ਮੁੰਬਈ- ਇਨ੍ਹੀਂ ਦਿਨੀਂ ਕੋ-ਆਰਡ ਸੈੱਟ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਅਤੇ ਪੈਟਰਨ ਦੇ ਕੋ-ਆਰਡ ਸੈੱਟ ’ਚ ਵੇਖਿਆ ਜਾ ਸਕਦਾ ਹੈ। ਮਾਰਕੀਟ ’ਚ ਕੋ-ਆਰਡ ਸੈੱਟ ’ਚ ਸ਼ਰਟ ਪਲਾਜੋ, ਸ਼ਰਟ ਫਲੇਅਰ, ਟਾਪ ਪਲਾਜੋ, ਟਾਪ ਫਲੇਅਰ, ਟਾਪ ਸਕਰਟ, ਥ੍ਰੀ ਪੀਸ ਕੋ-ਆਰਡ ਸੈੱਟ ਆਦਿ ਉਪਲੱਬਧ ਹਨ ਜਿਨ੍ਹਾਂ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਟਾਪ ਪਲਾਜੋ ਕੋ-ਆਰਡ ਜ਼ਿਆਦਾ ਪਸੰਦ ਆ ਰਹੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਮੁਟਿਆਰਾਂ ਕੈਜ਼ੂਅਲੀ, ਫਾਰਮਲ ਅਤੇ ਖਾਸ ਮੌਕਿਆਂ ’ਤੇ ਵੀ ਪਹਿਨ ਸਕਦੀਆਂ ਹਨ। ਦਫਤਰ, ਇੰਟਰਵਿਊ ਅਤੇ ਮੀਟਿੰਗ ਲਈ ਤਾਂ ਇਹ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਕਿਉਂਕਿ ਇਹ ਮੁਟਿਆਰਾਂ ਨੂੰ ਅਟਰੈਕਟਿਵ ਅਤੇ ਸਟਾਈਲਿਸ਼ ਵਿਖਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰੋਫੈਸ਼ਨਲ ਲੁਕ ਵੀ ਦਿੰਦੇ ਹਨ।
ਖਾਸ ਕਰ ਕੇ ਕਾਲਰ ਡਿਜ਼ਾਈਨ ਦੇ ਟਾਪ ਪਲਾਜੋ ਕੋ-ਆਰਡ ਸੈੱਟ ਅਜਿਹੇ ਮੌਕਿਆਂ ’ਤੇ ਮੁਟਿਆਰਾਂ ਨੂੰ ਬੌਸ ਲੇਡੀ ਲੁਕ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਦਾ ਹੈ। ਟਾਪ ਪਲਾਜੋ ਕੋ-ਆਰਡ ਸੈੱਟ ’ਚ ਇਕ ਟਾਪ ਜੋ ਕਿ ਗੋਡਿਆਂ ਤੋਂ ਉੱਪਰ ਤੱਕ ਹੁੰਦਾ ਹੈ ਅਤੇ ਇਕ ਪਲਾਜੋ ਸ਼ਾਮਲ ਹੁੰਦਾ ਹੈ। ਗਰਮੀਆਂ ਦੇ ਮੌਸਮ ’ਚ ਇਹ ਟਾਪ ਪਲਾਜੋ ਕੋ-ਆਰਡ ਸੈੱਟ ਮੁਟਿਆਰਾਂ ਲਈ ਇਕ ਸਟਾਈਲਿਸ਼ ਅਤੇ ਆਰਾਮਦਾਇਕ ਫ਼ੈਸ਼ਨ ਆਪਸ਼ਨ ਬਣੇ ਹੋਏ ਹਨ। ਇਹ ਕੋ-ਆਰਡ ਸੈੱਟ ਆਰਾਮਦਾਇਕ ਹੁੰਦੇ ਹਨ। ਇਨ੍ਹਾਂ ਨੂੰ ਮੁਟਿਆਰਾਂ ਆਪਣੇ ਪੂਰੇ ਦਿਨ ਦੀਆਂ ਸਰਗਰਮੀਆਂ ’ਚ ਆਸਾਨੀ ਨਾਲ ਪਹਿਨ ਸਕਦੀਆਂ ਹਨ। ਇਹ ਕਈ ਡਿਜ਼ਾਈਨਾਂ ਅਤੇ ਪੈਟਰਨ ’ਚ ਆਉਂਦੇ ਹਨ, ਜਿਨ੍ਹਾਂ ’ਚ ਮੁਟਿਆਰਾਂ ਸਭ ਤੋਂ ਜ਼ਿਆਦਾ ਲਾਈਟ ਕਲਰ ਦੇ ਸਿੰਪਲ ਟਾਪ ਪਲਾਜੋ ਕੋ-ਆਰਡ ਸੈੱਟ ਨੂੰ ਪਸੰਦ ਕਰ ਰਹੀਆਂ ਹਨ।
ਕੈਜ਼ੂਅਲ ਮੌਕਿਆਂ ’ਤੇ ਮੁਚਿਆਰਾਂ ਨੂੰ ਪ੍ਰਿੰਟਿਡ ਜਿਵੇਂ ਕਿ ਫਲੋਰਲ, ਸਟਰਾਈਪਸ, ਪੋਲਕਾ ਡਾਟਸ ਅਤੇ ਜਿਓਮੈਟ੍ਰਿਕ ਪੈਟਰਨ ਆਦਿ ਦੇ ਟਾਪ ਪਲਾਜੋ ਕੋ-ਆਰਡ ਸੈੱਟ ’ਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ’ਚ ਕੁਝ ਕੋ-ਆਰਡ ਸੈੱਟ ਫੁੱਲ ਡਿਜ਼ਾਈਨ ’ਚ ਆਉਂਦੇ ਹਨ, ਜੋ ਮੁਟਿਆਰਾਂ ਨੂੰ ਕੂਲ ਦਿਖਾਉਂਦੇ ਹਨ ਤਾਂ ਕੁਝ ਦੇ ਟਾਪ ਦੇ ਕਾਲਰ, ਸਲੀਵਜ਼ ਦੇ ਕਫ, ਟਾਪ ਦੇ ਬਾਟਮ ਅਤੇ ਪਲਾਜੋ ਦੇ ਬਾਟਮ ’ਤੇ ਡਿਜ਼ਾਈਨ ਕੀਤਾ ਹੁੰਦਾ ਹੈ ਜੋ ਮੁਟਿਆਰਾਂ ਨੂੰ ਕਲਾਸੀ ਲੁਕ ਦਿੰਦੇ ਹਨ। ਕੁਝ ਮੁਟਿਆਰਾਂ ਨੂੰ ਕਢਾਈ ਵਾਲੇ ਟਾਪ ਪਲਾਜੋ ਕੋ-ਆਰਡ ਸੈੱਟ ’ਚ ਵੇਖਿਆ ਜਾ ਸਕਦਾ ਹੈ। ਇਸ ਡਿਜ਼ਾਈਨ ਤੋਂ ਇਲਾਵਾ, ਟਾਪ ਪਲਾਜੋ ਕੋ-ਆਰਡ ਸੈੱਟ ’ਚ ਵੱਖ-ਵੱਖ ਫੈਬਰਿਕ ਅਤੇ ਟੈਕਸਚਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਕਾਟਨ, ਸਿਲਕ, ਸ਼ਿਫਾਨ ਅਤੇ ਲੈਸ ਆਦਿ।
ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ ਵ੍ਹਾਈਟ ਕ੍ਰਾਪ ਟਾਪ
NEXT STORY