ਲੁਦਿਆਣਾ (ਮੀਨੂੰ)- ਇਸ ਗਰਮੀ ਦੇ ਸੀਜਨ ਵਿਚ ਪਾਰਟੀਵਿਅਰ ਡਿਜ਼ਾਈਨਰ ਡਰੈੱਸਾਂ ਵਿਚ ਗਾਊਨ, ਥਾਈ ਹਾਈ ਸਲਿਟ ਡਰੈੱਸ, ਮੈਟੈਲਿਕ ਅਤੇ ਸ਼ਿਮਰੀ ਲੁਕ ਦਾ ਜ਼ਬਰਦਸਤ ਕ੍ਰੇ਼ਜ਼ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰ ਕੇ ਗੋਲਡ, ਸਿਲਵਰ ਅਤੇ ਰੋਜ ਗੋਲਡ ਰੰਗਾਂ ਵਿਚ ਚਮਕਦਾਰ ਬਾਡੀਕਾਨ ਅਤੇ ਬੈਕਲੈੱਸ ਡਰੈੱਸਾਂ ਫੈਸ਼ਨ ਦੀ ਦੁਨੀਆ ਵਿਚ ਛਾਈਆਂ ਹੋਈਆਂ ਹਨ।
ਕੱਟ-ਆਊਟ ਡਿਜ਼ਾਈਨਾਂ ਅਤੇ ਇੰਡੋ-ਵੈਸਟਰਨ ਸਟਾਈਲ, ਜਿਸ ਵਿਚ ਟ੍ਰੈਡਿਸ਼ਨਲ ਕਢਾਈ ਜਾਂ ਮਿਰਰ ਦੇ ਨਾਲ ਵੈਸਟਰਨ ਆਊਟਫਿਟਸ ਨੂੰ ਮਿਕਸ ਕੀਤਾ ਗਿਆ ਹੈ, ਵੀ ਕਾਫੀ ਪ੍ਰਸਿੱਧ ਹੋ ਰਹੇ ਹਨ। ਇਸ ਟਰੈਂਡ ਨੂੰ ਹੋਰ ਖਾਸ ਬਣਾਉਣ ਲਈ ਲੜਕੀਆਂ ਸਟੇਟਮੈਂਟ ਜਿਊਲਰੀ, ਹਾਈ ਹੀਲਸ ਅਤੇ ਕਲੱਚ ਬੈਗ ਦੇ ਨਾਲ ਆਪਣਾ ਲੁਕ ਪੂਰਾ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਇਕ ਗਲੈਮਰਸ ਅਤੇ ਸਟਾਈਲਿਸਟ ਲੁਕ ਮਿਲ ਰਹੀ ਹੈ।
ਅੰਬੀਆਂ ਦਾ ਆਚਾਰ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!
NEXT STORY