ਨਵੀਂ ਦਿੱਲੀ— ਬੱਚਿਆਂ ਦੀ ਸਕਿਨ ਬਹੁਤ ਜ਼ਿਆਦਾ ਸਾਫਟ ਹੁੰਦੀ ਹੈ। ਉਨ੍ਹਾਂ ਲਈ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ ਕਿਉਂਕਿ ਨਵਜੰਮੇ ਬੱਚੇ ਬਹੁਤ ਜਲਦੀ ਬੀਮਾਰ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਬੱਚਿਆਂ ਦੀਆਂ ਛੋਟੀਆਂ-ਮੋਟੀਆਂ ਸਕਿਨ ਸੰਬੰਧੀ ਸਮੱਸਿਆਵਾਂ ਲਈ ਕੈਮੀਕਲਸ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬੱਚਿਆਂ ਦੀ ਚਮੜੀ ਅਤੇ ਸਿਹਤ ਨੂੰ ਹੈਲਦੀ ਰੱਖਣ ਲਈ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨਾਰੀਅਲ ਤੇਲ ਦੀ ਵਰਤੋਂ ਕਿਸੇ ਵੀ ਮੌਸਮ 'ਚ ਕੀਤੀ ਜਾ ਸਕਦੀ ਹੈ। ਇਹ ਤੇਲ ਛੋਟੇ ਬੱਚਿਆਂ ਦੀ ਚਮੜੀ ਅਤੇ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਵੀ ਨਾਰੀਅਲ ਤੇਲ ਲਗਾਉਣ ਦੇ ਕਈ ਫਾਇਦੇ ਹੁੰਦੇ ਹਨ। ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਚਮੜੀ ਦੇ ਨਿਸ਼ਾਨ ਨੂੰ ਮਿਟਾਉਣ ਲਈ
ਜਦੋਂ ਬੱਚਾ ਗੋਡਿਆਂ ਦੇ ਭਾਰ ਚਲਣਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਸਰੀਰ ਦੇ ਕਈ ਹਿੱਸਿਆਂ 'ਚ ਛੋਟੀਆਂ-ਮੋਟੀਆਂ ਖਰੋਚਾਂ ਜਾਂ ਸੱਟ ਲੱਗਣਾ ਆਮ ਗੱਲ ਹੈ। ਇਸ ਨਾਲ ਉਨ੍ਹਾਂ ਦੀ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਇਨ੍ਹਾਂ ਖਰੋਚਾਂ ਨੂੰ ਮਿਟਾਉਣ ਲਈ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਤੇਲ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਨਿਸ਼ਾਨ ਖਤਮ ਹੋ ਜਾਣਗੇ।
2. ਡਾਈਪਰ ਰੈਸ਼ੇਜ਼
ਬੱਚਿਆਂ ਨੂੰ ਡਾਈਪਰ ਪਹਿਣਾਉਣ ਨਾਲ ਰੈਸ਼ੇਜ਼ ਹੋ ਜਾਂਦੇ ਹਨ। ਜੋ ਕਿ ਉਨ੍ਹਾਂ ਦੇ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ 'ਚ ਪਾਊਡਰ ਜਾਂ ਮਹਿੰਗੀ ਕ੍ਰੀਮਾਂ ਨੂੰ ਲਗਾਉਣ ਦੀ ਬਜਾਏ ਨਾਰੀਅਲ ਤੇਲ ਵੀ ਲਗਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਕੁਝ ਦੇਰ 'ਚ ਹੀ ਡਾਈਪਰ ਦੇ ਰੈਸ਼ੇਜ਼ ਦੂਰ ਹੋ ਜਾਂਦੇ ਹਨ।
3. ਬੱਚਿਆਂ ਦੀ ਸਕਿਨ ਲਈ ਫਾਇਦੇਮੰਦ
ਬੱਚਿਆਂ ਨੂੰ ਨਵਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਕਿਨ 'ਤੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਮਾਲਿਸ਼ ਕਰਨ ਨਾਲ ਇਕ ਤਾਂ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਦੂਜਾ ਬੱਚਿਆਂ ਦੀ ਸਕਿਨ ਸਾਫਟ ਬਣੇਗੀ।
4. ਦੰਦਾਂ ਦੇ ਦਰਦ ਤੋਂ ਰਾਹਤ
ਜਦੋਂ ਬੱਚੇ ਦੰਦ ਕੱਢਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਸ ਦਰਦ ਤੋਂ ਬਚਾਉਣ ਲਈ ਉਨ੍ਹਾਂ ਦੇ ਮਸੂੜਿਆਂ 'ਤੇ ਨਾਰੀਅਲ ਤੇਲ ਲਗਾਓ। ਮਾਲਿਸ਼ ਕਰਨ ਨਾਲ ਬੱਚਿਆਂ ਨੂੰ ਬਹੁਤ ਆਰਾਮ ਮਿਲਦਾ ਹੈ।
5. ਫਟੇ ਬੁੱਲ੍ਹਾਂ ਲਈ
ਬੱਚਿਆਂ ਦੇ ਸਰੀਰ ਦੀ ਚਮੜੀ ਬਹੁਤ ਹੀ ਜ਼ਿਆਦਾ ਨਰਮ ਹੁੰਦੀ ਹੈ। ਉਸ ਨਾਲੋਂ ਵੀ ਜ਼ਿਆਦਾ ਨਾਜ਼ੁਕ ਉਨ੍ਹਾਂ ਦੇ ਬੁੱਲ੍ਹ ਹੁੰਦੇ ਹਨ। ਇਹੀ ਕਾਰਨ ਹੈ ਕਿ ਇਹ ਜਲਦੀ ਫਟ ਜਾਂਦੇ ਹਨ। ਬੱਚਿਆਂ ਦੇ ਫਟੇ ਬੁੱਲ੍ਹਾਂ ਨੂੰ ਨਰਮ ਬਣਾਉਣ ਲਈ ਨਾਰੀਅਲ ਤੇਲ ਲਗਾਓ।
ਮਜ਼ੇ ਨਾਲ ਖਾਓ ਅਤੇ ਖਿਲਾਓ ਕੁਰਕੁਰੇ Schezwan Mayo Potato Wedges
NEXT STORY