ਜਲੰਧਰ— ਜ਼ਿਆਦਾਤਰ ਲੋਕਾਂ ਨੂੰ ਭੋਜਨ ਦੇ ਨਾਲ ਆਚਾਰ ਖਾਣਾ ਕਾਫੀ ਪਸੰਦ ਹੁੰਦਾ ਹੈ। ਇਸ ਨਾਲ ਭੋਜਨ ਦਾ ਸੁਆਦ ਵੱਧ ਜਾਂਦਾ ਹੈ। ਜੇਕਰ ਗਾਜਰ ਦਾ ਆਚਾਰ ਮਿਲ ਜਾਵੇ ਤਾਂ ਸੁਆਦ ਹੋਰ ਵੀ ਵੱਧ ਜਾਂਦਾ ਹੈ। ਗਾਜਰ ਦਾ ਆਚਾਰ ਖਾਣ ਦੇ ਨਾਲ-ਨਾਲ ਸਿਹਤ ਲਈ ਵੀ ਲਾਭਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਗਾਜਰ ਦੇ ਆਚਾਰ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ।
ਸਮੱਗਰੀ
- 450 ਗ੍ਰਾਮ ਗਾਜਰ
- 1 ਚਮਚ ਸਰ੍ਹੋਂ ਤੇ ਬੀਜ਼
- 1 ਚਮਚ ਅੰਬਚੂਰਨ ਪਾਊਡਰ
- 1/2 ਲਾਲ ਮਿਰਚ
- 1/2 ਚਮਚ ਹਲਦੀ
- 1 ਚਮਚ ਨਮਕ
- 1/8 ਚਮਚ ਹੀਂਗ
- 1 ਚਮਚ ਸੌਂਫ ਦੇ ਬੀਜ਼
- 50 ਮਿ. ਲੀ. ਸਰ੍ਹੋਂ ਦਾ ਤੇਲ
ਬਣਾਉਣ ਦੀ ਵਿਧੀ
1. ਗਾਜਰ ਨੂੰ ਧੋ ਕੇ ਚੰਗੀ ਤਰ੍ਹਾਂ ਸੁੱਕਾ ਲਓ। ਹੁਣ ਗਾਜਰ ਨੂੰ ਲੰਬੀ-ਲੰਬੀ ਸਟਾਈਸ 'ਚ ਕੱਟ ਲਓ।
2. ਹੁਣ 1 ਚਮਚ ਸਰ੍ਹੋਂ ਦੇ ਬੀਜ਼ ਨੂੰ ਪੀਸ ਕੇ ਗਾਜਰ ਦੇ ਮਿਸ਼ਰਣ 'ਚ ਮਿਲਾ ਲਓ।
3. ਇਸ 'ਚ 1 ਚਮਚ ਅੰਬਚੂਰ ਪਾਊਡਰ, 1/2 ਚਮਚ ਲਾਲ ਮਿਰਚ, 1/2 ਚਮਚ ਹਲਦੀ, 1 ਚਮਚ ਨਮਕ, 1/8 ਹਿੰਗ, 1 ਚਮਚ ਸੌਂਫ ਦੇ ਬੀਜ਼, 50 ਮਿ. ਲੀ. ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਹੁਣ ਇਸ ਮਿਸ਼ਰਣ ਨੂੰ ਟਾਈਟ ਕੱਚ ਦੀ ਬੋਤਲ ਜਾਂ ਕਿਸੇ ਕੰਟੇਨਰ 'ਚ ਪਾ ਦਿਓ।
5. ਇਸ ਨੂੰ 3-4 ਦਿਨਾਂ ਦੇ ਲਈ ਕਮਰੇ ਦੇ ਤਾਪਮਾਨ 'ਚ ਸਟੋਰ ਕਰ ਦਿਓ। ਦਿਨ 'ਚ ਇਕ ਬਾਰ ਇਸ ਨੂੰ ਹਿਲਾਓ। ਅਸ ਤਰ੍ਹਾਂ ਕਰਨ ਨਾਲ ਗਾਜਰ 'ਚ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ।
6. ਗਾਜਰ ਦਾ ਆਚਾਰ ਬਣ ਕੇ ਤਿਆਰਾ ਹੈ। ਤੁਸੀਂ ਇਸ ਨੂੰ 4 ਦਿਨਾਂ ਦੇ ਲਈ ਫਰਿੱਜ 'ਚ ਰੱਖ ਸਕਦੇ ਹੋ।
ਸ਼ਾਮ ਦੀ ਚਾਹ ਨਾਲ ਟ੍ਰਾਈ ਕਰੋ Crispy Banana Chips (ਵੀਡੀਓ)
NEXT STORY