿਸੇ ਨੂੰ ਵੀ ਇਹ ਚੰਗਾ ਨਹੀਂ ਲੱਗਦਾ। ਹਰ ਕੋਈ ਇਸ ਤੋਂ ਦੂਰ ਰਹਿਣਾ ਚਾਹੁੰਦਾ ਹੈ, ਕੋਈ ਲੋਕ ਤਾਂ ਜਵਾਨੀ 'ਚ ਹੀ ਬੁੱਢੇ ਲੱਗਣ ਲੱਗਦੇ ਹਨ, ਪਰ ਆਪਣੀ ਉਮਰ ਤੋਂ ਪਹਿਲਾਂ ਬੁੱਢੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਬੈਠਣ ਵਾਲੀ ਨੌਕਰੀ ਕਰਦੇ ਹੋ ਤਾਂ ਇਸਦਾ ਸਭ ਤੋਂ ਜ਼ਿਆਦਾ ਅਸਰ ਤੁਹਾਡੀ ਉਮਰ 'ਤੇ ਪੈਂਦਾ ਹੈ।
- ਕਈ ਬੀਮਾਰੀਆਂ ਦੀ ਵਜ੍ਹਾਂ
ਲਗਾਤਾਰ ਬੈਠੇ ਰਹਿ ਕੇ ਕੰਮ ਕਰਨ ਨਾਲ ਸਰੀਰ ਆਲਸ ਦਾ ਸ਼ਿਕਾਰ ਹੋ ਜਾਂਦਾ ਹੈ। ਇਕ ਅਧਿਐਨ ਦੇ ਅਨੁਸਾਰ ਜੋ ਔਰਤਾਂ ਇੱਕ ਦਿਨ 'ਚ 10 ਘੰਟੇ ਨਾਲੋਂ ਜ਼ਿਆਦਾ ਬੈਠ ਦੀਆਂ ਹਨ ਅਤੇ ਕਸਰਤ ਨਹੀਂ ਕਰਦੀਆਂ ਉਹ ਆਪਣੀ ਉਮਰ ਤੋਂ 8 ਸਾਲ ਜ਼ਿਆਦਾ ਵੱਡੀਆਂ ਲੱਗਦੀਆਂ ਹਨ। ਇਸ ਪ੍ਰਕਾਰ ਦੀ ਜੀਵਨ ਸ਼ੈਲੀ ਸਿਹਤ ਨੂੰ ਨਕਸਾਨ ਪਹੁੰਚਾਉਦੀ ਹੈ। ਜਿਸ ਵਜ੍ਹਾਂ ਨਾਲ ਦਿਲ ਦੀਆਂ ਬੀਮਾਰੀਆਂ, ਸ਼ੂਗਰ, ਅਤੇ ਕੈਂਸਰ ਵਰਗੀਆਂ ਬੀਮਾਰੀਆਂ ਹੋਣ ਦੀ ਸੰਭਾਵਨਾਂ ਵੱਧ ਜਾਂਦੀ ਹੈ।
- ਕਸਰਤ ਅਤੇ ਯੋਗ ਕਰੋ
ਇਸ ਲਈ ਜ਼ਰੂਰੀ ਹੈ ਕਿ ਆਫਿਸ 'ਚ ਕੁਝ ਸਮੇਂ ਦੇ ਬਾਅਦ ਥੋੜਾਂ ਚੱਲ ਫਿਰ ਲਓ। ਇਸਦੇ ਲਈ ਤੁਸੀਂ ਲੰਚ ਦੇ ਬਾਅਦ ਕੁਝ ਸਮਾਂ ਟਹਿਲ ਸਕਦੇ ਹੋ। ਲਗਾਤਾਰ ਕੁਰਸੀ 'ਤੇ ਬੈਠੇ ਰਹਿਣ ਦੀ ਵਜ੍ਹਾਂ ਨਾਲ ਸਿਰਫ ਬੁਢਾਪਾ ਹੀ ਨਹੀਂ ਆਉਂਦਾ ਬਲਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਲੋਕਾਂ ਨੂੰ ਜਵਾਨ ਅਵਸਥਾ 'ਚ ਵੀ ਕਸਰਤ ਦੇ ਲਾਭ ਸਮਝਣੇ ਚਾਹੀਦੇ ਹਨ ਅਤੇ ਕਸਰਤ ਰੋਜ਼ਾਨਾ ਕਰਨਾ ਚਾਹੀਦਾ ਹੈ। ਤੁਸੀਂ ਯੋਗ ਜਾਂ ਫਿਰ ਸੈਰ ਵੀ ਕਰ ਕੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
ਪਹਿਲੀ ਵਾਰ ਸੰਬੰਧ ਬਣਾ ਕੇ ਤੁਸੀਂ ਮਹਿਸੂਸ ਕਰੋਗੇ ਇਹ ਚੀਜ਼ਾਂ
NEXT STORY